Moga Firing News: ਮੋਗਾ ਦੇ ਪਿੰਡ ਖੋਸਾ ਕੋਟਲਾ 'ਚ ਸ਼ੁੱਕਰਵਾਰ ਸਵੇਰੇ ਹੋਏ ਦੋਹਰੇ ਕਤਲ ਕਾਰਨ ਸਨਸਨੀ ਫੈਲ ਗਈ। ਘਟਨਾ ਸਵੇਰੇ 6 ਵਜੇ ਦੀ ਹੈ। ਪਿੰਡ ਵਿੱਚ ਆਪਸੀ ਰੰਜਿਸ਼ ਕਾਰਨ ਦੋਵਾਂ ਧਿਰਾਂ ਵਿੱਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ । ਇਸ ਵਿੱਚ ਪਿੰਡ ਦੇ ਸਰਪੰਚ ਤੇ ਉਸ ਦੇ ਸਾਥੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦੂਜੇ ਪਾਸੇ ਦੇ ਦੋ ਲੋਕ ਜ਼ਖਮੀ ਹੋ ਗਏ। 


COMMERCIAL BREAK
SCROLL TO CONTINUE READING

ਜ਼ਖ਼ਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਬੀਰ ਸਿੰਘ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਸੀ। ਗੋਲੀ ਚਲਾਉਣ ਵਾਲੇ ਇੱਕੋ ਪਿੰਡ ਦੇ ਹਨ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।


ਇਹ ਵੀ ਪੜ੍ਹੋ: jalandhar Triple Murder: ਜਲੰਧਰ 'ਚ ਟ੍ਰਿਪਲ ਮਡਰ, ਮਾਤਾ-ਪਿਤਾ ਤੇ ਭਰਾ 'ਤੇ ਦਾ ਗੋਲੀਆਂ ਮਾਰ ਕੇ ਕੀਤਾ ਕਤਲ


ਉੱਥੇ ਹੀ ਜ਼ਖ਼ਮੀਆਂ ਨੇ ਦੱਸਿਆ ਕਿ ਵਟਸਐਪ ਗਰੁੱਪ ਵਿੱਚ ਪਿਛਲੇ ਲੰਬੇ ਸਮੇਂ ਤੋਂ ਦੋਨਾਂ ਦੀ ਟਸਲਬਾਜੀ ਚੱਲਦੀ ਸੀ ਤੇ ਅੱਜ ਸਵੇਰੇ ਦੋਨਾਂ ਧਿਰਾਂ ਵੱਲੋਂ ਟਾਈਮ ਬੰਨਿਆ ਗਿਆ ਤੇ ਅੱਜ ਸਵੇਰੇ ਦੋਨੇ ਤਰਾਂ ਆਹਮੋ ਸਾਹਮਣੇ ਹੋਈਆਂ ਤੇ ਗੋਲੀ ਚੱਲਣ ਨਾਲ ਵੀਰ ਸਿੰਘ ਦੀ ਤੇ ਉਸਦੇ ਸਾਥੀ ਦੀ ਮੌਤ ਹੋ ਗਈ।

(ਨਵਦੀਪ ਸਿੰਘ ਦੀ ਰਿਪੋਰਟ)