Punjab Accident News: ਅੱਜ ਸਵੇਰੇ ਨੰਗਲ ਅਧੀਨ ਪੈਂਦੇ ਪਿੰਡ ਨਾਨਗਰਾਂ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਸਕੂਲ ਜਾ ਰਹੀ ਵਿਦਿਆਰਥਣ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਦੋ ਵਿਦਿਆਰਥਣਾਂ ਸਕੂਲ ਨੂੰ ਜਾ ਰਹੀਆਂ ਸਨ ਤੇ ਪਿੰਡ ਭਲਾਣ ਦੇ ਕੋਲ ਟਿੱਪਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਲ ਜਾ ਰਹੀ ਇੱਕ ਵਿਦਿਆਰਥਣ ਦੀ ਟਿੱਪਰ ਦੇ ਹੇਠਾਂ ਆਉਣ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ ਤੇ ਦੂਸਰੀ ਕੁੜੀ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਹਸਪਤਾਲ ਭੇਜਿਆ ਗਿਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਕੁੜੀ ਦੀ ਹਾਲਤ ਗੰਭੀਰ ਹੋਣ ਕਰਕੇ ਇਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ।


COMMERCIAL BREAK
SCROLL TO CONTINUE READING

ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਕਲਮਾਮੋੜ-ਨੰਗਲ ਮੁੱਖ ਸੜਕ ਤੇ ਪਿੰਡ ਭਲਾਣ ਦੀ ਸੜਕ 'ਤੇ ਡੈੱਡ ਬੋਡੀ ਨੂੰ ਰੱਖ ਕੇ ਜਾਮ ਲਗਾ ਦਿੱਤਾ। ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉੱਤੇ ਪਹੁੰਚੇ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਵਾਸੀ ਨਹੀਂ ਮੰਨੇ ਤੇ ਸੜਕ ਉੱਤੇ ਲਗਾਇਆ ਜਾਮ ਨਹੀਂ ਖੋਲਿਆ। ਉਹਨਾਂ ਦੀ ਇੱਕੋ ਮੰਗ ਸੀ ਕਿ ਇਸ ਸੜਕ ਦੀ ਮੁਰੰਮਤ ਕੀਤੀ ਜਾਵੇ ਤੇ ਇਸ ਰੋਡ ਉੱਤੇ ਭਾਰੀ ਗੱਡੀਆਂ ਦੀ ਆਵਾਜਾਈ ਨੂੰ ਰੋਕਿਆ ਜਾਵੇ। ਦੋ ਦਿਨ ਪਹਿਲਾਂ ਵੀ ਇਸੇ ਸਥਾਨ ਤੋਂ ਕੁਝ ਹੀ ਦੂਰੀ ਤੇ ਤਿੰਨ ਪਰਵਾਸੀ ਨੌਜਵਾਨਾਂ ਨੂੰ ਹਿਮਾਚਲ ਦੀ ਬੱਸ ਨੇ ਟੱਕਰ ਮਾਰੀ ਸੀ ਜਿਸ ਕਰਕੇ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ।
       
ਇਹ ਵੀ ਪੜ੍ਹੋ: Moga Crime News: ਮੋਗਾ ਪੁਲਿਸ ਦੀ ਵੱਡੀ ਕਾਮਯਾਬੀ! ਗੈਂਗਸਟਰ ਗੋਪੀ ਡੱਲੇਵਾਲ ਦੇ 3 ਗੁਰਗੇ ਗ੍ਰਿਫਤਾਰ

ਅੱਜ ਸਵੇਰੇ ਮਾਂ ਬਾਪ ਨੇ ਬੜੇ ਪਿਆਰ ਨਾਲ ਆਪਣੀਆਂ ਬੱਚੀਆਂ ਨੂੰ ਤਿਆਰ ਕਰਕੇ ਸਕੂਲ ਭੇਜਿਆ ਹੋਵੇਗਾ ਪਰ ਪਤਾ ਨਹੀਂ ਸੀ ਉਹਨਾਂ ਨਾਲ ਇਸ ਤਰ੍ਹਾਂ ਦਾ ਹਾਦਸਾ ਹੋ ਜਾਵੇਗਾ। ਦੂਸਰੇ ਪਾਸੇ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਸੜਕ ਤੇ ਡੈਡ ਬਾਡੀ ਰੱਖ ਕੇ ਜਾਮ ਲਗਾ ਦਿੱਤਾ ਗਿਆ ਜਦੋਂ ਤੱਕ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਨਹੀਂ ਪਹੁੰਚਦੇ ਉਦੋਂ ਤੱਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। ਹਾਲਾਂਕਿ ਮੌਕੇ ਉੱਤੇ ਪੁਲਿਸ ਡੀਐਸਪੀ ਨੰਗਲ ਐਸਐਚਓ ਨੰਗਲ ਅਤੇ ਸਿਵਲ ਪ੍ਰਸ਼ਾਸਨ ਨੰਗਲ ਤਹਿਸੀਲਦਾਰ ਪਹੁੰਚ ਗਿਆ ਹੈ ਪਰ ਪਿੰਡ ਵਾਸੀ ਉਨ੍ਹਾਂ ਦੀ ਗੱਲ ਨੂੰ ਨਹੀਂ ਮੰਨ ਰਹੇ ਤੇ ਧਰਨਾ ਹਾਲੇ ਵੀ ਜਾਰੀ ਹੈ।


ਇਸ ਮੌਕੇ ਉੱਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਨੰਗਲ ਨੇ ਕਿਹਾ ਕਿ ਇਸ ਟਰੱਕ ਦੇ ਚਾਲਕ ਨੂੰ ਫੜ ਲਿਆ ਗਿਆ ਹੈ ਤੇ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਲਿਆ ਤੇ ਪਰਿਵਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਧਰਨੇ ਨੂੰ ਬਹੁਤ ਜਲਦ ਖ਼ਤਮ ਕਰ ਦਿੱਤਾ ਜਾਵੇਗਾ। ਲੜਕੀ ਦੀ ਪੋਸਟਮਾਰਟਮ ਕਰਾਉਣ ਤੋਂ ਬਾਅਦ ਡੈੱਡ ਬਾਡੀ ਪਰਿਵਾਰ ਨੂੰ ਦੇ ਦਿੱਤੀ ਜਾਵੇਗੀ। ਇਸ ਮੌਕੇ ਉੱਤੇ ਪਹੁੰਚੇ ਸਿਵਲ ਪ੍ਰਸ਼ਾਸਨ ਵੱਲੋਂ ਨੰਗਲ ਤਹਿਸੀਲਦਾਰ ਨੇ ਕਿਹਾ ਕਿ ਸਰਕਾਰ ਨੂੰ ਇਸ ਸੜਕ ਦਾ ਐਸਟੀਮੈਂਟ ਬਣਾ ਕੇ ਭੇਜ ਦਿੱਤਾ ਗਿਆ ਹੈ। ਬਹੁਤ ਜਲਦ ਇਸ ਸੜਕ ਤੇ ਕੰਮ ਕਰਨ ਦੀ ਮਨਜ਼ੂਰੀ ਮਿਲ ਜਾਵੇਗੀ ਪਿਛਲੇ ਦਿਨੀਂ ਇਸ ਸੜਕ ਤੇ ਪਏ ਖੱਡਿਆਂ ਨੂੰ ਪ੍ਰਸ਼ਾਸਨ ਵੱਲੋਂ ਭਰਿਆ ਗਿਆ ਸੀ ਪਰ ਭਾਰੀ ਬਰਸ਼ਾਤ ਹੋਣ ਕਰਕੇ ਉਹ ਸਾਰਾ ਮਟੀਰੀਅਲ ਬਰਸਾਤੀ ਪਾਣੀ ਵਿੱਚ ਬਹਿ ਗਿਆ। ਜਿਉਂ ਹੀ ਬਰਸਾਤ ਖਤਮ ਹੁੰਦੀ ਹੈ ਸੜਕ ਨੂੰ ਠੀਕ ਕਰ ਦਿੱਤਾ ਜਾਵੇਗਾ।
         
ਇਹ ਵੀ ਪੜ੍ਹੋ: Immigration news: 'ਪੰਜਾਬ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ UK 'ਚ ਸ਼ਰਣ ਲਈ ਖਾਲਿਸਤਾਨੀ ਹੋਣ ਦਾ ਢੌਂਗ ਕਰਨ ਦੀ ਸਲਾਹ ਦੇ ਰਹੇ ਵਕੀਲ'

ਦੱਸ ਦਈਏ ਕਿ ਨੰਗਲ ਵਿੱਚ ਫਲਾਈਓਵਰ ਬਣਨ ਦੀ ਕਾਰਨ ਟਰੈਫਿਕ ਨੂੰ ਇਸ ਪਾਸੇ ਵੱਲ ਡਾਈਵਰਟ ਕੀਤਾ ਗਿਆ ਹੈ । ਰਸਤਾ ਖ਼ ਰਾਬ ਤੇ ਛੋਟਾ ਹੋਣ ਕਾਰਨ ਰੋਜ਼ਾਨਾ ਹੋ ਰਹੇ ਹਾਦਸੇ ਹੋ ਰਹੇ ਹਨ। ਸਥਾਨਕ ਵਾਸੀ ਸੜਕ ਦੀ ਮੁਰੰਮਤ ਕਰਨ ਤੇ ਇਸ ਰਸਤੇ ਤੇ ਭਾਰੀ ਗੱਡੀਆਂ ਦੀ ਆਵਾਜਾਈ ਬੰਦ ਕਰਨ ਦੀ ਮੰਗ ਕਰ ਰਹੇ ਹਨ ।