Manpreet Badal News: ਵਿਜੀਲੈਂਸ ਟੀਮ ਵੱਲੋਂ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਦੇ ਘਰ ਛਾਪੇਮਾਰੀ, ਵਕੀਲ ਨੇ ਕਹੀ ਵੱਡੀ ਗੱਲ
Manpreet Badal News: ਸਰਚ ਵਾਰੰਟ ਨਾ ਮਿਲਣ ਕਾਰਨ ਵਿਜੀਲੈਂਸ ਟੀਮ ਨੂੰ ਵਾਪਸ ਪਰਤਣਾ ਪਿਆ। ਇਸ ਕਾਰਨ ਉਸ ਦੀ ਭਾਲ ਨਹੀਂ ਹੋ ਸਕੀ। ਵਕੀਲਾਂ ਨੇ ਕਿਹਾ ਕਿ ਵਿਜੀਲੈਂਸ ਬਿਨਾਂ ਸਰਚ ਵਾਰੰਟ ਦੇ ਕਿਸੇ ਦੇ ਘਰ ਕਿਵੇਂ ਦਾਖਲ ਹੋ ਸਕਦੀ ਹੈ।
Manpreet Badal News: ਵਿਜੀਲੈਂਸ ਦੀ ਟੀਮ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ (Manpreet Badal) ਨੂੰ ਲੱਭਣ ਲਈ ਉਹਨਾਂ ਦੇ ਰਿਸ਼ਤੇਦਾਰ ਦੇ ਘਰ ਪਹੁੰਚੀ। ਹਾਲਾਂਕਿ ਉਸ ਨੂੰ ਬਿਨਾਂ ਕੁਝ ਕੀਤੇ ਖਾਲੀ ਹੱਥ ਪਰਤਣਾ ਪਿਆ। ਸਰਚ ਵਾਰੰਟ ਨਾ ਮਿਲਣ ਕਾਰਨ ਵਿਜੀਲੈਂਸ ਟੀਮ ਨੂੰ ਵਾਪਸ ਪਰਤਣਾ ਪਿਆ। ਇਸ ਕਾਰਨ ਉਸ ਦੀ ਭਾਲ ਨਹੀਂ ਹੋ ਸਕੀ। ਵਕੀਲਾਂ ਨੇ ਕਿਹਾ ਕਿ ਵਿਜੀਲੈਂਸ ਬਿਨਾਂ ਸਰਚ ਵਾਰੰਟ ਦੇ ਕਿਸੇ ਦੇ ਘਰ ਕਿਵੇਂ ਦਾਖਲ ਹੋ ਸਕਦੀ ਹੈ।
ਦਰਅਸਲ ਚੰਡੀਗੜ੍ਹ ਦੇ ਸੈਕਟਰ 7 ਸਥਿਤ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਦੇ ਘਰ ਨੰਬਰ 1607 'ਤੇ ਵਿਜੀਲੈਂਸ ਨੇ ਛਾਪਾ ਮਾਰਿਆ ਗਿਆ ਪਰ ਉਨ੍ਹਾਂ ਦਾ ਵਕੀਲ ਘਰ ਦੇ ਬਾਹਰ ਮੌਜੂਦ ਸੀ। ਵਕੀਲ ਦੀ ਤਰਫੋਂ ਸਰਚ ਵਾਰੰਟ ਦੀ ਮੰਗ ਕੀਤੀ ਗਈ ਸੀ। ਇਸ ’ਤੇ ਵਿਜੀਲੈਂਸ ਬਿਊਰੋ ਦੀ ਟੀਮ ਘਰੋਂ ਵਾਪਸ ਚਲੀ ਗਈ।
ਦੱਸ ਦੇਈਏ ਕਿ ਵਿਵਾਦਤ ਪਲਾਟ ਦੀ ਖ਼ਰੀਦੋ-ਫ਼ਰੋਖਤ ਵਿੱਚ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ (Manpreet Badal) ਘਿਰੇ ਹੋਏ ਹਨ। ਉਸ ਦੇ ਖਿਲਾਫ਼ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਵਿਵਾਦਤ ਪਲਾਟ ਦੀ ਖ਼ਰੀਦੋ-ਫ਼ਰੋਖਤ ਵਿੱਚ ਘਿਰੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦੀ ਅਦਾਲਤ ਨੇ ਵੱਡਾ ਝਟਕਾ ਦਿੱਤਾ। ਅਦਾਲਤ ਨੇ ਮਨਪ੍ਰੀਤ ਬਾਦਲ ਦੀ ਜ਼ਮਾਨਤ ਪਟੀਸ਼ਨ ਵੀ ਰੱਦ ਕਰ ਦਿੱਤੀ ਸੀ।
ਇਹ ਵੀ ਪੜ੍ਹੋ: Sukhpal Khaira News: ਸੁਖਪਾਲ ਖਹਿਰਾ ਨੇ ਗ੍ਰਿਫਤਾਰੀ ਖਿਲਾਫ਼ HC ਦਾ ਕੀਤਾ ਰੁਖ਼
ਅਦਾਲਤ ਨੇ ਮਨਪ੍ਰੀਤ ਬਾਦਲ (Manpreet Badal) ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਿਜ ਕਰ ਦਿੱਤੀ ਸੀ। ਵਿਵਾਦਤ ਪਲਾਂਟ ਨੂੰ ਲੈ ਕੇ ਬਠਿੰਡਾ ਅਦਾਲਤ 'ਚ ਮਨਪ੍ਰੀਤ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ। ਮਨਪ੍ਰੀਤ ਬਾਦਲ ਹੁਣ ਹਾਈਕੋਰਟ ਦਾ ਰੁਖ ਕਰਨਗੇ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ (Manpreet Badal) ਨੇ ਆਪਣੀ ਅਗਾਊਂ ਜ਼ਮਾਨਤ ਅਰਜ਼ੀ ਵਾਪਸ ਲੈ ਲਈ ਸੀ। ਇਸ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਦੇ ਵਕੀਲ ਨੇ ਦੁਬਾਰਾ ਅਗਾਊਂ ਜ਼ਮਾਨਤ ਅਰਜ਼ੀ ਲਗਾਈ ਸੀ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਤੇ ਸਮੇਤ ਛੇ ਲੋਕਾਂ ਦੇ ਹੋਏ ਧੋਖਾਧੜੀ ਦੇ ਮੁਕਦਮੇ ਤੋਂ ਬਾਅਦ ਲਗਾਤਾਰ ਵਿਜੀਲੈਂਸ ਵੱਲੋਂ ਜਗ੍ਹਾ- ਜਗ੍ਹਾ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।