Punjab Tourism Summit: ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹੋਏ ਹਨ। ਉਨ੍ਹਾਂ ਦੇ ਨਾਲ ਪੰਜਾਬ ਦੇ ਹੋਰ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਹੋਰ ਅਧਿਕਾਰੀ ਵੀ ਪਹੁੰਚ ਗਏ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਸਰਕਾਰੀ ਸਮਾਗਮ ਨਹੀਂ ਪੰਜਾਬ ਦਾ ਸਮਾਗਮ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਲੋਕ ਗਲੋਬਲ ਲੋਕ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਦੀ ਧਰਤੀ ਬਰਕਤ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਨੀਆ ਨੂੰ ਪੰਜਾਬ ਦੀ ਕੁਦਰਤ ਵਿਖਾਏਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ ਤੇ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਨੇ ਸਫਲਤਾ ਦੇ ਝੰਡੇ ਗੱਡੇ ਹਨ।


COMMERCIAL BREAK
SCROLL TO CONTINUE READING

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਟੂਰਿਜ਼ਮ ਪ੍ਰੋਗਰਾਮ ਸੂਬੇ ਦੀ ਮਿੱਟੀ ਨਾਲ ਜੁੜਿਆ ਪ੍ਰੋਗਰਾਮ ਹੈ। ਉਸ ਦਾ ਪਹਿਲੇ ਦਿਨ ਤੋਂ ਹੀ ਸੁਪਨਾ ਰਿਹਾ ਹੈ ਕਿ ਉਹ ਪੰਜਾਬ ਬਾਰੇ ਉਹ ਸਭ ਕੁਝ ਦਿਖਾਵੇ ਜਿਨ੍ਹਾਂ ਬਾਰੇ ਲੋਕ ਨਹੀਂ ਜਾਣਦੇ। ਇਸ ਲਈ ਪੰਜਾਬ ਵਿੱਚ ਸੈਰ-ਸਪਾਟੇ ਨੂੰ ਉਸ ਪੱਧਰ ਤੱਕ ਲਿਜਾਣਾ ਪਵੇਗਾ ਜਿੱਥੇ ਇਹ ਅੱਜ ਤੱਕ ਨਹੀਂ ਪਹੁੰਚਿਆ। ਭੂਗੋਲਿਕ ਨਜ਼ਰੀਏ ਤੋਂ ਪੰਜਾਬ ਸੈਰ-ਸਪਾਟੇ ਲਈ ਸਭ ਤੋਂ ਢੁੱਕਵਾਂ ਸਥਾਨ ਹੈ।


ਇਹ ਵੀ ਪੜ੍ਹੋ : Punjab Tourism Summit: ਪੰਜਾਬ 'ਚ ਹੋਣ ਜਾ ਰਿਹਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ, ਆਮ ਲੋਕਾਂ ਲਈ ਰਹੇਗਾ ਖੁੱਲ੍ਹਾ


 


ਮੁੱਖ ਮੰਤਰੀ ਮਾਨ ਨੇ ਕਿਹਾ ਕਿ ਈਕੋ-ਟੂਰਿਜ਼ਮ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਤੋਂ ਇਹ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਰਣਜੀਤ ਸਾਗਰ ਡੈਮ ਤੱਕ ਜਾਂਦੀ ਹੈ। ਚਮਰੌਦ ਰਣਜੀਤ ਸਾਗਰ ਡੈਮ ਦੇ ਨਾਲ ਇੱਕ ਸਥਾਨ ਹੈ, ਇੱਥੇ ਤਿੰਨ ਦਿਸ਼ਾਵਾਂ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀਆਂ ਪਹਾੜੀਆਂ ਹਨ। ਨੇ ਦੱਸਿਆ ਕਿ ਇੱਥੇ 57 ਕਿ.ਮੀ. ਦੇ ਦਾਇਰੇ ਵਿੱਚ ਝੀਲ ਹੈ। ਇਸ ਤੋਂ ਵੱਧ ਨੀਲਾ ਪਾਣੀ ਦੇਸ਼ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦਾ।


ਇਹ ਵੀ ਪੜ੍ਹੋ : Punjab Farmers Protest: ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੋਸ ਪ੍ਰਦਰਸ਼ਨ, ਜਾਣੋ ਕੀ ਹਨ ਮੁੱਖ ਮੰਗਾਂ