Moga Firing News: ਪੰਜਾਬ ਵਿੱਚ ਕਤਲ ਅਪਰਾਧ ਨਾਲ ਜੁੜੀਆਂ ਘਟਨਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਗੁੱਟਾਂ ਦੀ ਆਪਸੀ ਲੜਾਈ ਦੌਰਾਨ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰਦਾਤ ਦੌਰਾਨ 1 ਜ਼ਖ਼ਮੀ ਹੋਇਆ ਹੈ, ਇੱਕ ਦੀ ਮੌਤ ਹੋ ਗਈ ਹੈ। 


COMMERCIAL BREAK
SCROLL TO CONTINUE READING

ਦਰਅਸਲ ਇੱਕ ਜ਼ਖਮੀ ਮੋਗਾ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਦੂਜੇ ਨੂੰ ਨਿਜੀ ਹਸਪਤਾਲ ਲਿਜਾਂਦਾ ਗਿਆ ਹੈ। ਮੌਕੇ ਉੱਤੇ ਪੁਲਿਸ ਜਾਂਚ ਵਿੱਚ ਜੁਟੀ ਹੈ। ਪੁਲਿਸ ਸੀਸੀਟੀਵੀ ਖੰਘਾਲ ਰਹੀ ਹੈ।  ਫਿਲਹਾਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ।


ਇਹ ਵੀ ਪੜ੍ਹੋ: Punjab News: ਰੇਲਗੱਡੀ ਹੋਈ ਰੱਦ, ਗੁੱਸੇ 'ਚ ਆਏ ਯਾਤਰੀਆਂ ਨੇ ਸਰਹਿੰਦ ਰੇਲਵੇ ਸਟੇਸ਼ਨ 'ਤੇ ਕੀਤਾ ਪਥਰਾਅ

ਇੱਕ ਧਿਰ ਦੇ ਵਿਕਾਸ ਜਿੰਦਲ ਦੀ ਮੌਤ ਹੋ ਗਈ ਜਦਕਿ ਦੂਜੀ ਧਿਰ ਦਾ ਵੀਰ ਸਿੰਘ ਉਰਫ਼ ਮਿੱਠੂ ਸਥਾਨਕ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਦਾ ਮਾਹੌਲ ਹੋਣ ਕਾਰਨ ਰਤਨ ਸਿਨੇਮਾ ਨੇੜੇ ਇੱਕ ਥਾਂ 'ਤੇ ਜੂਆ ਖੇਡਿਆ ਜਾ ਰਿਹਾ ਸੀ ਜਿੱਥੇ ਇਹ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਰ ਰਹੀ ਹੈ।


ਮ੍ਰਿਤਕ ਦੇ ਪਿਤਾ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ, ਉਸ ਦੇ ਭਰਾ ਅਤੇ ਭਤੀਜੇ ਨੂੰ ਪਿਛਲੇ ਇਕ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਜਿਸ ਕਾਰਨ ਕੁਝ ਲੋਕਾਂ ਨੇ ਉਸ ਦੇ ਲੜਕੇ ਅਤੇ ਭਤੀਜੇ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੇ ਲੜਕੇ ਵਿਕਾਸ ਜਿੰਦਲ ਉਰਫ ਵੀਰੂ ਦੀ ਇਲਾਜ ਦੌਰਾਨ ਮੌਤ ਹੋ ਗਈ।


ਇਸ ਦੌਰਾਨ ਦੂਜੀ ਧਿਰ ਦੇ ਜ਼ਖ਼ਮੀ ਵੀਰ ਸਿੰਘ ਉਰਫ਼ ਮਿੱਠੂ ਨੇ ਦੱਸਿਆ ਕਿ ਰਤਨ ਸਿਨੇਮਾ ਨੇੜੇ ਜੂਆ ਚੱਲ ਰਿਹਾ ਸੀ ਜਿੱਥੇ ਮ੍ਰਿਤਕ ਦੇ ਪੱਖ ਦੇ ਲੋਕਾਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਜ਼ਖਮੀ ਵੀਰ ਸਿੰਘ ਅਨੁਸਾਰ ਜਦੋਂ ਵਿਕਾਸ ਜਿੰਦਲ ਆਪਣੀ ਬੰਦੂਕ ਲੋਡ ਕਰ ਰਿਹਾ ਸੀ ਤਾਂ ਬੈਕ ਫਾਇਰ ਹੋਣ ਕਾਰਨ ਇੱਕ ਗੋਲੀ ਵਿਕਾਸ ਜਿੰਦਲ ਦੇ ਢਿੱਡ ਵਿੱਚ ਜਾ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।


ਇੱਥੇ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਮਨਿੰਦਰ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਾਸ ਜਿੰਦਲ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਅਤੇ ਦੂਜੀ ਧਿਰ ਦੇ ਮਿੱਠੂ ਦੀ ਵੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।


ਮੌਕੇ 'ਤੇ ਪਹੁੰਚੇ ਥਾਣਾ ਸਿਟੀ ਸਾਊਥ ਦੇ ਇੰਚਾਰਜ ਇਕਬਾਲ ਹੁਸੈਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਕਾਸ ਜਿੰਦਲ ਐਲਿਸ ਵੀਰੂ ਦੀ ਮੌਤ ਦੋ ਧਿਰਾਂ ਵਿਚਾਲੇ ਹੋਏ ਝਗੜੇ ਕਾਰਨ ਹੋਈ ਹੈ। ਮ੍ਰਿਤਕ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Delhi Air quality: ਦਿੱਲੀ-ਐਨਸੀਆਰ ਨੂੰ ਅਜੇ ਵੀ ਪ੍ਰਦੂਸ਼ਣ ਤੋਂ ਰਾਹਤ ਨਹੀਂ, ਕਈ ਇਲਾਕਿਆਂ 'ਚ AQI 400 ਤੋਂ ਪਾਰ


(ਨਵਦੀਪ ਸਿੰਘ ਦੀ ਰਿਪੋਰਟ)