Punjab News: ਭਾਰਤੀ ਸਰਹੱਦ ਤੋਂ ਪਾਕਿਸਤਾਨ `ਚ ਦਾਖਲ ਹੋਣ ਦੀ ਕੀਤੀ ਕੋਸ਼ਿਸ਼, BSF ਨੇ ਵਿਅਕਤੀ ਨੂੰ ਕੀਤਾ ਢੇਰ
India-Pakistan border in Amritsar news: ਜਵਾਨਾਂ ਨੇ ਉਸ ਆਦਮੀ ਨੂੰ ਰੁਕਣ ਲਈ ਕਿਹਾ, ਉਹ ਨਹੀਂ ਰੁਕਿਆ। ਫਿਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੰਜ ਗੋਲੀਆਂ ਚਲਾਈਆਂ ਅਤੇ ਉਸ ਨੂੰ ਢੇਰ ਕਰ ਦਿੱਤਾ ਗਿਆ।
India-Pakistan border in Amritsar news: ਭਾਰਤ ਪਾਕਿਸਤਾਨ ਬਾਰਡਰ (India-Pak Border) ਤੋਂ ਆਏ ਦਿਨ ਡਰੋਨ ਅਤੇ ਪਾਕਿਸਤਾਨ ਪਾਸਿਓ ਵਿਅਕਤੀਆਂ ਦੇ ਦਾਖਨ ਹੋਣ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਰ ਅੱਜ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਭਾਰਤੀ ਸਰਹੱਦ ਤੋਂ ਪਾਕਿਸਤਾਨ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਨੂੰ ਢੇਰ ਕਰ ਦਿੱਤਾ ਹੈ। ਵਿਅਕਤੀ ਨੂੰ ਕਾਫ਼ੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਰੁਕਿਆ।
ਦੱਸ ਦਈਏ ਕਿ ਤਰਨਤਾਰਨ ਖਲਾਡਾ ਸੈਕਟਰ ਵਿੱਚ ਤਾਇਨਾਤ ਬੀਐਸਐਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਦੇਰ ਰਾਤ ਇਸ ਸੈਕਟਰ ਵਿੱਚ ਕੁਝ ਹਿਲਜੁਲ ਦੇਖੀ। ਜਵਾਨਾਂ ਨੇ ਉਸ ਆਦਮੀ ਨੂੰ ਰੁਕਣ ਲਈ ਕਿਹਾ, ਉਹ ਨਹੀਂ ਰੁਕਿਆ। ਫਿਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੰਜ ਗੋਲੀਆਂ ਚਲਾਈਆਂ ਅਤੇ ਉਸ ਨੂੰ ਢੇਰ ਕਰ ਦਿੱਤਾ ਗਿਆ। ਜਵਾਨਾਂ ਵੱਲੋਂ ਜਾਂਚ ਜਾਰੀ ਹੈ ਕਿ ਕੌਣ ਸੀ ਇਹ ਵਿਅਕਤੀ ਅਤੇ ਕੀ ਸੀ ਇਸਦਾ ਮਕਸਦ?
ਇਹ ਵੀ ਪੜ੍ਹੋ: Punjab News: ਭਾਰਤੀ ਸਰਹੱਦ 'ਚ ਦਾਖਲ ਹੋਇਆ ਪਾਕਿਸਤਾਨੀ ਨਾਗਰਿਕ; ਜਾਣੋ ਕਿਵੇਂ
ਗੌੌਰਤਲਬ ਹੈ ਕਿ ਬੀਤੇ ਦਿਨੀ ਭਾਰਤੀ ਸਰਹੱਦ ਤੋਂ ਇੱਕ ਪਾਕਿਸਤਾਨੀ ਨਾਗਰਿਕ ਫੜਿਆ ਗਿਆ ਸੀ। ਇਸ ਤੋਂ ਬਾਅਦ ਹੁਣ ਜਾਂਚ ਤੋਂ ਬਾਅਦ ਉਸ ਵਿਅਕਤੀ ਨੂੰ ਛੱਡ ਦਿੱਤਾ ਗਿਆ ਸੀ। ਹੁਣ ਫੜੇ ਗਏ ਪਾਕਿਸਤਾਨੀ ਨਾਗਰਿਕ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) (BSF) ਨੇ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਸੀ । ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ। ਇਹ ਘਟਨਾ ਫਿਰੋਜ਼ਪੁਰ ਸੈਕਟਰ ਦੇ ਨਾਲ ਲੱਗਦੇ ਸਰਹੱਦੀ (India-Pak Border) ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਵਾਪਰੀ।
ਇਹ ਵੀ ਪੜ੍ਹੋ: Ludhiana News: ਗੱਡੀ ਦੇ ਇੱਕ ਪੰਕਚਰ ਕਰਕੇ ਵਪਾਰੀ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ, ਜਾਣੋ ਪੂਰਾ ਮਾਮਲਾ
ਸੀਮਾ ਸੁਰੱਖਿਆ ਬਲ ਦੇ ਜਵਾਨਾਂ (India-Pak Border) ਨੇ ਸੋਮਵਾਰ ਸਵੇਰੇ ਤਰਨਤਾਰਨ ਜ਼ਿਲ੍ਹੇ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਪੈਂਦੇ ਪਿੰਡ ਖੇਮਕਰਨ ਤੋਂ ਇੱਕ ਖਰਾਬ ਡਰੋਨ ਬਰਾਮਦ ਕੀਤਾ ਸੀ। ਸੋਮਵਾਰ ਤੜਕੇ ਸ਼ੁਰੂ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਬੀਐਸਐਫ (BSF) ਨੇ ਇੱਕ ਖੇਤ ਵਿੱਚੋਂ ਮਿਲੇ ਡਰੋਨ ਨਾਲ ਬੰਨ੍ਹਿਆ ਇੱਕ ਪੈਕੇਟ ਵੀ ਬਰਾਮਦ ਕੀਤਾ, ਜਿਸ ਦੌਰਾਨ ਕਰੀਬ ਤਿੰਨ ਕਿਲੋ ਹੈਰੋਇਨ ਬਰਾਮਦ ਹੋਈ।