Punjab News: ਚਿਪਸ ਖਾਣ ਵਾਲੇ ਹੋ ਜਾਓ ਸਾਵਧਾਨ! ਵਿਗੜੀ ਚਾਰ ਸਾਲਾਂ ਕੁੜੀ ਦੀ ਸਿਹਤ, ਹਸਪਤਾਲ `ਚ ਦਾਖ਼ਲ
Punjab News: ਜਦੋਂ ਹਰਸ਼ਿਤਾ ਨੇ ਚਿਪਸ ਮੰਗੀ ਤਾਂ ਉਹਨਾਂ ਨੇ ਕੰਟੀਨ ਤੋਂ ਚਿਪਸ ਦਾ ਪੈਕੇਟ ਲਿਆ ਕੇ ਉਸ ਨੂੰ ਦੇ ਦਿੱਤਾ। ਚਿਪਸ ਖਾਣ ਤੋਂ ਬਾਅਦ ਦੋਹਤੀ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਉਲਟੀਆਂ ਆਉਣ ਲੱਗੀਆਂ।
Punjab News: ਅੱਜਕੱਲ੍ਹ ਬੱਚੇ ਜੰਕ ਫੂਡ ਸਭ ਤੋਂ ਵੱਧ ਪਸੰਦ ਕਰਦੇ ਹਨ। ਰੋਜ਼ਾਨਾ ਜੰਕ ਫੂਡ ਖਾਣ ਦੀ ਆਦਤ ਉਹਨਾਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਵੈਸੇ ਤਾਂ ਬੱਚਿਆਂ ਦੀ ਜੰਕ ਫੂਡ ਖਾਣ ਦੀ ਆਦਤ ਤੋਂ ਲਗਭਗ ਹਰ ਮਾਤਾ-ਪਿਤਾ ਪ੍ਰੇਸ਼ਾਨ ਹਨ। ਸਮੇਂ ਦੇ ਨਾਲ, ਜੰਕ ਫੂਡ ਦੀਆਂ ਦੁਕਾਨਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਹਨ। ਜੇਕਰ ਤੁਸੀਂ ਜਾਂ ਤੁਹਾਡੇ ਬੱਚੇ ਚਿਪਸ (Chips Eaters) ਖਾਣ ਦੇ ਸ਼ੌਕੀਨ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਚਿਪਸ ਖਾਣ ਕਾਰਨ ਚਾਰ ਸਾਲ ਦੀ ਬੱਚੀ ਦੀ ਸਿਹਤ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਫਿਲਹਾਲ ਬੱਚੀ ਦੀ ਹਾਲਤ ਸਥਿਰ ਹੈ।
ਦੱਸ ਦਈਏ ਕਿ ਇਹ ਖ਼ਬਰ ਫਾਜ਼ਿਲਕਾ ਦੀ ਹੈ। ਜਾਣਕਾਰੀ ਦਿੰਦਿਆਂ ਅਜ਼ੀਮਗੜ੍ਹ ਵਾਸੀ ਧਰਮਪਾਲ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਸ੍ਰੀਗੰਗਾ ਨਗਰ ਦੇ ਚਹਿਲ ਚੌਕ ਵਾਸੀ ਪ੍ਰਵੀਨ ਕੁਮਾਰ ਨਾਲ ਹੋਇਆ ਸੀ।
ਅੱਜ ਉਸ ਨੇ ਆਪਣੀ ਬੇਟੀ ਸੁਮਨ ਨੂੰ ਜਣੇਪੇ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਸੁਮਨ ਦੀਆਂ ਪਹਿਲਾਂ ਹੀ ਦੋ ਲੜਕੀਆਂ ਹਨ ਅਤੇ ਅੱਜ ਦੀ ਡਿਲੀਵਰੀ ਵਿੱਚ ਵੀ ਉਸ ਦੀ ਤੀਜੀ ਲੜਕੀ ਨੇ ਜਨਮ ਲਿਆ।
ਇਹ ਵੀ ਪੜ੍ਹੋੋ: Punjab News: ਤਰਨਤਾਰਨ ਵਿੱਚ ਪਾਕਿ ਵੱਲੋਂ ਘੁਸਪੈਠ ਦੀ ਕੋਸ਼ਿਸ਼! 4780 ਪਾਕਿਸਤਾਨੀ ਕਰਾਂਸੀ ਬਰਾਮਦ
ਧਰਮਪਾਲ ਨੇ ਦੱਸਿਆ ਕਿ ਜਦੋਂ ਉਸ ਦੀ ਦੋਹਤੀ ਹਰਸ਼ਿਤਾ ਨੇ ਚਿਪਸ ਮੰਗੀ ਤਾਂ ਉਸ ਨੇ ਕੰਟੀਨ ਤੋਂ ਚਿਪਸ ਦਾ (Chips Eaters) ਪੈਕੇਟ ਲਿਆ ਕੇ ਉਸ ਨੂੰ ਦੇ ਦਿੱਤਾ। ਚਿਪਸ ਖਾਣ ਤੋਂ ਬਾਅਦ ਦੋਹਤੀ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਉਲਟੀਆਂ ਆਉਣ ਲੱਗੀਆਂ। ਜਦੋਂ ਉਸ ਦੇ ਬੁੱਲ੍ਹ ਨੀਲੇ ਹੋਣ ਲੱਗੇ ਤਾਂ ਉਨ੍ਹਾਂ ਨੇ ਉਸ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।
ਧਰਮਵੀਰ ਗਾਂਧੀ ਨੇ ਘਟੀਆ ਗੁਣਵੱਤਾ ਵਾਲੇ ਚਿਪਸ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਧਰਮਵੀਰ ਨੇ ਦੱਸਿਆ ਕਿ ਚਿਪਸ ਖਰਾਬ ਸਨ, ਜਿਸ ਕਾਰਨ ਲੜਕੀ ਦੀ ਸਿਹਤ ਵਿਗੜ ਗਈ।
ਇਹ ਵੀ ਪੜ੍ਹੋੋ: Surinder Shinda Death News: CM ਮਾਨ ਸਮੇਤ ਪੰਜਾਬ ਦੇ ਕਈ ਆਗੂਆਂ ਨੇ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ 'ਤੇ ਦੁੱਖ ਕੀਤਾ ਪ੍ਰਗਟ
(ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ)