Punjab News: ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਦੇ ਰਹਿਣ ਵਾਲੇ ਨਗਰ ਕੌਂਸਲ ਵਿੱਚ ਜੂਨੀਅਰ ਅਸਿਸਟੈਂਡ ਵਜੋਂ ਕੰਮ ਕਰ ਰਹੇ ਗੁਰਦੀਪ ਸਿੰਘ ਦੇ ਬੇਟੇ ਜਸਪ੍ਰੀਤ ਸਿੰਘ ਧਾਲੀਵਾਲ ਨੇ ਜੱਜ ਬਣ ਕੇ ਮੁਕਤਸਰ ਦਾ ਨਾਮ ਰੋਸ਼ਨ ਕੀਤਾ ਹੈ। ਉਨਾਂ ਸਿਵਲ ਜੱਜ ਦੀ ਪ੍ਰੀਖੀਆ ਪਾਸ ਕਰ ਲਈ ਹੈ ਤੇ ਪੰਜਾਬ ਵਿੱਚੋਂ ਦਸਵਾਂ ਰੈਂਕ ਆਇਆ ਹੈ। ਜਸਪ੍ਰੀਤ ਦੀ ਇਸ ਉਪਲਬਧੀ ਉੱਤੇ ਜਿੱਥੇ ਪਿਤਾ ਗੁਰਦੀਪ ਸਿੰਘ ਤੇ ਮਾਤਾ ਪਰਮਜੀਤ ਕੌਰ ਸਮੇਤ ਸਾਰੇ ਰਿਸ਼ਤੇਦਾਰ ਤੇ ਦੋਸਤ ਵੀ ਗਰਵ ਮਹਿਸੂਸ ਕਰ ਰਹੇ ਹਨ। ਉੱਥੇ ਹੀ ਮੁਕਤਸਰ ਸ਼ਹਿਰ ਲਈ ਵੀ ਇਹ ਮਾਣ ਵਾਲੀ ਗੱਲ ਹੈ। 


COMMERCIAL BREAK
SCROLL TO CONTINUE READING

ਇਸ ਮੌਕੇ ਰਿਸ਼ਤੇਦਾਰਾਂ ਤੇ ਹੋਰਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਜਿੱਥੇ ਅੱਜ ਕੱਲ੍ਹ ਕੰਪਟੀਸ਼ਨ ਦੇ ਦੌਰ ਵਿੱਚ ਨੌਜਵਾਨਾਂ ਵਿੱਚ ਇੱਕ-ਦੂਜੇ ਤੋਂ ਅੱਗੇ ਵਧਣ ਦੀ ਹੋੜ ਲੱਗੀ ਰਹਿੰਦੀ ਹੈ, ਉੱਥੇ ਹੀ ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ ਤੇ ਉਸਦੇ ਨਾਲ ਹੀ ਉਸਦੇ ਇੱਕ ਹੋਰ ਤਰਨਤਾਰਨ ਸ਼ਹਿਰ ਦੇ ਸਾਥੀ ਨਵਬੀਰ ਸਿੰਘ ਨੇ ਇੱਕਠੀਆਂ ਪੜਾਈ ਕਰਦਿਆਂ ਦੋਵਾਂ ਨੇ ਪ੍ਰੀਖੀਆ ਪਾਸ ਕੀਤੀ ਤੇ ਦੋਵੇਂ ਇੱਕਠਿਆਂ ਜੱਜ ਬਣ ਕੇ ਦੋਸਤੀ ਦੀ ਮਿਸਾਲ ਵੀ ਪੇਸ਼ ਕੀਤੀ ਹੈ।


ਇਹ ਵੀ ਪੜ੍ਹੋ: Punjab News: ਪੰਜਾਬ ਦੀਆਂ 2 ਧੀਆਂ ਨੇ ਰੁਸ਼ਨਾਇਆ ਨਾਂ, ਜੱਜ ਬਣਨ ਦਾ ਮਾਣ ਕੀਤਾ ਹਾਸਲ

ਇਸ ਮੌਕੇ ਜਸਪ੍ਰੀਤ ਸਿੰਘ ਧਾਲੀਵਾਲ ਦੇ ਦੋਸਤ ਅਮ੍ਰਿਤਪਾਲ ਸਿੰਘ ਬੱਬੂ, ਜਸਦੀਪ ਸਿੰਘ, ਮੰਗਲਜੀਤ ਸਿੰਘ, ਵਤਨ ਬਰਾੜ, ਕੇਵੀ ਭੁੱਲਰ ਆਦਿ ਨੇ ਵੀ ਉਸਦੀ ਇਸ ਉਪਲਬਧੀ ਤੇ ਖੁਸ਼ੀ ਜਾਹਰ ਕਰਦਿਆਂ ਵਧਾਈ ਦਿੱਤੀ ਤੇ ਜਸਪ੍ਰੀਤ ਦਾ ਮੂੰਹ ਮਿੱਠਾ ਕਰਵਾਇਆ। ਉਨਾਂ ਕਿਹਾ ਕਿ ਜਸਪ੍ਰੀਤ ਚ ਕਦੇ ਵੀ ਦੋਸਤਾਂ ਪ੍ਰਤੀ ਕੰਪਟੀਸ਼ਨ ਦੀ ਭਾਵਨਾ ਨਹੀਂ ਰਹੀ। ਹਮੇਸ਼ਾ ਹੀ ਉਹ ਸਾਰੇ ਦੋਸਤਾਂ ਨਾਲ ਰਲ-ਮਿਲ ਕੇ ਹੀ ਪੜਾਈ ਕਰਦੇ ਸਨ। ਉਨਾਂ ਨੂੰ ਜਸਪ੍ਰੀਤ ਦੀ ਦੋਸਤੀ ਉੱਤੇ ਮਾਣ ਹੈ।


ਦੱਸਣਯੋਗ ਹੈ ਕਿ ਪੰਜਾਬ ਦੀ ਪ੍ਰਤਾਪ ਕਲੋਨੀ ਰਾਜਪੁਰਾ ਦੀ ਰਹਿਣ ਵਾਲੀ ਆਰਜ਼ੂ ਗਿਲਾਨੀ ਨੇ ਪੰਜਾਬ ਨਿਆਂਪਾਲਿਕਾ ਦੀ ਜੱਜ ਬਣ ਕੇ ਆਪਣੇ ਪਰਿਵਾਰ, ਸਮਾਜ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਦਰਅਸਲ PCS ਦੀ ਪ੍ਰੀਖਿਆ ਪਾਸ ਕਰਕੇ ਪਰਿਵਾਰ ਅਤੇ ਸਮਾਜ ਦਾ ਮਾਣ ਵਧਾਇਆ ਹੈ। ਦੱਸ ਦਈਏ ਕਿ ਬੀਐਸਐਨਐਲ ਵਿੱਚ ਡਰਾਈਵਰ ਵਜੋਂ ਕੰਮ ਕਰਨ ਵਾਲੇ ਰਵੀ ਨੇ ਦੱਸਿਆ ਕਿ ਉਸ ਦੀ ਬੇਟੀ ਆਰਜ਼ੂ ਗਿਲਾਨੀ ਨੇ ਪੀਸੀਐਸ ਦੀ ਪ੍ਰੀਖਿਆ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ। 


ਪੰਜਾਬ ਦੇ ਜ਼ਿਲ੍ਹੇ ਜਲਾਲਾਬਾਦ ਦੀ ਬੇਟੀ ਜੱਜ ਬਣ ਗਈ ਹੈ। ਪਰਿਵਾਰ ਵਿੱਚ ਇੰਨੀ ਖੁਸ਼ੀ ਦਾ ਮਾਹੌਲ ਹੈ ਕਿ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਚੱਲ ਰਿਹਾ ਹੈ। ਇਸ ਖੁਸ਼ੀ ਦਾ ਪ੍ਰਗਟਾਵਾ ਢੋਲ ਦੀ ਤਾਲ 'ਤੇ ਨੱਚ ਕੇ ਕੀਤਾ ਜਾ ਰਿਹਾ ਹੈ। ਦਰਅਸਲ ਜਲਾਲਾਬਾਦ ਦੀ ਅਗਰਵਾਲ ਸਟਰੀਟ ਵਿੱਚ ਰਹਿਣ ਵਾਲੇ ਗੁਰਸਿੱਖ ਪਰਿਵਾਰ ਦੇ ਗੁਰਦੀਪ ਸਿੰਘ ਤਨੇਜਾ ਦੀ ਬੇਟੀ ਗੁਰਲੀਨ ਕੌਰ ਨੇ ਪੀ.ਸੀ.ਐਸ ਜੁਡੀਸ਼ੀਅਲ ਦਾ ਪੇਪਰ ਪਾਸ ਕੀਤਾ ਹੈ ਅਤੇ ਫਿਰ ਜੱਜ ਬਣਨ ਦਾ ਮਾਣ ਹਾਸਲ ਹੋਇਆ  ਹੈ।


ਪੰਜਾਬ ਦੇ ਜ਼ਿਲ੍ਹੇ ਜਲਾਲਾਬਾਦ ਦੀ ਬੇਟੀ ਜੱਜ ਬਣ ਗਈ ਹੈ। ਪਰਿਵਾਰ ਵਿੱਚ ਇੰਨੀ ਖੁਸ਼ੀ ਦਾ ਮਾਹੌਲ ਹੈ ਕਿ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਚੱਲ ਰਿਹਾ ਹੈ। ਇਸ ਖੁਸ਼ੀ ਦਾ ਪ੍ਰਗਟਾਵਾ ਢੋਲ ਦੀ ਤਾਲ 'ਤੇ ਨੱਚ ਕੇ ਕੀਤਾ ਜਾ ਰਿਹਾ ਹੈ। ਦਰਅਸਲ ਜਲਾਲਾਬਾਦ ਦੀ ਅਗਰਵਾਲ ਸਟਰੀਟ ਵਿੱਚ ਰਹਿਣ ਵਾਲੇ ਗੁਰਸਿੱਖ ਪਰਿਵਾਰ ਦੇ ਗੁਰਦੀਪ ਸਿੰਘ ਤਨੇਜਾ ਦੀ ਬੇਟੀ ਗੁਰਲੀਨ ਕੌਰ ਨੇ ਪੀ.ਸੀ.ਐਸ ਜੁਡੀਸ਼ੀਅਲ ਦਾ ਪੇਪਰ ਪਾਸ ਕੀਤਾ ਹੈ ਅਤੇ ਫਿਰ ਜੱਜ ਬਣਨ ਦਾ ਮਾਣ ਹਾਸਲ ਹੋਇਆ ਹੈ।


 


(ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ)