Moga Murder News: ਪੰਜਾਬ ਦੇ ਮੋਗਾ ਵਿੱਚ ਇੱਕ ਬੀਤੇ ਦਿਨੀ ਇੱਕ ਸ਼ਹੀਦ ਭਗਤ ਸਿੰਘ ਨਗਰ ਵਿੱਚ ਦਿਨ ਦਿਹਾੜੇ ਇੱਕ ਬਜ਼ੁਰਗ ਦਾ ਗੋਲੀਆਂ ਮਾਰ ਕੇ ਕਤਲ (Moga Murder News) ਕਰ ਦਿੱਤਾ ਗਿਆ ਸੀ। ਇਸ ਘਟਨਾ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਸੀ। ਇਸ ਵਿਚਾਲੇ ਹੁਣ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦਰਅਸਲ ਬਜ਼ੁਰਗ ਦੇ ਕਤਲ ਦੀ ਜ਼ਿੰਮੇਵਾਰੀ ਇੱਕ ਗਰੁੱਪ ਨੇ ਸੋਸ਼ਲ ਮੀਡੀਆ ਉੱਤੇ ਲਈ ਹੈ।


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਮੋਗਾ ਵਿੱਚ ਬੀਤੇ ਕੱਲ੍ਹ ਦਿਨ ਦਿਹਾੜੇ ਘਰ ਵਿੱਚ ਵੜ ਕੇ ਕੁਝ ਅਣਪਛਾਤਿਆਂ ਵਲੋਂ ਇੱਕ ਬਜ਼ੁਰਗ ਦਾ ਕਤਲ (Moga Murder News) ਕਰ ਦਿੱਤਾ ਗਿਆ ਹੁਣ ਉਸ ਕਤਲ ਦੀ ਜਿੰਮੇਵਾਰੀ ਸੋਸ਼ਲ ਮੀਡੀਆ ਉੱਤੇ ਗੋਪੀ ਡੱਲੇਵਾਲ ਦੀ ਆਈਡੀ ਤੋਂ ਲਈ ਗਈ ਹੈ। ਘਟਨਾ ਸਮੇਂ ਉਹ ਆਪਣੀ ਪਤਨੀ ਨਾਲ ਸੀ। ਚਾਰ ਵਿਅਕਤੀਆਂ ਨੇ ਘਰ 'ਚ ਦਾਖਲ ਹੋ ਕੇ 65 ਸਾਲਾ ਸੰਤੋਖ ਸਿੰਘ 'ਤੇ ਦੋ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸ ਦੀ ਮੌਤ ਹੋ ਗਈ। 


ਇਹ ਵੀ ਪੜ੍ਹੋ: Cholera Cases: ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਹੈਜ਼ਾ, ਜਾਣੋ ਕੀ ਹਨ ਇਸਦੇ ਲੱਛਣ, ਕਿਵੇਂ ਕਰ ਸਕਦੇ ਹੋ ਬਚਾਅ

ਪੋਸਟ ਵਿੱਚ ਲਿਖਿਆ ਗਿਆ ਹੈ ਕਿ ਮ੍ਰਿਤਕ ਸੰਤੋਖ ਸਿੰਘ ਦਾ ਬੇਟਾ ਸੇਬੂ ਜੋ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ ਉਸ ਵੱਲੋਂ ਗੁਰੂ ਬੱਚਾ ਨਾਮ ਦੇ ਇੱਕ ਦੋਸ਼ੀ ਦਾ 11 ਤਰੀਕ ਨੂੰ ਨੁਕਸਾਨ ਕੀਤਾ ਗਿਆ ਸੀ ਜਿਸ ਦਾ ਬਦਲਾ ਉਨ੍ਹਾਂ ਵੱਲੋਂ ਲਿਆ ਗਿਆ ਹੈ। ਹਲਾਂਕਿ ਇਹ ਆਈਡੀ ਫੇਕ ਹੈ ਜਾਂ ਨਹੀਂ ਇਸ ਦੀ ਪੁਲਿਸ ਜਾਂਚ ਕਰ ਰਹੀ।


ਮ੍ਰਿਤਕ ਸੰਤੋਖ ਸਿੰਘ ਦਾ ਬੇਟਾ ਸੇਬੂ ਹੈ ਅਤੇ ਗੈਂਗਸਟਾਰ ਦਵਿੰਦਰ ਬਾਬੀਹਾ ਗਰੁੱਪ ਦਾ ਗੁਰਗਾ ਹੈ। ਜਾਣਕਾਰੀ ਦਿੰਦਿਆ ਹੋਇਆ ਮੋਗਾ ਤੇ ਐਸ ਐਸ ਪੀ ਜੇ ਏਲੇਨਚੇਲੀਅਨ ਨੇ ਦੱਸਿਆ ਕਿ ਇਸ ਨਾਮ ਦੀ ਆਈਡੀ ਤੋਂ ਇੱਕ ਪੋਸਟ ਜ਼ਰੂਰ ਪਾਈ ਗਈ ਹੈ ਅਤੇ ਇਹ ਆਈਡੀ ਫੇਕ ਹੈ ਜਾਂ ਨਹੀਂ ਇਸਦੀ ਜਾਂਚ ਸਾਡੀ ਸਾਈਬਰ ਦੀ ਟੀਮ ਕਰ ਰਹੀ ਹੈ। ਐਸ ਐਸ ਪੀ ਨੇ ਦੱਸਿਆ ਕਿ ਗੁਰੂ ਬੱਚਾ ਇਸ ਮਾਮਲੇ ਵਿੱਚ ਨਾਮ ਫਰੀਦਕੋਟ ਜੇਲ੍ਹ ਚੋਂ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਟੀਮਾਂ ਇਸ ਮੁਤੱਲਕ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।


ਇਹ ਵੀ ਪੜ੍ਹੋ:  Punjab News: ਭਾਰੀ ਮੀਂਹ ਤੋਂ ਬਾਅਦ ਰੇਲਵੇ ਟਰੈਕ ਦੀ ਮੁਰੰਮਤ ਦਾ ਕੰਮ ਜਾਰੀ, ਜਾਣੋ ਕਦੋਂ ਤੱਕ ਸ਼ੁਰੂ ਹੋਣਗੀਆਂ ਟਰੇਨਾਂ

ਬੀਤੇ ਦਿਨੀ ਮੌਕੇ ’ਤੇ ਮੌਜੂਦ ਡੀਐਸਪੀ ਸਿਟੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਦਿਨ ਦਿਹਾੜੇ ਇੱਕ ਵਜੇ ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੋਗਾ ਦੇ ਐਸਐਸਪੀ ਵੀ ਮੌਕੇ ’ਤੇ ਪੁੱਜੇ ਅਤੇ ਸਾਰੇ ਸੀਨੀਅਰ ਅਧਿਕਾਰੀ ਪਹੁੰਚ ਕੇ ਸੀਸੀਟੀਵੀ ਚੈੱਕ ਕਰ ਰਹੇ ਹਨ।


(ਨਵਦੀਪ ਸਿੰਘ ਦੀ ਰਿਪੋਰਟ)