Punjab's Moga Kanwar Yatra 2023 News: ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਿਦੁਆਰ ਤੋਂ ਕਾਵੜ ਲੈਕੇ ਪਹੁੰਚੇ ਕਾਵੜੀਆਂ ਦਾ ਵਿਵਾਦ ਹੋ ਗਿਆ ਅਤੇ ਉਨ੍ਹਾਂ ਨੇ ਇੱਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਇਹ ਮਾਮਲਾ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਾਵੜ ਲੈਕੇ ਹਰਿਦੁਆਰ ਤੋਂ ਪੈਦਲ ਆ ਰਹੇ ਕਾਵੜੀਆਂ ਨੂੰ ਮੋਗਾ ਦੇ ਕੋਟਕਪੂਰਾ ਰੋਡ 'ਤੇ ਪੁਲਿਸ ਹੋਮਗਾਰਡ ਦੀ ਗੱਡੀ ਨੇ ਟੱਕਰ ਮਾਰ ਦਿੱਤੀ ਅਤੇ 3 ਲੋਕ ਜ਼ਖਮੀ ਹੋ ਗਏ।


ਇਹ ਵੀ ਪੜ੍ਹੋ: Mansa Ghaggar news: ਮਾਨਸਾ 'ਚ ਘੱਗਰ ਦੀ ਤਬਾਹੀ! ਚਾਂਦਪੁਰਾ ਬੰਨ੍ਹ ਤੋਂ ਸਰਦੂਲਗੜ੍ਹ 'ਚੋਂ ਲੰਘਣ ਵਾਲੇ ਘੱਗਰ 'ਚ ਪਿਆ ਪਾੜ


ਇਸ ਦੌਰਾਨ ਉਨ੍ਹਾਂ ਦੇ ਸਾਥੀਆਂ ਨੇ ਹੋਮ ਗਾਰਡ ਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਨੂੰ ਬੰਧਕ ਬਣਾ ਲਿਆ। ਇਨ੍ਹਾਂ ਹੀ ਨਹੀਂ ਉਨ੍ਹਾਂ ਉਸਦੀ ਕਾਰ ਦੀ ਭੰਨਤੋੜ ਵੀ ਕੀਤੀ। ਅਜਿਹੇ 'ਚ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਹੋਮਗਾਰਡ ਜਵਾਨ ਨੂੰ ਉਨ੍ਹਾਂ ਤੋਂ ਛੁਡਵਾਇਆ ਅਤੇ ਪੁਲਿਸ ਲਾਠੀਚਾਰਜ ਕਰਨ ਲਈ ਮਜਬੂਰ ਹੋ ਗਈ। 


ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਕਾਵੜ ਯਾਤਰਾ ਨਿਕਲਦੀ ਰਹਿੰਦੀ ਹੈ ਅਤੇ ਕਈ ਥਾਵਾਂ ਤੋਂ ਕਾਵੜੀਆਂ ਨਾਲ ਜੁੜੀ ਵੱਖ-ਵੱਖ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।  


ਇਹ ਵੀ ਪੜ੍ਹੋ: Australia News: ਆਸਟ੍ਰੇਲੀਆ 'ਚ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਵਿਦਿਆਰਥੀ ਨੂੰ ਬਣਾਇਆ ਨਿਸ਼ਾਨਾ, ਲੋਹੇ ਦੀ ਰਾਡ ਨਾਲ ਕੀਤਾ ਹਮਲਾ


ਦੱਸ ਦਈਏ ਕਿ ਕਾਵੜੀਆਂ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆਈ ਸੀ ਕਿ ਹਰਿਆਣਾ ਵਿਖੇ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਕਰੀਬਨ 7 ਕਾਵੜੀਆਂ ਦੀ ਮੌਤ ਹੋ ਗਈ ਸੀ।  


ਇਨ੍ਹੀਂ ਦਿਨੀਂ ਉੱਤਰ ਭਾਰਤ ਵਿੱਚ ਸੜਕਾਂ 'ਤੇ ਕਾਵੜੀਏ ਜਾਂਦੇ ਹੋਏ ਦਿਖਾਈ ਦਿੰਦੇ ਹਨ ਅਤੇ ਕਈ ਤਾਂ ਸੜਕ ਕਿਨਾਰੇ ਟੈਂਟ ਲਾ ਕੇ ਆਰਾਮ ਕਰਦੇ ਹੋਏ ਜਾਂ ਨੱਚਦੇ ਹੋਏ ਦੇਖੇ ਜਾਂਦੇ ਹਨ।  


- ਮੋਗਾ ਤੋਂ ਨਵਦੀਪ ਸਿੰਘ ਦੀ ਰਿਪੋਰਟ 


ਇਹ ਵੀ ਪੜ੍ਹੋ: Punjab News: ਮੰਦਭਾਗੀ ਖ਼ਬਰ! ਟਰਾਂਸਫਾਰਮਰ ਠੀਕ ਕਰਦੇ ਹੋਏ ਬਿਜਲੀ ਬੋਰਡ ਦੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ 


(For more news apart from Punjab's Moga Kanwar Yatra 2023 News, stay tuned to Zee PHH)