ਕੀ ਸੱਚਮੁੱਚ ਪੰਜਾਬ `ਚ ਸਸਤੀ ਹੋਣ ਜਾ ਰਹੀ ਹੈ ਸ਼ਰਾਬ? ਜਾਣੋ ਵਾਇਰਲ ਖ਼ਬਰ ਦਾ ਪੂਰਾ ਸੱਚ
ਜਿਵੇਂ ਹੀ ਪੰਜਾਬ `ਚ ਸ਼ਰਾਬ ਸਸਤੀ ਹੋਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ `ਤੇ ਵਾਇਰਲ ਹੋਈਆਂ ਤਾਂ ਸ਼ਰਾਬੀਆਂ ਨੂੰ ਲੱਗਿਆ ਕਿ ਉਨ੍ਹਾਂ ਦੀ ਮੌਜਾਂ ਲੱਗ ਗਈਆਂ ਹਨ।
Punjab New Liquor Rates News: ਬੀਤੇ ਦਿਨੀਂ ਪੰਜਾਬ 'ਚ ਇੱਕ ਖ਼ਬਰ ਵਾਇਰਲ ਹੋ ਰਹੀ ਸੀ ਕਿ ਸੂਬੇ 'ਚ ਸ਼ਰਾਬ ਜਲਦ ਹੀ ਸਸਤੀ ਹੋਣ ਜਾ ਰਹੀ ਹੈ। ਜਿਵੇਂ ਹੀ ਇਹ ਖ਼ਬਰ ਨਸ਼ਰ ਹੋਈ ਤਾਂ ਪਿਅਕੜਾਂ ਨੇ ਠੇਕਿਆਂ ਵੱਲ ਨੂੰ ਮੂੰਹ ਕਰ ਲਏ। ਇਸ ਤੋਂ ਬਾਅਦ ਜ਼ਿਆਦਾਤਰ ਸ਼ਰਾਬੀ ਠੇਕੇ ਦੇ ਕਰਿੰਦਿਆਂ ਤੋਂ ਰੇਟਾਂ ਦੀ ਪੁਸ਼ਟੀ ਕਰਦੇ ਵੀ ਵੇਖੇ ਗਏ।
ਮਿਲੀ ਜਾਣਕਾਰੀ ਮੁਤਾਬਕ Punjab 'ਚ New Liquor Rates ਦੀ news ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਖ਼ਬਰਾਂ ਮੁਤਾਬਕ ਸ਼ਰਾਬ ਦੇ ਰੇਟ ਕਾਫ਼ੀ ਹੇਠਾਂ ਆਉਣ ਦੀ ਉਮੀਦ ਸੀ ਅਤੇ ਕਈ ਚੈਨਲਾਂ ਵੱਲੋਂ ਸੂਤਰਾਂ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਗਿਆ ਕਿ ਇਹ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਹੋਈਆਂ ਮੀਟਿੰਗਾਂ ਵਿੱਚ ਲਿਆ ਗਿਆ ਸੀ।
ਕੁਝ ਖ਼ਬਰਾਂ 'ਚ ਇਹ ਵੀ ਕਿਹਾ ਗਿਆ ਸੀ ਕਿ ਵਾਇਰਲ ਹੋਈ ਸੂਚੀ 'ਤੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਮੋਹਰ ਲਗਾਈ ਜਾ ਸਕਦੀ ਹੈ ਜਿਸ ਤੋਂ ਬਾਅਦ ਸੂਚੀ ਨੂੰ ਜਨਤਕ ਕਰ ਦਿੱਤਾ ਜਾਵੇਗਾ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਅਕਸਰ ਬਹੁਤ ਸੀ ਖ਼ਬਰਾਂ ਵਾਇਰਲ ਹੁੰਦੀਆਂ ਹਨ ਤੇ ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਖ਼ਬਰ ਸੱਚੀ ਹੈ ਜਾਂ ਨਹੀਂ।
ਕਿਉਂਕਿ ਇਹ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਤਾਂ ਜ਼ੀ ਮੀਡੀਆ ਦੀ ਟੀਮ ਨੇ ਇਸ ਦੀ ਜਾਂਚ ਪੜਤਾਲ ਕੀਤੀ ਜਿਸ ਵਿੱਚ ਇਹ ਪਤਾ ਲੱਗਿਆ ਕਿ ਪੰਜਾਬ 'ਚ ਸ਼ਰਾਬ ਸਸਤੀ ਹੋਣ ਦੀ ਖ਼ਬਰ ਸੱਚੀ ਨਹੀਂ ਹੈ।
ਹੋਰ ਪੜ੍ਹੋ: ਪੰਜਾਬੀ ਗਾਇਕ ਬੱਬੂ ਮਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਵਧਾਈ ਗਈ ਸੁਰੱਖਿਆ
ਜ਼ੀ ਮੀਡੀਆ ਨੇ ਐਕਸਾਈਜ਼ ਡਿਪਾਰਟਮੈਂਟ ਦੇ ਵੱਡੇ ਅਧਿਕਾਰੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਇਸ ਖ਼ਬਰ ਨੂੰ ਸਿੱਧੇ ਤੌਰ 'ਤੇ ਖ਼ਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਅਕਸਰ ਵਾਇਰਲ ਹੁੰਦੀਆਂ ਹਨ ਅਤੇ ਅਜਿਹੀਆਂ ਅਫ਼ਵਾਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਬੇਸ਼ਕ ਇਸ ਸਮੇਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਸ਼ਰਾਬ ਸਸਤੀ ਹੋ ਜਾਵੇਗੀ ਪਰ ਫ਼ਿਲਹਾਲ ਅਧਿਕਾਰਿਤ ਤੌਰ 'ਤੇ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਹੈ।
ਹੋਰ ਪੜ੍ਹੋ: ਨਹੀਂ ਰਹੇ ਪੰਜਾਬੀ ਅਦਾਕਾਰਾ ਦਲਜੀਤ ਕੌਰ