Punjab Accident News: ਮੁਕਤਸਰ `ਚ ਵਾਪਰਿਆ ਦਰਦਨਾਕ ਹਾਦਸਾ- ਕਾਰ ਟਰਾਲੀ ਨਾਲ ਜਾ ਟਕਰਾਈ, 4 ਲੋਕਾਂ ਦੀ ਮੌਤ
Punjab Accident News: ਜਾਣਕਾਰੀ ਅਨੁਸਾਰ 5 ਵਿਅਕਤੀ ਆਪਣੀ ਰਿਟਜ਼ ਕਾਰ ਨੰਬਰ ਡੀਐਲ-ਸੀਪੀ 6662 ਵਿੱਚ ਦਿੱਲੀ ਤੋਂ ਮਲੋਟ ਆ ਰਹੇ ਸਨ।
Punjab Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਤਾਜਾ ਮਾਮਲਾ ਮੁਕਤਸਰ ਦੇ ਲੰਬੀ ਤੋਂ ਸਾਹਮਣੇ ਆਇਆ ਹੈ। ਦਰਅਸਲ ਮੁਕਤਸਰ ਦੇ ਲੰਬੀ 'ਚ ਐਤਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਕਾਰ ਲੱਕੜਾਂ ਨਾਲ ਭਰੀ ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ 5 ਵਿਅਕਤੀ ਆਪਣੀ ਰਿਟਜ਼ ਕਾਰ ਨੰਬਰ ਡੀਐਲ-ਸੀਪੀ 6662 ਵਿੱਚ ਦਿੱਲੀ ਤੋਂ ਮਲੋਟ ਆ ਰਹੇ ਸਨ। ਸ਼ਨੀਵਾਰ-ਐਤਵਾਰ ਦੀ ਰਾਤ ਕਰੀਬ 12.30 ਵਜੇ ਜਦੋਂ ਉਹ ਲੰਬੀ ਤਹਿਸੀਲ ਦੇ ਨੇੜੇ ਪਹੁੰਚਿਆ ਤਾਂ ਉਸ ਦੀ ਕਾਰ ਸਾਹਮਣੇ ਤੋਂ ਆ ਰਹੀ ਲੱਕੜ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਉੱਤੇ 4 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Jalandhar Accident News: ਜਲੰਧਰ 'ਚ ਬੇਕਾਬੂ ਟਰੱਕ ਨੇ ਮਚਾਈ ਤਬਾਹੀ, ਕਈ ਵਾਹਨਾਂ ਨੂੰ ਟੱਕਰ, ਲੋਕ ਜ਼ਖ਼ਮੀ
ਮਿਲੀ ਜਾਣਕਾਰੀ ਦੇ ਮੁਤਾਬਿਕ ਸਬ ਤਹਿਸੀਲ ਲੰਬੀ ਦੇ ਨਜ਼ਦੀਕ ਇੱਕ ਕਾਰ ਜੋ ਕਿ ਮੰਡੀ ਡੱਬਵਾਲੀ ਤੋਂ ਮਲੋਟ ਨੂੰ ਜਾ ਰਹੀ ਸੀ, ਅਚਾਨਕ ਅੱਗੇ ਜਾ ਰਹੀ ਲੱਕੜਾਂ ਨਾਲ ਭਰੀ ਟਰਾਲੀ ਦੇ ਪਿੱਛੇ ਜਾ ਟਕਰਾਈ। ਹਾਦਸੇ ਦੌਰਾਨ ਕਾਰ ਸਵਾਰ 4 ਵਿਅਕਤੀਆਂ ਦੀ ਮੌਤ ਹੋ ਗਈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ 2 ਵਿਅਕਤੀ ਮਲੋਟ ਦੇ ਰਹਿਣ ਵਾਲੇ ਸਨ ਅਤੇ 2 ਵਿਅਕਤੀ ਦਿੱਲੀ ਦੇ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਚਾਰੇ ਮ੍ਰਿਤਕ ਦੇਹਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜਿਆ ਗਿਆ ਹੈ।
ਹਾਦਸੇ ਵਿੱਚ ਮਿੱਠੂ, ਹਰਬੀਰ ਸਿੰਘ, ਅਰਵਿੰਦ ਵਾਸੀ ਮਲੋਟ ਅਤੇ ਅਰਵਿੰਦ ਵਾਸੀ ਦਿੱਲੀ ਦੀ ਮੌਤ ਹੋ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਕਾਫੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ।
ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿੱਤਾ ਹੈ। ਇਕ ਜ਼ਖਮੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।
(ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ)