Punjab News: ਮੁੰਬਈ ਇੰਡੀਅਨਸ ਦੀ ਜਰਸੀ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ ਨੀਤਾ ਅੰਬਾਨੀ!
ਬੀਤੀ ਰਾਤ ਮੁਹਾਲੀ ਦੇ ਪੀਸੀਏ ਸਟੇਡਿਯਮ ਵਿਖੇ ਹੋਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 11 ਦੌੜਾਂ ਨਾਲ ਹਰਾਇਆ।
Punjab News, IPL 2023 PBKS vs MI: ਆਈਪੀਐਲ 2023 ਫਿਲਹਾਲ ਰੋਮਾਂਚਕ ਮੋੜ 'ਤੇ ਹੈ ਜਿੱਥੇ ਦਿੱਲੀ ਤੇ ਹੈਦਰਾਬਾਦ ਦੀਆਂ ਟੀਮਾਂ ਨੂੰ ਛੱਡ ਕੇ ਸਾਰੀਆਂ ਟੀਮਾਂ ਪਲੇਆਫ ਦੀ ਦੌੜ ਵਿੱਚ ਸ਼ਾਮਿਲ ਹਨ। ਬੀਤੇ ਦਿਨੀਂ ਜਿੱਥੇ ਮੁਹਾਲੀ ਦੇ ਪੀਸੀਏ ਸਟੇਡਿਯਮ ਵਿਖੇ ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਸ ਦਾ ਮੈਚ ਚੱਲ ਰਿਹਾ ਸੀ ਉੱਥੇ ਦੂਜੇ ਪਾਸੇ ਮੁੰਬਾਈ ਇੰਡੀਅਨਸ (MI) ਦੀ ਜਿੱਤ ਦੀ ਦੁਆ ਕਰਨ ਲਈ ਦੇਸ਼ ਦੀ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਬੁੱਧਵਾਰ ਦੇਰ ਰਾਤ ਸ੍ਰੀ ਹਰਿਮੰਦਰ ਸਾਹਿਬ (Nita Ambani at Golden Temple, Amritsar) ਪਹੁੰਚੀ।
ਮੁੰਬਾਈ ਇੰਡੀਅਨਸ (MI) ਦੀ ਜਰਸੀ ਪਾ ਕੇ ਨੀਤਾ ਅੰਬਾਨੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਾਖਿਲ ਹੋਈ ਉਦੋਂ ਸ੍ਰੀ ਹਰਿਮੰਦਰ ਸਾਹਿਬ (Nita Ambani at Golden Temple, Amritsar) ਵਿਖੇ ਮੱਥਾ ਟੇਕਿਆ ਜਦੋਂ MI ਟੀਮ ਪੰਜਾਬ ਕਿੰਗਜ਼ ਨਾਲ ਮੈਚ ਖੇਡ ਰਹੀ ਸੀ।
ਨੀਤਾ ਅੰਬਾਨੀ ਮੁੰਬਈ ਟੀਮ ਦੀ ਜਰਸੀ ਪਾਏ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਅਤੇ ਸਿੱਧੇ ਸੂਚਨਾ ਕੇਂਦਰ ਪਹੁੰਚੀ ਸੀ ਜਿੱਥੇ ਉਨ੍ਹਾਂ ਗੁਲਾਬੀ ਚੁੰਨੀ ਲੈ ਕੇ ਸਿੱਖ ਰੀਤੀ ਰਿਵਾਜਾਂ ਅਨੁਸਾਰ ਆਪਣਾ ਸਿਰ ਢੱਕਿਆ ਸੀ। ਇਸ ਤੋਂ ਬਾਅਦ ਉਨ੍ਹਾਂ ਪੂਰੇ ਕੈਂਪਸ ਦੀ ਪਰਿਕਰਮਾ ਕੀਤੀ ਅਤੇ ਗੁਰੂਘਰ ਵਿੱਚ ਵੀ ਮੱਥਾ ਟੇਕਿਆ। ਕੜਾਹ ਪ੍ਰਸ਼ਾਦ ਪ੍ਰਾਪਤ ਕਰਨ ਉਪਰੰਤ ਨੀਤਾ ਅੰਬਾਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਮੱਥਾ ਟੇਕਿਆ।
ਇਹ ਵੀ ਪੜ੍ਹੋ: Parkash Singh Badal News: ਸ੍ਰੀ ਕੀਰਤਪੁਰ ਸਾਹਿਬ ਵਿਖੇ ਪ੍ਰਕਾਸ਼ ਸਿੰਘ ਬਾਦਲ ਦੇ ਫੁੱਲ ਕੀਤੇ ਜਲ ਪ੍ਰਵਾਹ
ਦੱਸ ਦਈਏ ਕਿ ਫਿਲਹਾਲ ਆਈਪੀਐਲ 2023 ਵਿੱਚ MI ਟੀਮ ਦੀ ਸਥਿਤੀ ਇੰਨੀ ਮਜ਼ਬੂਤ ਨਹੀਂ ਹੈ। ਹਾਲਾਂਕਿ ਲੋਕਾਂ ਵੱਲੋਂ ਨੀਤਾ ਅੰਬਾਨੀ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਦੌਰੇ ਨੂੰ ਇੰਜ ਦੇਖਿਆ ਜਾ ਰਿਹਾ ਹੈ ਜਿਵੇਂ ਉਹ ਆਪਣੀ ਟੀਮ ਲਈ ਅਰਦਾਸ ਕਰਨ ਗਈ ਹੋਵੇ ਤੇ ਉਸ ਦੀ ਅਰਦਾਸ ਕਬੂਰ ਹੋ ਗਈ ਹੋਵੇ।
ਬੀਤੀ ਰਾਤ ਮੁਹਾਲੀ ਦੇ ਪੀਸੀਏ ਸਟੇਡਿਯਮ ਵਿਖੇ ਹੋਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਪੰਜਾਬ ਕਿੰਗਜ਼ ਨੂੰ 11 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ, MI ਦੀ ਨੈੱਟ ਰਨ ਰੇਟ ਵਿੱਚ ਵੀ ਸੁਧਾਰ ਆਇਆ ਹੈ। MI ਦੀ ਟੀਮ ਹੁਣ ਪੰਜਾਬ ਕਿੰਗਜ਼ ਦੀ ਟੀਮ ਨੂੰ ਹਰਾ ਕੇ 7ਵੇਂ ਨੰਬਰ 'ਤੇ ਆ ਗਈ ਹੈ।
ਇਹ ਵੀ ਪੜ੍ਹੋ: Balwant Singh Rajoana News: ਵੱਡੀ ਖ਼ਬਰ! ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲੀ ਕੋਈ ਰਾਹਤ
(For more news apart from Punjab News, IPL 2023 PBKS vs MI, and Nita Ambani's visit to Golden Temple aka Sri Harmandir Sahib in Amritsar, stay tuned to Zee PHH)