Punjab News: ਪੰਜਾਬ ਵਿੱਚ ਜੀਰੀ ਦੀ ਫਸਲ ਨੂੰ ਲੈ ਕੇ ਪਾਤੜਾਂ ਦੀ ਅਨਾਜ ਮੰਡੀ ਪਹਿਲੇ ਨੰਬਰ ਦੀ ਮੰਡੀ ਵਿੱਚ ਆਉਣ ਕਾਰਨ 50-60 ਸਾਲਾਂ ਤੋਂ 16 ਏਕੜ ਵਿੱਚ ਬਣੀ ਅਨਾਜ ਮੰਡੀ ਦਾ ਫੜ ਕਿਸਾਨਾਂ ਅਤੇ ਆੜਤੀਆਂ ਲਈ ਪ੍ਰੇ਼ਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ। ਭਾਵੇਂ ਪਿਛਲੇ ਲੰਬੇ ਸਮੇਂ ਤੋਂ ਪਾਤੜਾਂ ਦੀ ਨਵੀਂ ਅਨਾਜ ਮੰਡੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰੰਤੂ ਅੱਜ ਤੱਕ ਇਸ ਸਮੱਸਿਆ ਦਾ ਹੱਲ ਕਿਸੇ ਸਕਰਾਰ ਵੱਲੋਂ ਨਹੀਂ ਕੀਤਾ ਗਿਆ। ਪਾਤੜਾਂ ਦੀ ਬਣੀ ਅਨਾਜ ਮੰਡੀ ਦਾ ਫੜ ਛੋਟਾ ਹੋਣ ਕਾਰਨ ਅਤੇ ਫਸਲ ਦੀ ਆਮਦ ਦੇ ਵਧ ਜਾਣ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਸੜਕਾਂ ਦੇ ਕਿਨਾਰੀਆਂ ਉੱਪਰ ਜਾਂ ਫਿਰ ਦੂਰ ਦਰਾਡੇ ਖੁੱਲੇ ਅਸਮਾਨ ਦੇ ਹੇਠ ਸੁੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੇ ਨਾਲ ਨਾਲ ਆੜਤੀਆਂ ਦੀਆਂ ਮੁਸ਼ਿਕਲਾਂ ਵੀ ਵਧਦੀਆ ਨਜ਼ਰ ਆ ਰਹੀਆਂ ਹਨ।


COMMERCIAL BREAK
SCROLL TO CONTINUE READING

ਇਸ ਵਾਰ ਵੀ ਮੰਡੀ ਵਿੱਚ ਬਨਾਸਪਤੀ ਝੋਨਾ 1509 ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਫਸਲ ਦੀ ਆਮਦ ਦੇ ਵਧਣ ਕਾਰਨ ਕਿਸਾਨਾਂ ਨੂੰ ਫਸਲ ਸੁੱਟਣ ਲਈ ਕੋਈ ਪ੍ਰਬੰਧ ਨਾ ਕੀਤੇ ਜਾਣ ਕਾਰਨ ਆੜਤੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਸ ਸਬੰਧੀ ਆੜਤੀ ਐਸੋਸ਼ੀਏਸਨ ਪ੍ਰਧਾਨ ਸੁਰਿੰਦਰ ਕੁਮਾਰ ਪੈਂਦ ਨੇ ਦੱਸਿਆ ਕਿ ਇਹ ਪੰਜਾਬ ਦੀ ਪਹਿਲੀ ਮੰਡੀ ਹੈ ਜਿਥੇ ਜੀਰੀ ਦੀ ਆਮਦ ਹੋਰਨਾਂ ਮੰਡੀਆਂ ਨਾਲ ਸਭ ਤੋਂ ਜਿਆਦਾ ਹੈ। ਪਰੰਤੂ ਮੰਡੀ ਦੇ ਫੜ ਛੋਟੇ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਸੜਕਾਂ ਦੇ ਕਿਨਾਰੀਆ ਤੇ ਸੁੱਟਣ ਲਈ ਮਜਬੂਰ ਹੋਣਾ ਪੈਦਾ ਹੈ।


ਇਹ ਵੀ ਪੜ੍ਹੋ: Ashish Kapoor News: ਸਾਬਕਾ ਏਆਈਜੀ ਆਸ਼ੀਸ਼ ਕਪੂਰ ਨੂੰ ਹਾਈ ਕੋਰਟ ਨੇ ਦਿੱਤੀ ਰਾਹਤ; ਅੰਤ੍ਰਿਮ ਜ਼ਮਾਨਤ ਮਿਲੀ

ਇਸ ਸਮੱਸਿਆ ਨੂੰ ਲੈ ਕੇ ਨਵੀਂ ਅਨਾਂਜ ਮੰਡੀ ਬਣਾਏ ਜਾਣ ਦੀ ਮੰਗ ਪਿਛਲੇ ਲੰਬੇ ਸਮੇ਼ ਤੋ਼ ਕੀਤੀ ਜਾਰਹੀ ਹੈ ਪਰੰਤੂ ਸਮ਼ੇ਼ ਦੀਆਂ ਸਰਕਾਰਾਂ ਵੱਲੋ਼ ਕੋਈਪ੍ਰਬੰਧ ਨਹੀ਼ ਕੀਤੇ ਗਏ। ਉਨਾਂ ਮੰਗ ਕੀਤੀ ਹੈ ਕਿ ਫਸਲ ਦੀ ਆਮਦ ਨੂੰ ਦੇਖਦੇ ਹੋਏ ਨਵੀਂ ਅਨਾਜ ਮੰਡੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਅਤੇ ਆੜਤੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੰਡੀ ਵਿੱਚ ਪੰਜਾਬ ਦੇ ਦੂਰ ਦਰਾਡੇ ਤੋਂ ਬਨਸਪਤੀ 150 ਦੀ ਫਸਲ ਦੀ ਆਮਦ ਜਿਆਦਾ ਹੈ ਜਿੱਥੇ ਹੋਰਨਾ ਮੰਡੀਆ ਨਾਲੋ ਰੇਟ ਸਭ ਤੋਂ ਵੱਧ ਮਿਲਦਾ ਹੈ ਜਿਸ ਦਾ ਕਾਰਨ ਪਾਤੜਾਂ ਵਿੱਚ ਸੈਲਾ ਪਲਾਟ ਦਾ ਹੋਣਾ ਹੈ। ਫਸਲ ਦੀ ਆਮਦ ਜ਼ਿਆਦਾ ਹੋਣ ਨਾਲ ਮੰਡੀ ਬੋਰਡ ਨੂੰ ਜਿੱਥੇ ਆਮਦਨ ਵਿੱਚ ਵਾਧਾ ਹੁੰਦਾ ਹੈ ਉੱਥੇ ਹੀ ਲੋਕਾਂ ਨੂੰ ਰੋਜ਼ਗਾਰ ਦੇ ਅਵਸਰ ਦੇ ਨਾਲ ਨਾਲ ਕਿਸਾਨ ਅਤੇ ਆੜਤੀਆਂ ਨੂੰ ਕਾਫੀ ਫਾਇਦਾ ਹੋਵੇਗਾ, ਸੋ ਲੋੜ ਹੈ ਨਵੀਂ ਅਨਾਜ ਮੰਡੀ ਬਣਾਉਣ ਦੀ।


ਹੁਣ ਦੇਖਣਾ ਹੋਵੇਗਾ ਕਿ ਪਾਤੜਾਂ ਨੂੰ ਨਵੀਂ ਅਨਾਜ ਮੰਡੀ ਮਿਲਦੀ ਹੈ ਜਾ ਫਿਰ ਪਹਿਲਾ ਦੀਆਂ ਸਰਕਾਰਾਂ ਦੀਆ ਤਰ੍ਹਾਂ ਇਸ ਵਾਰ ਪੰਜਾਬ ਚ ਨਵੀਂ ਬਣੀ ਆਮ ਆਦਮੀ ਦੀ ਸਰਕਾਰ ਵੱਲੋਂ ਵੀ ਮੰਗ ਨੂੰ ਪੂਰਾ ਕੀਤਾ ਜਾਵੇਗਾ ਜਾਂ ਫਿਰ ਕੀਤੇ ਵਾਅਦੇ ਬਣ ਕੇ ਰਿਹਾ ਜਾਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


ਇਹ ਵੀ ਪੜ੍ਹੋ: Faridkot Jail Clash News: ਕੇਂਦਰੀ ਮਾਡਰਨ ਜੇਲ੍ਹ 'ਚ ਹਵਾਲਾਤੀ ਤੇ ਕੈਦੀ ਆਪਸ 'ਚ ਭਿੜੇ; ਇੱਕ ਗੰਭੀਰ ਜ਼ਖ਼ਮੀ


(ਪਾਤੜਾਂ ਤੋਂ ਸੱਤਪਾਲ ਗਰਗ ਦੀ ਰਿਪੋਰਟ)