Punjab News: ਨੰਗਲ ਦੇ ਨਾਲ ਲੱਗਦੇ ਪਿੰਡ ਨਿੱਕੂ ਨੰਗਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਤੇਂਦੂਏ ਦੀ ਦਹਿਸ਼ਤ ਵਿੱਚ ਲੋਕ ਜੀਅ ਰਹੇ ਹਨ ਕਿਉਂਕਿ ਪਿਛਲੇ ਦਿਨੀਂ ਇਸ ਪਿੰਡ ਦੇ ਇੱਕ ਕਿਸਾਨ ਦੀਆਂ ਦੋ ਬੱਕਰੀਆਂ ਨੂੰ ਤੇਂਦੂਏ ਨੇ ਆਪਣਾ ਸ਼ਿਕਾਰ ਬਣਾਇਆ ਸੀ। ਇਸ ਤੋਂ ਬਾਅਦ ਇਸੇ ਪਿੰਡ ਦੇ ਇੱਕ ਕਿਸਾਨ ਦੀ ਗਾਂ 'ਤੇ ਵੀ ਹਮਲਾ ਕੀਤਾ ਸੀ ਤੇ ਅੱਜ ਸਵੇਰੇ ਫਿਰ ਇਸੇ ਤੇਂਦੂਏ ਨੇ ਪਿੰਡ ਨਿੱਕੂ ਨੰਗਲ ਦੇ ਸਕੂਲ ਦੇ ਕੋਲ ਇੱਕ ਸਾਂਬਰ (ਹਿਰਨ ਦਾ ਬੱਚਾ) ਦੇ ਬੱਚਾ ਨੂੰ ਸ਼ਿਕਾਰ ਬਣਾਇਆ। ਇਸ ਸਾਂਬਰ ਦੇ ਬੱਚੇ ਨੂੰ ਮਾਰ ਕੇ ਪਿੰਡ ਨਿੱਕੂ ਨੰਗਲ ਦੇ ਸਕੂਲ ਦੇ ਕੋਲ ਛੱਡ ਗਿਆ। 


COMMERCIAL BREAK
SCROLL TO CONTINUE READING

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਵਿਭਾਗ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਪਿਛਲੇ ਕਈ ਦਿਨਾਂ ਤੋਂ ਤੇਂਦੁਏ ਦੀ ਦਹਿਸ਼ਤ ਦੇ ਨਾਲ ਪਿੰਡ ਜੀਅ ਰਿਹਾ ਹੈ ਕਿਉਂਕਿ ਇਸ ਤੇਂਦੂਏ ਨੂੰ ਪਿੰਡ ਦੇ ਲੋਕਾਂ ਨੇ ਆਬਾਦੀ ਦੇ ਵਿੱਚ ਘੁੰਮਦੇ ਦੇਖਿਆ ਹੈ। ਪਿੰਡ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਬੇਨਤੀ ਕੀਤੀ ਕਿ ਪਿੰਡ ਵਿੱਚ ਇਸ ਤੇਂਦੂਏ ਨੇ ਕਈ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਵਿਭਾਗ ਵੱਲੋਂ ਪਿੰਡ ਦੇ ਵਿੱਚ ਪਿੰਜਰਾ ਲਗਾਇਆ ਜਾਵੇ ਤਾਂ ਜੋ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉਹ ਖ਼ਤਮ ਹੋ ਸਕੇ। 


ਇਹ ਵੀ ਪੜ੍ਹੋ: Nalagarh News: ਨਾਲਾਗੜ੍ਹ 'ਚ ਦੋ ਭਰਾਵਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ

ਪਿੰਡ ਨਿੱਕੂ ਨੰਗਲ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਤੇਦੂਏ ਦੀ ਦਹਿਸ਼ਤ ਤੇਂਦੂਏ ਨੇ ਕਈ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਣਾਇਆ। ਅੱਜ ਸਵੇਰੇ ਵੀ ਪਿੰਡ ਦੀ ਆਬਾਦੀ ਦੇ ਵਿੱਚੋ ਵਿੱਚ ਤੇਦੂਏ ਨੇ ਸਾਬਰ ਦੇ ਬੱਚੇ ਉੱਤੇ ਹਮਲਾ ਕਰ ਮਾਰ ਦਿੱਤਾ। ਵਿਭਾਗ ਵੱਲੋਂ ਪਿੰਡ ਦੇ ਵਿੱਚ ਪਿੰਜਰਾ ਲਗਾਇਆ ਜਾਵੇ ਤਾਂ ਜੋ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਉਹ ਖਤਮ ਹੋ ਸਕੇ। 


ਇਹ ਵੀ ਪੜ੍ਹੋ: Tarn Taran News: ਭਾਰਤ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਨੇ ਪਾਕਿਸਤਾਨੀ ਨੂੰ ਗੋਲੀ ਮਾਰ ਕੇ ਕੀਤਾ ਢੇਰ


ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਮੱਤੇਵਾੜਾ ਜੰਗਲ 'ਚ ਦੋ ਤੇਂਦੁਏ ਦੇ ਆਉਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਕਾਰਨ ਮੱਤੇਵਾੜਾ ਜੰਗਲ (Ludhiana Mattewara Forest Leopard) ਦੇ ਆਸ-ਪਾਸ ਦੇ ਪਿੰਡਾਂ 'ਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਦੇਰ ਰਾਤ ਤੱਕ ਤੇਂਦੁਏ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ।