Punjab News/ਕਮਲਦੀਪ ਸਿੰਘ: ਪੰਜਾਬ ਦੇ ਜ਼ੀਰਾ ਉੱਤੇ ਜੀ ਮੀਡੀਆ ਦੀ ਖ਼ਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਹੈ। ਖ਼ਬਰ ਨਸ਼ਰ ਹੋਣ ਤੋਂ ਬਾਅਦ ਜ਼ੀਰਾ ਮਾਮਲੇ ਵਿੱਚ ਗਿਰਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਵਿੱਚ ਹਣ ਜਸ਼ਨਪ੍ਰੀਤ ਸਿੰਘ S/o ਚਮਕੌਰ ਸਿੰਘ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ। 8 ਵਿਅਕਤੀਆਂ ਤੇ ਨਾਮ ਦੁਆਰਾ ਅਤੇ 15 ਤੋਂ 20 ਅਣਪਛਾਤੇ ਲੋਕਾਂ ਤੇ ਮਾਮਲ ਦਰਜ ਕੀਤਾ ਗਿਆ ਸੀ। 


COMMERCIAL BREAK
SCROLL TO CONTINUE READING

ਦਰਅਸਲ ਇਹ ਮਾਮਲਾ ਫਿਰੋਜ਼ਪੁਰ ਦੇ ਜੀਰਾ ਦਾ ਹੈ ਜਿੱਥੇ ਇੱਕ ਪਰਿਵਾਰ ਤੇ ਰਾਤ ਨੂੰ ਸਾਢੇ 3 ਵਜੇ ਮਾਰੂ ਹਥਿਆਰ ਪਿਸਤੌਲ, ਕਾਪੇ, ਲੋਹੇ ਦੀਆਂ ਰਾਡਾਂ, ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨਾਂ ਦੇ ਗੁਆਂਢੀਆਂ ਵੱਲੋਂ ਨਸ਼ਾ ਵੇਚਿਆ ਜਾਂਦਾ ਸੀ ਜਿਸ ਦੀ ਉਨਾਂ ਵੱਲੋਂ ਕਾਫੀ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ ਅਤੇ ਕਈਆਂ ਉੱਤੇ ਮੁਕੱਦਮਾ ਵੀ ਦਰਜ ਹੋਇਆ ਹੈ ਜਿਸ ਤੋਂ ਬਾਅਦ ਤਸਕਰਾਂ ਵੱਲੋਂ ਸਾਡੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਕੀ ਤੁਹਾਨੂੰ ਅਸੀਂ ਮਾਰ ਦੇਵਾਂਗੇ।


ਇਹ ਵੀ ਪੜ੍ਹੋ: Jalandhar ASI News: ਤੜਕੇ ਪੁਲਿਸ ਮੁਲਾਜ਼ਮ ਨੂੰ ਤੇਜ਼ ਰਫ਼ਤਾਰ ਗੱਡੀ ਨੇ ਕੁਚਲਿਆ, ਵੇਖੋ CCTV

ਪਰ 7 ਤਰੀਕ ਦੀ ਰਾਤ ਨੂੰ ਜਿਸ ਸਮੇਂ ਪਰਿਵਾਰ ਆਪਣੇ ਬੇਟੇ ਦੇ ਵਿਆਹ ਦੇ ਸ਼ਗਨ ਪੂਰੇ ਕਰ ਰਿਹਾ ਸੀ ਉਸੇ ਸਮੇਂ ਗੁਆਂਢੀ ਜਿੰਨਾਂ ਤੇ ਨਸ਼ਾ ਵੇਚਣ ਦੇ ਦੋਸ਼ ਲਗਦੇ ਨੇ ਉਨਾਂ ਵੱਲੋਂ ਸਾਡੀ ਗੱਡੀ ਉੱਤੇ ਪੱਥਰ ਮਾਰੇ ਗਏ ਹਨ। ਇਸ ਤੋਂ ਬਾਅਦ ਵਿੱਚ ਪੁਲਿਸ ਆ ਗਈ ਤਾਂ ਉਹ ਸਾਰੇ ਮੌਕੇ ਤੋਂ ਭੱਜ ਗਏ ਪਰ ਰਾਤ ਤਕਰੀਬਨ 3.30 ਵਿੱਚ ਮਾਰੂ ਹਥਿਆਰਾਂ ਸਮੇਤ 20 ਤੋਂ 25 ਲੋਕਾਂ ਨੇ ਘਰ ਉੱਤੇ ਹਮਲਾ ਕੀਤਾ। ਘਰ ਦੇ ਦਰਵਾਜ਼ੇ ਉੱਤੇ ਗੋਲੀਆਂ ਚਲਾਈਆਂ ਅਤੇ ਇੱਕ ਔਰਤ ਉੱਤੇ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਮੌਕੇ ਤੋਂ ਭੱਜ ਗਏ।


ਪਰਿਵਾਰ ਦਾ ਦੋਸ਼ ਹੈ ਕੀ ਹਮਲਾਵਰਾਂ ਵੱਲੋਂ ਕਿਹਾ ਜਾ ਰਿਹਾ ਸੀ ਕੀ ਅੱਜ ਕਿਸੇ ਨੂੰ ਨਹੀਂ ਛੱਡਿਆ ਜਾਵੇਗਾ, ਅੱਜ ਸਾਰਾ ਪਰਿਵਾਰ ਹੀ ਗੋਲ਼ੀਆਂ ਨਾਲ ਮਾਰ ਦੇਣਾ। ਅਸੀਂ ਭੱਜ ਕੇ ਕਮਰੇ ਵਿੱਚ ਲੁੱਕ ਕੇ ਜਾਣ ਬਚਾਈ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Kaunke Murder News: ਜਥੇਦਾਰ ਕਾਉਂਕੇ ਹੱਤਿਆ ਮਾਮਲੇ ਵਿੱਚ ਘੱਟ ਗਿਣਤੀ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਮੰਗੀ ਰਿਪੋਰਟ