Punjab Nawanshahr Road Accident News:  ਪੰਜਾਬ ਵਿੱਚ ਸੜਕ ਹਾਦਸੇ ਬਹੁਤ ਜਿਆਦਾ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਗੜ੍ਹਸ਼ੰਕਰ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਟਿੱਪਰ ਥੱਲੇ ਮੋਟਰਸਾਈਕਲ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। 


COMMERCIAL BREAK
SCROLL TO CONTINUE READING

ਦੱਸ ਦੇਈਏਕਿ ਇਹ ਹਾਦਸਾ ਗੜ੍ਹਸ਼ੰਕਰ ਨਵਾਂਸ਼ਹਿਰ ਰੋੜ ਉੱਤੇ ਪਿੰਡ ਦਾਰਾਪੁਰ ਨਜ਼ਦੀਕ ਵਾਪਰਿਆ ਹੈ। ਇੱਥੇ ਟਿੱਪਰ ਥੱਲੇ ਮੋਟਰਸਾਈਕਲ ਆਉਣ ਨਾਲ ਇੱਕ ਵਿਅਕਤੀ ਦੀ ਮੌਤ 2 ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੂਸਾਰ ਨਰੇਂਦਰਾ ਇੰਡਸਟਰੀ ਲੁਧਿਆਣਾ ਵਿਖੇ ਕੰਮ ਕਰਨ ਵਾਲੇ 4 ਵਿਅਕਤੀ, ਭਗਵਾਨ ਕੁਮਾਰ ਪੁੱਤਰ ਚੰਦਰ ਕਾਂਤਾ ਅਸਮ ਅਤੇ ਚੰਦ ਕੁਮਾਰ ਸ਼ਰਮਾ ਪੁੱਤਰ ਖੇਮ ਚੰਦ ਸ਼ਰਮਾ ਬਿਹਾਰ ਮੋਟਰ ਸਾਈਕਲ ਉੱਤੇ ਪਰਵੀਨ ਕੁਮਾਰ ਪੁੱਤਰ ਈਸ਼ਵਰ ਦਾਸ ਅਤੇ ਸੁਰਜੀਤ ਕੁਮਾਰ ਪੁੱਤਰ ਰਾਮ ਬਾਬੂ ਸਕੂਟਰੀ ਤੇ ਸਵਾਰ ਹੋ ਕੇ ਬਾਬਾ ਬਾਲਕ ਨਾਥ ਜਾ ਰਹੇ ਸਨ। 


ਇਹ ਵੀ ਪੜ੍ਹੋ:  Alia Bhatt Hollywood Movie: ਵਿਲੇਨ ਦੇ ਕਿਰਦਾਰ 'ਚ ਨਜ਼ਰ ਆਈ ਆਲੀਆ ਭੱਟ, 'ਹਾਰਟ ਆਫ ਸਟੋਨ' ਦਾ ਟ੍ਰੇਲਰ ਹੋਇਆ ਰਿਲੀਜ਼

ਜਦੋਂ ਉਹ ਪਿੰਡ ਦਾਰਾਪੁਰ ਨਜ਼ਦੀਕ ਪੁੱਜੇ ਤਾਂ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਵੱਲ ਨੂੰ ਜਾ ਰਹੇ ਟਿੱਪਰ ਥੱਲੇ ਆ ਗਏ ਜਿਸਦੇ ਕਾਰਨ ਚੰਦਰ ਕੁਮਾਰ ਸ਼ਰਮਾ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸੁਰਜੀਤ ਕੁਮਾਰ ਅਤੇ ਭਗਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਿਵਿਲ ਹਸਪਤਾਲ ਗੜ੍ਹਸ਼ੰਕਰ ਦਾਖ਼ਿਲ ਕਰਵਾਇਆ ਗਿਆ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਸਬੰਧ ਦੇ ਵਿੱਚ ਥਾਣਾ ਗੜ੍ਹਸ਼ੰਕਰ ਦੇ ਐਸ ਐੱਚ ਓ ਹਰ ਪ੍ਰੇਮ ਨੇ ਦੱਸਿਆ ਕਿ ਜਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।


(ਨਰਿੰਦਰ ਰਿੱਤੂ ਦੀ ਰਿਪੋਰਟ )


ਇਹ ਵੀ ਪੜ੍ਹੋ: Ludhiana CMS company Loot Case: ਲੁਧਿਆਣਾ ਲੁੱਟਕਾਂਡ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਵੀਡੀਓ ਆਈ ਸਾਹਮਣੇ