Punjab MP List 2024 oath ceremony: ਭਾਰਤ ਦੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ (First session of 18th Lok Sabha) 24 ਜੂਨ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਭਲਕੇ ਹੋਵੇਗਾ। ਇਸ ਦੌਰਾਨ ਅੱਜ ਦੂਜੇ ਦਿਨ ਪੰਜਾਬ ਦੇ ਸੰਸਦ ਮੈਂਬਰ ਆਪਣੇ ਮੈਂਬਰਸ਼ਿਪ ਅਹੁਦੇ ਦੀ ਸਹੁੰ ਚੁੱਕਣਗੇ।  ਇਹ ਸਮਾਗਮ 12 ਵਜੇ ਤੋਂ 1 ਵਜੇ ਦੇ ਵਿਚਕਾਰ ਹੋਵੇਗਾ।  ਨਵੇਂ ਚੁਣ ਕੇ ਆਏ ਲੋਕ ਸਭਾ ਮੈਂਬਰ ਸਹੁੰ ਚੁੱਕਣਗੇ ਅਤੇ ਫਿਰ ਨਵੇਂ ਲੋਕ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ।


COMMERCIAL BREAK
SCROLL TO CONTINUE READING

 


(ਪੰਜਾਬ ਦੇ ਸੰਸਦ ਮੈਂਬਰਾਂ ਦਾ ਸਹੁੰ ਚੁੱਕ ਸਮਾਗਮ ਅੱਜ) Punjab MP List 2024 oath ceremony



 ਸੁਖਜਿੰਦਰ ਸਿੰਘ ਰੰਧਾਵਾ
ਗੁਰਜੀਤ ਸਿੰਘ ਔਜਲਾ
ਅੰਮ੍ਰਿਤ ਪਾਲ ਸਿੰਘ
ਚਰਨਜੀਤ ਸਿੰਘ ਚੰਨੀ
ਰਾਜਕੁਮਾਰ ਚੱਬੇਵਾਲ
ਮਾਲਵਿੰਦਰ ਸਿੰਘ ਕੰਗ
ਅਮਰਿੰਦਰ ਸਿੰਘ ਰਾਜਾ ਵੜਿੰਗ
ਅਮਰ ਸਿੰਘ ਸਰਬਜੀਤ ਸਿੰਘ ਖਾਲਸਾ
ਸ਼ੇਰ ਸਿੰਘ ਘੁਬਾਇਆ
ਹਰਸਿਮਰਤ ਕੌਰ ਬਾਦਲ
ਗੁਰਮੀਤ ਸਿੰਘ ਮੀਤ ਹੇਅਰ
 ਡਾਕਟਰ ਧਰਮਵੀਰ ਗਾਂਧੀ


ਇਹ ਵੀ ਪੜ੍ਹੋ: Punjab Weather Update: ਪੰਜਾਬ ਦਾ ਤਾਪਮਾਨ ਮੁੜ ਵਧਿਆ, ਜਾਣੋ ਹੁਣ ਕਿਸ ਦਿਨ ਹੋਵੇਗੀ ਬਾਰਿਸ਼ ਤੇ ਕਦੋਂ ਮਿਲੇਗੀ ਮੁੜ ਰਾਹਤ

Chandigarh MP oath ceremony
ਚੰਡੀਗੜ੍ਹ ਤੋਂ ਸੰਸਦ ਮਨੀਸ਼ ਤਿਵਾਰੀ ਪਹਿਲੇ ਦਿਨ ਦੋ ਤੋਂ 3 ਵਜੇ ਦੇ ਵਿਚਕਾਰ ਸਹੁੰ ਚੁੱਕਣਗੇ। 


Haryana and Himachal Pradesh MP oath ceremony
ਹਰਿਆਣਾ ਅਤੇ ਹਿਮਾਚਲ ਦੇ ਸੰਸਦ ਮੈਂਬਰ ਪਹਿਲੇ ਦਿਨ ਤਿੰਨ ਤੋਂ ਚਾਰ ਵਜੇ ਦੇ ਵਿਚਕਾਰ ਚੁੱਕਣਗੇ ਸਹੁੰ



 


ਲੋਕ ਸਭਾ ਸਪੀਕਰ ਦੀ ਚੋਣ ਕਿਵੇਂ ਹੁੰਦੀ ਹੈ
ਭਾਰਤੀ ਸੰਸਦ ਦੇ ਦੋ ਸਦਨ ਲੋਕ ਸਭਾ ਅਤੇ ਰਾਜ ਸਭਾ ਹਨ। ਰਾਜ ਸਭਾ ਨੂੰ ਉੱਚ ਸਦਨ ਅਤੇ ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ। ਰਾਜ ਸਭਾ ਦੇ ਸਦਨ ਦਾ ਸੰਚਾਲਨ ਉੱਪ ਰਾਸ਼ਟਰਪਤੀ ਕਰਦਾ ਹੈ। ਉਸ ਨੂੰ ਰਾਜ ਸਭਾ ਸਪੀਕਰ ਜਾਂ ਚੇਅਰਐਨ ਕਿਹਾ ਜਾਂਦਾ ਹੈ। ਲੋਕ ਸਭਾ ਦੀਆਂ ਹਰ ਪੰਜ ਸਾਲ ਬਾਅਦ ਹੁੰਦੀਆਂ ਆਮ ਚੋਣਾਂ ਵਿੱਚ 543 ਮੈਂਬਰ ਦੇਸ਼ ਭਰ ਤੋਂ ਚੁਣੇ ਜਾਂਦੇ ਹਨ, ਜੋ ਲੋਕ ਸਭਾ ਦਾ ਕਾਰਜਕਾਲ ਸ਼ੁਰੂ ਹੋਣ ਸਮੇਂ ਸਪੀਕਰ ਅਤੇ ਉੱਪ ਸਪੀਕਰ ਦੀ ਚੋਣ ਕਰਦੇ ਹਨ।


-ਲੋਕ ਸਭਾ ਦੇ ਸਪੀਕਰ ਦੀ ਚੋਣ ਸੰਵਿਧਾਨ ਦੀ ਧਾਰਾ 93 ਤਹਿਤ ਕੀਤੀ ਜਾਂਦੀ ਹੈ। ਲੋਕ ਸਭਾ ਦੇ ਮੈਂਬਰਾਂ ਦੀਆਂ ਵੋਟਾਂ ਮੁਤਾਬਕ ਸਪੀਕਰ ਅਤੇ ਡਿਪਟੀ ਸਪੀਕਰ ਦੇ ਦੋ ਅਹੁਦਿਆਂ ਲਈ ਚੋਣ ਕੀਤੀ ਜਾਂਦੀ ਹੈ। ਚੋਣ ਵਾਲੇ ਦਿਨ ਲੋਕ ਸਭਾ ਦੇ ਸਪੀਕਰ ਦੀ ਚੋਣ ਸਧਾਰਨ ਬਹੁਮਤ ਨਾਲ ਕੀਤੀ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਜਿਹੜੇ ਵੀ ਉਮੀਦਵਾਰ ਨੂੰ ਉਸ ਦਿਨ ਸੰਸਦ ਵਿੱਚ ਹਾਜ਼ਰ ਮੈਂਬਰਾਂ ਵਿੱਚੋਂ ਅੱਧੇ ਵੋਟ ਕਰ ਦਿੰਦੇ ਹਨ, ਉਹ ਲੋਕ ਸਭਾ ਦਾ ਸਪੀਕਰ ਚੁਣ ਲਿਆ ਜਾਂਦਾ ਹੈ।