Solar project/ਬਿਮਲ ਸ਼ਰਮਾ: ਭਾਖੜਾ ਡੈਮ ਦੀ ਡਾਊਨ ਸਟਰੀਮ ਪਿੰਡ ਨਹਿਲਾ ਦੇ ਕੋਲ ਸਤਲੁਜ ਦਰਿਆ ਦੇ ਵਿੱਚ ਕੇਂਦਰ ਸਰਕਾਰ ਦੁਆਰਾ ਲਗਭਗ 92 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੋਲਰ ਪ੍ਰੋਜੈਕਟ ਲਗਾਇਆ ਗਿਆ ਸੀ ਤੇ ਇਹ ਪ੍ਰੋਜੈਕਟ ਹਾਲੇ 18 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ। ਮਗਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੁਆਰਾ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡੇ ਜਾਣ ਤੋਂ ਬਾਅਦ ਇਹ ਪ੍ਰੋਜੈਕਟ ਪਾਣੀ ਦੀ ਮਾਰ ਨਾ ਝੱਲ ਸਕਿਆ ਅਤੇ ਤਾਸ਼ ਦੇ ਪੱਤਿਆਂ ਵਾਂਗ ਢੇਰੀ ਹੋ ਗਿਆ ਤੇ ਦਰਿਆ ਵਿੱਚ ਛੇ ਕਿਲੋਮੀਟਰ ਦੂਰ ਨੰਗਲ ਡੈਮ ਤੱਕ ਇਸਦਾ ਸਮਾਨ ਪਹੁੰਚ ਗਿਆ। ਕੰਪਨੀ ਦੁਆਰਾ ਇਸ ਦੇ ਸਮਾਨ ਨੂੰ ਦਰਿਆ ਵਿੱਚੋਂ ਕੱਢਿਆ ਗਿਆ। 


COMMERCIAL BREAK
SCROLL TO CONTINUE READING


ਦੱਸ ਦਈਏ ਕਿ ਇਸ ਪ੍ਰੋਜੈਕਟ ਨੇ ਇੱਕ ਸਾਲ ਵਿੱਚ 22 ਲੱਖ ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨੀ ਸੀ ਤੇ ਇਸ ਪ੍ਰੋਜੈਕਟ ਨਾਲ ਪੰਜਾਬ , ਹਰਿਆਣਾ , ਰਾਜਸਥਾਨ , ਹਿਮਾਚਲ ਨੂੰ 3.26 ਰੁਪਏ ਪ੍ਰਤੀ ਯੂਨਿਟ ਹਿਸਾਬ ਨਾਲ ਲੱਗਭਗ 25 ਸਾਲ ਤੱਕ ਸਸਤੀ ਬਿਜਲੀ ਮਿਲਣੀ ਸੀ । ਅਧਿਕਾਰੀਆਂ ਦੀ ਮੰਨੀਏ ਤਾਂ ਕਿੰਨਾ ਨੁਕਸਾਨ ਹੋਇਆ ਹੈ ਇਸ ਦਾ ਐਸਟੀਮੇਟ ਹਾਲੇ ਲਗਾਣਾ ਮੁਸ਼ਕਿਲ ਹੈ।


ਇਹ ਵੀ ਪੜ੍ਹੋ: Delhi Liquor Policy Case: 'ED ਦੇ ਚਾਰੇ ਗਵਾਹ ਭਾਜਪਾ ਨਾਲ ਸਬੰਧਤ ਹਨ', ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਦਾਇਰ ਕੀਤਾ ਜਵਾਬ 

ਇਹ ਪ੍ਰੋਜੈਕਟ ਬਿਜਲੀ ਪੈਦਾ ਕਰਨ ਲਈ
ਜ਼ਿਕਰਯੋਗ ਹੈ ਕਿ 18 ਮਾਰਚ ਨੂੰ ਇਹ ਪ੍ਰੋਜੈਕਟ ਬਿਜਲੀ ਪੈਦਾ ਕਰਨ ਲਈ ਭਾਖੜਾ ਡੈਮ ਦੇ ਹੇਠਲੇ ਪਾਸੇ ਵਗਦੇ ਦਰਿਆ ਸਤਲੁਜ ਦਰਿਆ ਪਿੰਡ ਓਲਿੰਡਾ ਦੇ ਕੋਲ ਲਗਾਇਆ ਗਿਆ ਸੀ , ਮਿਲੀ ਜਾਣਕਾਰੀ ਅਨੁਸਾਰ ਜਦੋਂ ਬੀਬੀਐਮਬੀ ਵਿਭਾਗ ਵੱਲੋਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਗਿਆ ਤਾਂ ਇਹ ਪ੍ਰੋਜੈਕਟ ਪਾਣੀ ਦੇ ਵਹਾ ਨਾਲ ਸਤਲੁਜ ਦਰਿਆ ਵਿੱਚ ਰੁੜ ਗਿਆ ਇਹ ਪ੍ਰੋਜੈਕਟ  ਐਸ ਵੀ ਜੇ ਐਨ ਕੰਪਨੀ ਦੁਆਰਾ ਲਗਾਇਆ ਗਿਆ ਸੀ ਤੇ ਇਸ ਪ੍ਰੋਜੈਕਟ ਤੇ ਹਾਲੇ ਕੰਮ ਚੱਲ ਰਿਹਾ ਸੀ।



ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਗਿਆ ਤਾਂ ਇਹ ਪ੍ਰੋਜੈਕਟ ਪਾਣੀ ਦੀ ਮਾਰ ਨਾ ਝੱਲ ਸਕਿਆ ਅਤੇ ਦਰਿਆ ਵਿੱਚ ਵਹਿ ਗਿਆ । ਉਧਰ ਅਧਿਕਾਰੀਆਂ ਦੀ ਮੰਨੀਏ ਤਾਂ ਅਧਿਕਾਰੀ ਕੋਈ ਵੀ ਖੁੱਲ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ। 



ਮਗਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਕੰਮ ਤੇ ਲੱਗੇ ਹੋਏ ਹਨ ਐਸਟੀਮੇਟ ਦੱਸਣਾ ਹਾਲੇ ਮੁਸ਼ਕਿਲ ਹੈ ਪ੍ਰੋਜੈਕਟ ਫਿਰ ਸ਼ੁਰੂ ਹੋਵੇਗਾ । ਉਧਰ ਕੰਪਨੀ ਦੇ ਚੇਅਰਮੈਨ ਗੀਤਾ ਕਪੂਰ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿੰਨਾ ਨੁਕਸਾਨ ਹੋਇਆ ਇਸ ਦਾ ਅੰਦਾਜ਼ਾ ਹਾਲੇ ਨਹੀਂ ਲਗਾਇਆ ਜਾ ਸਕਦਾ ਮਗਰ ਇਸ ਤਰ੍ਹਾਂ ਕਿਉਂ ਹੋਇਆ ਅਤੇ ਅੱਗੇ ਤੋਂ ਇਸ ਤਰ੍ਹਾਂ ਦਾ ਨਾ ਹੋਵੇ ਉਸ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਅਤੇ ਇਸ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ