Punjabi news: ਪਾਲਤੂ ਕਬੂਤਰਾਂ ਤੋਂ ਸ਼ੁਰੂ ਹੋਈ ਪੁਰਾਣੀ ਰੰਜਿਸ਼ ਦੇ ਚਲਦੇ ਦੋ ਧਿਰਾਂ ਵਿਚਕਾਰ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਝਗੜੇ ਦੇ ਦੌਰਾਨ ਇੱਕ ਧਿਰ ਵੱਲੋਂ ਗੋਲੀਆਂ ਚਲਾਈਆਂ ਗਈਆਂ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਬਟਾਲਾ ਦਿਨ- ਬ- ਦਿਨ ਵਾਰਦਾਤਾਂ ਲਈ ਸ਼ਰਾਰਤੀ ਅਨਸਰਾਂ ਦੀ ਪਸੰਦੀਦਾ ਜਗ੍ਹਾ ਬਣਦਾ ਨਜ਼ਰ ਆ ਰਿਹਾ ਹੈ। 


COMMERCIAL BREAK
SCROLL TO CONTINUE READING

ਹਾਲ ਹੀ ਵਿੱਚ ਇੱਕ ਹੋਰ ਮਾਮਲਾ ਬਟਾਲਾ ਦੀ ਮਾਲਵੇ ਦੀ ਕੋਠੀ ਵਿਖੇ ਦਾ ਸਾਹਮਣੇ ਆ ਰਿਹਾ ਹੈ।  ਜਾਣਕਾਰੀ ਮੁਤਾਬਿਕ ਦੇਰ ਰਾਤ ਪਾਲਤੂ ਕਬੂਤਰਾਂ ਦੇ ਪੁਰਾਣੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਵੱਡਾ ਝਗੜਾ ਹੋ ਗਿਆ ਅਤੇ ਕੁਝ ਦੇਰ ਬਾਅਦ ਇੱਕ ਧਿਰ ਨੇ ਦੂਜੀ ਧਿਰ ਦੇ ਘਰ ਅੰਦਰ ਦਾਖਿਲ ਹੋ ਕੇ ਪਹਿਲੀ ਧਿਰ ਦੇ ਲੋਕਾਂ ਉੱਤੇ ਅਸਲੇ ਸਮੇਤ ਹਮਲਾ ਕਰ ਦਿੱਤਾ।  


ਇਹ ਵੀ ਪੜ੍ਹੋ: Lawrence Bishnoi Interview: 'ਮੇਰੀ ਜ਼ਿੰਦਗੀ ਦਾ ਇੱਕ ਹੀ ਮਕਸਦ-ਸਲਮਾਨ ਖਾਨ ਨੂੰ ਮਾਰਨਾ', ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੱਡਾ ਬਿਆਨ

ਦੱਸ ਦੇਈਏ ਕਿ ਪੁਲਿਸ ਵੱਲੋਂ ਇਸ ਹਮਲੇ ਦੌਰਾਨ ਚਲਾਈਆਂ ਗਈਆਂ 315 ਬੋਰ ਦੀਆਂ ਗੋਲੀਆਂ ਦੇ ਚਾਰ ਖਾਲੀ ਖੋਲ ਵੀ ਬਰਾਮਦ ਕੀਤੇ ਗਏ। ਫਿਲਹਾਲ ਬਟਾਲਾ ਪੁਲਿਸ ਵੱਲੋਂ ਹਮੇਸ਼ਾ ਦੀ ਤਰ੍ਹਾਂ ਇੱਕ ਹੀ ਜਵਾਬ ਦਿੱਤਾ ਗਿਆ ਕਿ ਜਾਂਚ ਕੀਤੀ ਜਾਵੇਗੀ ਤਫਤੀਸ਼ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 



ਇਸ ਦੇ ਨਾਲ ਹੀ ਮੌਕੇ 'ਤੇ ਫੜੇ ਗਏ ਹਮਲਾਵਰਾਂ ਦੇ ਸਾਥੀ ਦਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਸਨੂੰ ਬਿਨਾਂ ਵਜ੍ਹਾ ਹੀ ਕੁਝ ਲੋਕਾਂ ਨੇ ਫੜ ਕੇ ਆਪਣੇ ਘਰ ਅੰਦਰ ਲਿਜਾ ਕੇ ਕੁੱਟ ਮਾਰ ਕਰ ਦਿੱਤੀ  ਜਿਸ ਦੌਰਾਨ ਮੈਂ ਜ਼ਖਮੀ ਹੋ ਗਿਆ ਉਸਦਾ ਕਹਿਣਾ ਸੀ ਕਿ ਉਸਨੂੰ ਝਗੜੇ ਅਤੇ ਦੂਸਰੇ ਕਿਸੇ ਮਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਬਾਰੇ ਵੀ ਕੁਝ ਨਹੀਂ ਪਤਾ ਕਿ ਕਿਸਨੇ ਹਮਲਾ ਕੀਤਾ ਅਤੇ ਕਿਉਂ ਕੀਤਾ ਅਤੇ ਗੋਲੀਬਾਰੀ ਕਿਉਂ ਕੀਤੀ ਗਈ।  ਉੱਥੇ ਹੀ ਇਸ ਘਟਨਾ ਨੂੰ ਲੈ ਕੇ ਬਟਾਲਾ ਪੁਲਿਸ ਦਾ ਜਵਾਬ ਹਮੇਸ਼ਾਂ ਵਾਲਾ ਹੀ ਸੀ ਕਿ ਉਹ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ। 


(ਬਟਾਲਾ ਤੋਂ ਰਿਪੋਰਟਰ ਭੋਪਾਲ ਸਿੰਘ)