Punjab News: BSF ਨੇ ਸੁੱਟਿਆ ਪਾਕਿਸਤਾਨ ਡਰੋਨ; ਹੈਰੋਇਨ ਦੀ ਖੇਪ ਲੈਣ ਪਹੁੰਚਿਆ ਤਸਕਰ ਕਾਬੂ
Punjab News: ਬੀਐਸਐਫ ਦੇ ਜਵਾਨ ਸ਼ਨੀਵਾਰ ਰਾਤ ਖਾਸਾ ਸੈਕਟਰ ਹੈੱਡਕੁਆਰਟਰ ਅਧੀਨ ਅਟਾਰੀ ਸਰਹੱਦ `ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਰਾਤ ਕਰੀਬ 9.35 ਵਜੇ ਧਨੋਏ ਖੁਰਦ ਇਲਾਕੇ `ਚ ਗਸ਼ਤ ਕਰ ਰਹੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੇ ਦਾਖਲ ਹੋਣ ਦੀ ਆਵਾਜ਼ ਸੁਣੀ ਤਾਂ ਉਸ `ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
Punjab News: ਸੀਮਾ ਸੁਰੱਖਿਆ ਬਲ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਪਾਕਿਸਤਾਨੀ ਤਸਕਰਾਂ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਦੋ ਥਾਵਾਂ ਤੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਦੂਜੇ ਪਾਸੇ ਡਰੋਨ ਨੂੰ ਉਤਾਰ ਕੇ ਇੱਕ ਭਾਰਤੀ ਸਮੱਗਲਰ ਨੂੰ ਫੜਨ ਵਿੱਚ ਵੀ ਸਫਲਤਾ ਹਾਸਲ ਕੀਤੀ ਗਈ ਹੈ।
ਬੀਐਸਐਫ ਮੁਤਾਬਕ ਬਟਾਲੀਅਨ 22 ਦੇ ਜਵਾਨ ਰਾਤ ਸਮੇਂ ਅਟਾਰੀ ਸਰਹੱਦ ਦੇ ਬਿਲਕੁਲ ਨੇੜੇ ਪੁਲ ਮੋਰਾਂ ਵਿਖੇ ਗਸ਼ਤ ’ਤੇ ਸਨ। ਇਸ ਦੌਰਾਨ ਸਵੇਰੇ ਕਰੀਬ 9.35 ਵਜੇ ਡਰੋਨ ਦੇ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਤੁਰੰਤ ਕਾਰਵਾਈ ਕਰਦੇ ਹੋਏ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਡਰੋਨ ਦੀ ਆਵਾਜ਼ ਬੰਦ ਹੋ ਗਈ।
ਇਹ ਵੀ ਪੜ੍ਹੋ: Farmers Protest: ਪਹਿਲਵਾਨਾਂ ਦੇ ਹੱਕ 'ਚ ਉਤਰੇ ਕਿਸਾਨ; ਅੰਬਾਲਾ ਪੁਲਿਸ ਛਾਉਣੀ 'ਚ ਹੋਇਆ ਤਬਦੀਲ, ਲਗਾਏ ਬੈਰੀਕੇਡ
ਬਿਨਾਂ ਸਮਾਂ ਬਰਬਾਦ ਕੀਤੇ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇੱਕ ਡੀਜੇਆਈ ਮੈਟ੍ਰਿਸ ਆਰਟੀਕੇ 300 ਡਰੋਨ ਖੇਤਾਂ ਵਿੱਚ ਜ਼ਬਤ ਕੀਤਾ ਗਿਆ ਸੀ ਪਰ ਉਸ ਨਾਲ ਹੈਰੋਇਨ ਦੀ ਕੋਈ ਖੇਪ ਨੱਥੀ ਨਹੀਂ ਕੀਤੀ ਗਈ। ਜਵਾਨਾਂ ਨੇ ਰਾਤ ਨੂੰ ਹੀ ਆਲੇ-ਦੁਆਲੇ ਦੇ ਇਲਾਕੇ 'ਚ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।
ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਨਜ਼ਰ ਇਕ ਵਿਅਕਤੀ 'ਤੇ ਪਈ। ਸਿਪਾਹੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਤੁਰੰਤ ਉਸ ਨੂੰ ਫੜ ਲਿਆ। ਉਸ ਦੇ ਹੱਥ ਵਿੱਚ ਹੈਰੋਇਨ ਦੀ ਖੇਪ ਸੀ, ਜੋ ਡਰੋਨ ਨਾਲ ਆਈ ਸੀ। ਦੋਸ਼ੀ ਸਮੱਗਲਰ ਨੂੰ ਤੁਰੰਤ ਫੜ ਲਿਆ ਗਿਆ। ਖੇਪ ਦੀ ਜਦੋਂ ਜਾਂਚ ਕੀਤੀ ਗਈ ਤਾਂ ਇਸ ਦਾ ਕੁੱਲ ਵਜ਼ਨ 3.5 ਕਿਲੋ ਸੀ। ਬੀਐਸਐਫ ਅਧਿਕਾਰੀਆਂ ਨੇ ਤਸਕਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।