MP Sanjeev Arora saves Kanav Jangra news: ਕਹਿੰਦੇ ਨੇ ਕਿ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਅਤੇ ਜਦੋਂ ਵੀ ਕਿਸੇ ਦੇ ਘਰ ਕੋਈ ਬਿਮਾਰ ਹੁੰਦਾ ਹੈ ਅਤੇ ਉਹ ਆਪਣੀ ਜੀਵਨ ਭਰ ਦੀ ਜਮਾ ਪੂੰਜੀ ਵੀ ਦਾਅ 'ਤੇ ਲਗਾਉਣ ਨੂੰ ਤਿਆਰ ਰਹਿੰਦਾ ਹੈ। ਹਾਲਾਂਕਿ ਫਿਰ ਵੀ ਕੁਝ ਪਰਿਵਾਰ ਅਜਿਹੇ ਹੁੰਦੇ ਹਨ ਜੋ ਕਿ ਕਈ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣ 'ਚ ਅਸਮਰਥ ਰਹਿੰਦੇ ਹਨ ਕਿਉਂਕਿ ਅੱਜ ਕਲ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਲੱਖਾਂ ਰੁਪਏ ਲੱਗ ਜਾਂਦੇ ਹਨ। ਲੱਖਾਂ ਰੁਪਏ ਫਿਰ ਸੁਣਿਆ ਹੋਵੇਗਾ ਪਰ ਪੰਜਾਬ ਦੇ ਐਮਪੀ ਸੰਜੀਵ ਅਰੋੜਾ ਦੇ ਇੱਕ ਨਨ੍ਹੀ ਜਾਨ ਬਚਾਉਣ ਲਈ 17.50 ਕਰੋੜ ਰੁਪਏ ਦਾ ਇੰਤਜ਼ਾਮ ਕੀਤਾ। 


COMMERCIAL BREAK
SCROLL TO CONTINUE READING

17.50 ਕਰੋੜ ਰੁਪਏ! ਜੀ ਹਾਂ। ਸੰਸਦ ਮੈਂਬਰ ਸੰਜੀਵ ਅਰੋੜਾ ਦੀ ਅਗਵਾਈ ਹੇਠ ਸ਼ਹਿਰ ਦੀਆਂ ਗੈਰ ਸਰਕਾਰੀ ਸੰਸਥਾਵਾਂ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਅਤੇ ਸਮਵੇਦਨਾ ਟਰੱਸਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਮੁਹਿੰਮ "ਲੈਟਸ ਸੇਵ ਕਨਵ - ਹੈਲਪ ਬੀਫੋਰ ਇਟਸ ਟੂ ਲੇਟ" ਦੇ ਆਖਰਕਾਰ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਨਵੀਂ ਦਿੱਲੀ ਦੇ ਰਹਿਣ ਵਾਲੇ ਕਰੀਬ ਡੇਢ ਸਾਲ ਦੇ ਕਨਵ ਦਾ ਨਵੀਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਹੈ।


ਸੰਜੀਵ ਅਰੋੜਾ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਨਵ ਜਾਂਗੜਾ ਦਾ ਇਲਾਜ ਵੀਰਵਾਰ ਨੂੰ ਸਰ ਗੰਗਾ ਰਾਮ ਹਸਪਤਾਲ ਦੇ ਡਾ: ਰਤਨਾ ਦੁਆ ਪੁਰੀ ਵੱਲੋਂ ਕੀਤਾ ਗਿਆ ਸੀ। ਕਨਵ ਨੂੰ ਜ਼ੋਲਗੇਨਸਮਾ ਨਾਮਕ ਜੀਨ ਥੈਰੇਪੀ ਦਿੱਤੀ ਗਈ ਸੀ, ਜਿਸਦੀ ਕੀਮਤ 17.50 ਕਰੋੜ ਰੁਪਏ (2.1 ਮਿਲੀਅਨ ਡਾਲਰ) ਹੈ।  


ਦੱਸ ਦਈਏ ਕਿ ਜੀਨ ਥੈਰੇਪੀ ਦਾ ਇੱਕ ਪੈਕ, ਜ਼ੋਲਗੇਨਐਸਐਮਏ (ਮੇਡ ਇਨ ਯੂਐਸਏ) ਇਸ ਸਾਲ ਜੂਨ ਵਿੱਚ ਯੂਕੇ ਦੇ ਡਰਬਿਨ ਪੀਐਲਸੀ (ਯੂਨੀਫਾਰ ਗਰੁੱਪ ਦਾ ਹਿੱਸਾ) ਤੋਂ 21,25,000 ਡਾਲਰ (ਲਗਭਗ 17.50 ਕਰੋੜ ਰੁਪਏ) ਦੀ ਲਾਗਤ ਨਾਲ ਦਰਾਮਦ ਕੀਤਾ ਗਿਆ ਸੀ। ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਨਵ ਵੱਲੋਂ 25 ਮਈ, 2023 ਨੂੰ ਦਿੱਤੀ ਗਈ ਇੱਕ ਅਰਜ਼ੀ ਦੇ ਬਾਅਦ ਇਸ ਜੀਵਨ ਬਚਾਉਣ ਵਾਲੀ ਦਵਾਈ ਦੇ ਦਰਾਮਦ 'ਤੇ ਕਸਟਮ ਡਿਊਟੀ ਛੋਟ ਸਰਟੀਫਿਕੇਟ (ਸੀਡੀਈਸੀ) ਪ੍ਰਦਾਨ ਕੀਤਾ ਸੀ। 


ਅਰੋੜਾ ਨੇ ਦੱਸਿਆ ਕਿ ਇਹ ਤਸਦੀਕ ਕੀਤਾ ਗਿਆ ਸੀ ਕਿ ਕਨਵ ਜਾਂਗੜਾ ਵੱਲੋਂ ਆਪਣੀ ਵਰਤੋਂ ਲਈ ਇਹ ਦਵਾਈ ਦਰਾਮਦ ਕੀਤੀ ਜਾ ਰਹੀ ਹੈ ਅਤੇ ਇਹ ਜੀਵਨ ਬਚਾਉਣ ਵਾਲੀ ਦਵਾਈ ਹੈ ਜਿਸ ਨੂੰ ਕਸਟਮ ਡਿਊਟੀ ਦੀ ਅਦਾਇਗੀ ਤੋਂ ਛੋਟ ਹੈ।


ਕਨਵ ਦੇ ਮਾਪਿਆਂ ਨੇ ਸੰਜੀਵ ਅਰੋੜਾ ਦੇ ਯਤਨਾਂ ਲਈ ਧੰਨਵਾਦ ਕੀਤਾ ਅਤੇ ਸਾਰੇ ਲੋਕਾਂ ਦੀ ਮਦਦ ਨਾਲ ਕਨਵ ਨੂੰ ਕਿਵੇਂ ਬਚਾਇਆ ਗਿਆ ਇਸ ਬਾਰੇ ਚਰਚਾ ਕਰਦੇ ਹੋਏ ਕਨਵ ਦੇ ਪਰਿਵਾਰਕ ਮੈਂਬਰ ਭਾਵੁਕ ਹੋ ਗਏ।


ਅਰੋੜਾ ਨੇ ਦੱਸਿਆ ਕਿ ਕਨਵ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹਾਲਾਂਕਿ ਉਹ ਅਗਲੇ ਕੁਝ ਮਹੀਨਿਆਂ ਤੱਕ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਰਹੇਗਾ। ਇਸ ਦੌਰਾਨ ਅਰੋੜਾ ਨੇ ਕਨਵ ਦੀ ਜਾਨ ਬਚਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ।


ਇਹ ਵੀ ਪੜ੍ਹੋ: Spinal Muscular Atrophy Type 1: ਡੇਢ ਸਾਲ ਦੇ ਬੱਚੇ ਦੇ ਇਲਾਜ ਲਈ ਲੱਗ ਗਏ ਸਾਢੇ 17 ਕਰੋੜ ਰੁਪਏ, ਜਾਣੋ ਕੀ ਸੀ ਅਜਿਹੀ ਗੰਭੀਰ ਬਿਮਾਰੀ 


ਇਹ ਵੀ ਪੜ੍ਹੋ: ZOLGENSMA Gene Therapy: ਕੀ ਹੈ ਸਾਢੇ 17 ਕਰੋੜ ਰੁਪਏ ਦੀ ਜ਼ੋਲਗੇਨਸਮਾ ਜੀਨ ਥੈਰੇਪੀ? ਜਾਣੋ ਇਸ ਬਾਰੇ ਕੁਝ ਖਾਸ ਗੱਲਾਂ 


(For more news apart from MP Sanjeev Arora saves Kanav Jangra news, stay tuned to Zee PHH)