Muktsar News: ਕਰਜ਼ੇ ਤੇ ਆਰਥਿਕ ਤੰਗੀ ਨੇ ਇੱਕ ਹੋਰ ਕਿਸਾਨ ਨਿਗਲਿਆ, ਕੀਤੀ ਜੀਵਨ ਲੀਲਾ ਸਮਾਪਤ
Punjab Kisan News: ਕਰਜ਼ੇ ਤੇ ਆਰਥਿਕ ਤੰਗੀ ਨੇ ਇੱਕ ਹੋਰ ਕਿਸਾਨ ਨਿਗਲਿਆ, ਕੀਤੀ ਜੀਵਨ ਲੀਲਾ ਸਮਾਪਤ
Punjab Kisan News/ਅਨਮੋਲ ਸਿੰਘ ਵੜਿੰਗ: ਹਲਕਾ ਲੰਬੀ ਦੇ ਪਿੰਡ ਮਹੂਆਨਾਂ ਦੇ 40 ਸਾਲ ਦੇ ਸੁਖਵਿੰਦਰ ਸਿੰਘ ਕਿਸਾਨ ਨੇ ਆਰਥਿਕ ਤੰਗੀ ਦੇ ਚਲਦੇ ਕਰਜ਼ਾਈ ਹੋਣ ਤੇ ਜਹਿਰੀਲੀ ਦਿਵਾਈ ਨਿਗਲ ਕੇ ਜੀਵਨ ਲੀਲਾ ਸਮਾਪਤ ਕੀਤੀ। ਇਹ ਕਿਸਾਨ 3 ਏਕੜ ਦੇ ਕਰੀਬ ਜਮੀਨ ਦਾ ਮਾਲਕ ਸੀ। ਥਾਣਾ ਲੰਬੀ ਦੀ ਪੁਲਿਸ ਵੱਲੋਂ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕਰ ਲਿਆ।
ਪਿੰਡ ਮਾਹੁਆਣਾ ਦੇ ਮਿਰਤਕ ਕਿਸਾਨ ਦੇ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿਰਤਕ ਸੁਖਵਿੰਦਰ ਸਿੰਘ ਕੋਈ ਢਾਈ ਤਿੰਨ ਏਕੜ ਜ਼ਮੀਨ ਸੀ ਜਿਸ ਨੇ ਮੂੰਗੀ ਦੀ ਫਸਲ ਬੀਜੀ ਸੀ। ਫਸਲ ਨਾ ਹੋਣ ਕਰਕੇ ਤੇ ਸਿਰ ਉਪਰ ਕਰਜ਼ਾ ਹੋਣ ਕਰਕੇ ਪ੍ਰੇਸ਼ਾਨ ਰਹਿੰਦਾ ਸੀ। ਕੱਲ ਉਸ ਨੇ ਕਰਜ਼ੇ ਤੇ ਆਰਥਿਕ ਤੰਗੀ ਤੋਂ ਦੁਖੀ ਹੋ ਕੇ ਕੋਈ ਜਹਿਰੀਲੀ ਦਿਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੋਕਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਕੇ ਹਾਂ ਕੇ ਇਸ ਗਰੀਬ ਕਿਸਾਨ ਦੀ ਮਦਦ ਕੀਤੀ ਜਾਵੇ।
ਇਹ ਵੀ ਪੜ੍ਹੋ: Ram Lalla Pran Pratishtha: ਵੱਡੀ ਖ਼ਬਰ! ਜਲੰਧਰ 'ਚ ਭਲਕੇ ਪਾਸਪੋਰਟ ਦਫ਼ਤਰਾਂ ਵਿੱਚ ਅੱਧੇ ਦਿਨ ਲਈ ਛੁੱਟੀ
ਦੂਜੇ ਪਾਸੇ ਥਾਣਾ ਲੰਬੀ ਦੇ ਤਫਦੀਸੀ ਨੇ ਦੱਸਿਆ ਕਿ ਸਾਡੇ ਕੋਈ ਮਿਰਤਕ ਸੁਖਵਿੰਦਰ ਸਿੰਘ ਦੇ ਬੇਟੇ ਤੇ ਉਸ ਦੇ ਭਰਾ ਨੇ ਬਿਆਨ ਦਰਜ ਕਰਵਾਏ ਕੇ ਇਸ ਦੀ ਫਸਲ ਚੰਗੀ ਨਾ ਹੋਣ ਕਰਕੇ ਕਰਜ਼ਾਈ ਹੋ ਗਿਆ ਸੀ ਜੋ ਪ੍ਰੇਸ਼ਾਨ ਰਹਿੰਦਾ ਸੀ ਜਿਸ ਨੇ ਜਹਿਰਲੀ ਦਿਵਾਈ ਨਿਗਲਣ ਕਾਰਨ ਮੌਤ ਹੋ ਗਈ ਜਿਸ ਤੇ 174 ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਇਸ ਦੇ ਨਾਲ ਹੀ ਇੱਥੇ ਆਏ ਦਿਨ ਹੀ ਕਿਸਾਨਾਂ ਵਲੋਂ ਕਰਜ਼ੇ ਦਾ ਭਾਰ ਹੇਠ ਦੱਬ ਕੇ ਖੁਦਕੁਸੀ ਕਰ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਸਿਲਸਿਲਾ ਵੀ ਜਾਰੀ ਹੈ। ਗੌਰਤਲਬ ਹੈ ਕਿ ਬੀਤੇ ਮਹੀਨੇ ਮਾਨਸਾ ਦੇ ਪਿੰਡ ਭੈਣੀਬਾਘਾ ਦੇ 36 ਸਾਲਾ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਆਪਣੇ ਸਿਰ ਚੜੇ ਕਰਜ਼ੇ ਤੋਂ ਪਰੇਸ਼ਾਨ ਹੋ ਖੇਤ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਪੁੱਤਰ ਨੂੰ ਛੱਡ ਗਿਆ ਹੈ।
ਇਹ ਵੀ ਪੜ੍ਹੋ: Chandigarh News: ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਚੌਕਸ, ਵਾਹਨਾਂ ਦੀ ਹੋ ਰਹੀ ਚੈਕਿੰਗ