Sri Kiratpur Sahib News: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਅੱਜ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਜਲਦ ਸਰਕਾਰੀ ਹਸਪਤਾਲ਼ ਦੇ ਨਵੀਨੀਕਰਣ ਦਾ ਪ੍ਰਸਤਾਵ ਬਣਾਉਣ ਦੀ ਹਦਾਇਤ ਦਿੱਤੀ ਅਤੇ ਜੱਚਾ ਬੱਚਾ ਹਸਪਤਾਲ਼ ਤੋਂ ਲੈਕੇ ਹਰ ਬਲਾਕ ਦਾ ਵੱਖਰੇ ਤੌਰ ਉਤੇ ਇੱਕ ਹਫ਼ਤੇ ਵਿੱਚ ਪ੍ਰਸਤਾਵ ਬਣਾ ਕੇ ਜ਼ਿਲ੍ਹਾ ਹੈਡਕੁਆਟਰ ਵਿਖੇ ਭੇਜਣ ਲਈ ਕਿਹਾ। ਦੱਸ ਦਈਏ ਕਿ ਮੁਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਦੀ ਹਾਲਤ ਬਹੁਤ ਹੀ ਖਸਤਾ ਹੈ ਤੇ ਇੱਥੇ ਆਲੇ ਦੁਆਲੇ ਦੇ ਕਈ ਪਿੰਡਾਂ ਤੋਂ ਇਲਾਵਾ ਹਿਮਾਚਲ ਲੋਕਾਂ ਲਈ ਇੱਕੋ ਇੱਕ ਸਰਕਾਰੀ ਹਸਪਤਾਲ ਹੈ। 


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸ੍ਰੀ ਕੀਰਤਪੁਰ ਸਾਹਿਬ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਕਿਹਾ ਕੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਧਰ ਸ੍ਰੀ ਕੀਰਤਪੁਰ ਸਾਹਿਬ ਵਾਸੀਆਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਹਸਪਤਾਲ ਦੀ ਹਾਲਤ ਜਲਦ ਸੁਧਾਰਨ ਇੱਕ ਮੰਗ ਪੱਤਰ ਵੀ ਦਿੱਤਾ।


ਇਹ ਵੀ ਪੜ੍ਹੋ: Hoshiarpur News: ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ, 4 ਸਾਲ ਬਾਅਦ ਮਿਲੇ ਸਨ ਸਾਰੇ ਭਰਾ

ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਢਲਾ ਸਿਹਤ ਕੇਂਦਰ ਪਹੁੰਚ ਕੇ ਸਿਹਤ ਕੇਂਦਰ ਦਾ ਨਿਰੀਖਣ ਕੀਤਾ। ਦੱਸ ਦਈਏ ਕਿ ਵੱਖ-ਵੱਖ ਪਿੰਡਾਂ ਦੇ ਲੋਕ ਇਲਾਜ਼ ਕਰਵਾਉਣ ਲਈ ਇੱਥੇ ਆਉਂਦੇ ਹਨ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਇਥੇ ਇਲਾਜ ਲਈ ਪਹੁੰਚ ਕਰਦੇ ਹਨ ਮਗਰ ਅਕਸਰ ਸਥਾਨਕ ਵਾਸੀ ਇੱਥੇ ਹਸਪਤਾਲ ਦੀ ਮੰਗ ਕਰਦੇ ਰਹੇ ਹਨ ਕਿਉਂਕਿ ਚੰਡੀਗੜ੍ਹ ਤੋਂ ਮਨਾਲੀ ਜਾਣ ਵਾਲੇ ਰਸਤੇ ਦੇ ਉੱਤੇ ਇੱਕੋ ਇੱਕ ਸਰਕਾਰੀ ਮੁਢਲਾ ਸਿਹਤ ਕੇਂਦਰ ਹੈ ਅਗਰ ਕੋਈ ਹਾਦਸਾ ਹੋ ਜਾਵੇ ਤਾਂ ਸਿਰਫ ਇੱਥੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ ਜਾਂਦਾ ਹੈ ਹੁਣ ਡਿਪਟੀ ਨੇ ਇੱਥੇ ਤਾਂ ਦੌਰਾ ਕਰ ਇਸ ਦੀ ਜਲਦ ਹਾਲਤ ਸੁਧਾਰਨ ਦੀ ਗੱਲ ਕਹੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਢਲਾ ਸਿਹਤ ਕੇਂਦਰ ਦਾ ਜਲਦ ਨਵੀਨੀਕਰਨ ਕੀਤਾ ਜਾਵੇਗਾ।


ਮੁਢਲੀ ਸਿਹਤ ਕੇਂਦਰ ਦੇ ਨਿਰੀਖਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸ੍ਰੀ ਕੀਰਤਪੁਰ ਸਾਹਿਬ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ ਜੋ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਸਾਡਾ ਸਭ ਤੋਂ ਪਹਿਲਾਂ ਮਕਸਦ ਹੈ ਕਿ ਜਿਸ ਦਿਨ ਕਿਸਾਨਾਂ ਦੀ ਫਸਲ ਦੀ ਖਰੀਦ ਹੋਵੇ ਉਸੀ ਦਿਨ ਉਹਨਾਂ ਦੇ ਖਾ ਤੇ ਵਿੱਚ ਉਹਨਾਂ ਦੀ ਫਸਲ ਦਾ ਭੁਗਤਾਨ ਕਰ ਦਿੱਤਾ ਜਾਵੇ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਵੀ ਹੈ।