Punjab News: ਪੰਜਾਬ ਵਿੱਚ ਲੁੱਟ ਖੋਹ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾਂ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਫ਼ਿਰੋਜ਼ਪੁਰ ਵਿੱਚ ਨਿੱਤ ਦਿਹਾੜੇ ਹੁੰਦੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਲੋਕਾਂ ਦਾ ਜਿਉਣਾ ਦੁੱਬਰ ਕਰ ਦਿੱਤਾ ਹੈ। ਦਰਅਸਲ ਸਤੀਸ਼ ਕੁਮਾਰ ਨਾਂਅ ਦਾ ਇਹ ਸਾਬਕਾ ਐੱਮ ਸੀ ਕ੍ਰਿਆਣਾ ਦਾ ਕੰਮ ਕਰਦਾ ਹੈ ਅਤੇ ਬੀਤੀ ਰਾਤ ਕੁਲੈਕਸ਼ਨ ਕਰਕੇ ਜਦ ਘਰ ਪਰਤ ਰਿਹਾ ਸੀ ਤਾਂ ਫ਼ਿਰੋਜ਼ਪੁਰ ਸ਼ਹਿਰ ਦੇ ਗੋਕਲੇ ਹਾਲ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸਦੀ ਲੁੱਟ ਖੋਹ ਕੀਤੀ।


COMMERCIAL BREAK
SCROLL TO CONTINUE READING

ਇਹ ਸਾਰਾ ਮਾਮਲਾ ਸੀਸੀਟੀਵੀ ਵਿੱਚ ਕੈਦ ਹੋ ਗਿਆ ਹੈ। ਇਹ ਤਾਜਾ ਮਾਮਲਾ ਬੀਤੀ ਰਾਤ ਦਾ ਹੈ ਜਿੱਥੇ ਫ਼ਿਰੋਜ਼ਪੁਰ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਲੁਟੇਰਿਆਂ ਨੇ ਇੱਕ ਵਪਾਰੀ ਨੂੰ ਨਿਸ਼ਾਨਾ ਬੁਣਾਉਂਦਿਆਂ ਲੁੱਟ ਖੋਹ ਕੀਤੀ। ਇਸ ਦੌਰਾਨ ਉਸਦੇ ਕੁੜਤੇ ਦੀ ਜੇਬ ਪਾੜ ਕੇ ਲੈ ਗਏ ਅਤੇ ਜੇਬ ਵਿੱਚ ਕਰੀਬ 12 ਹਜ਼ਾਰ ਰੁਪਏ ਦੀ ਨਕਦੀ ਸੀ ਅਤੇ ਉਹ ਵੀ ਲੁੱਟ ਕੇ ਲੈ ਗਏ। 


ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲ 'ਚ ਸ਼ਰਾਬ ਪੀ ਕੇ ਆਇਆ ਪ੍ਰਿੰਸੀਪਲ, ਹੋਇਆ ਸਸਪੈਂਡ, ਮੰਤਰੀ ਹਰਜੋਤ ਬੈਂਸ ਨੇ ਲਗਾਈ ਕਲਾਸ

ਦੱਸਣਯੋਗ ਹੈ ਕਿ ਉਕਤ ਵਿਅਕਤੀ ਸਾਬਕਾ ਐੱਮ ਸੀ ਸੀ ਅਤੇ ਉਸਦਾ ਪੁੱਤਰ ਮੌਜੂਦਾ ਐੱਮ ਸੀ ਹੈ। ਪੀੜਤ ਵੱਲੋਂ ਇਸ ਲੁੱਟ ਖੋਹ ਸਬੰਧੀ ਥਾਣਾ ਸਿਟੀ ਫ਼ਿਰੋਜ਼ਪੁਰ ਵਿੱਚ ਸੂਚਨਾ ਦਰਜ ਕਰਵਾ ਦਿੱਤੀ ਗਈ ਹੈਂ। 


ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕੋਛੜ ਬਾਜ਼ਾਰ ਵਿੱਚ ਰਹੇਜਾ ਇਲੈਕਟ੍ਰੋਨਿਕਸ ਦੇ ਸ਼ੋਅਰੂਮ ਦੇ ਬਾਹਰ ਰੱਖਿਆ ਨਵਾਂ ਏਸੀ ਚੋਰੀ ਹੋ ਗਿਆ ਸੀ। ਚੋਰੀ ਦੀ ਵੀਡੀਓ ਸਾਹਮਣੇ ਆਈ ਹੈ। ਸ਼ੋਅਰੂਮ ਦੇ ਬਾਹਰੋਂ ਐਕਟਿਵਾ ਸਵਾਰ 2 ਨੌਜਵਾਨ ਏ.ਸੀ. ਦਾ ਡੱਬਾ ਚੁੱਕ ਕੇ ਲੈ ਗਏ। ਉਸ ਦੀ ਇਹ ਹਰਕਤ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਸੀ।


ਇਹ ਵੀ ਪੜ੍ਹੋ:  ਪੰਜਾਬ ਰੋਡਵੇਜ਼ ਬੱਸਾਂ 'ਤੇ ਸਫ਼ਰ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ! 3 ਦਿਨ ਨਹੀਂ ਦੌੜਣਗੀਆਂ ਬੱਸਾਂ!