Punjab Police News/ਰੋਹਿਤ ਬਾਂਸਲ: ਪੰਜਾਬ ਪੁਲਿਸ ਦੇ ਮੁਲਾਜ਼ਮ ਤਣਾਅ (STRESS) ਵਿੱਚ ਹਨ, ਇਹ ਅਸੀਂ ਨਹੀਂ ਕਹਿ ਰਹੇ ਕਿ ਬਲਕਿ ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਪੱਤਰ ਅਜਿਹਾ ਕਹਿ ਰਿਹਾ ਹੈ। ਦਰਅਸਲ ਇਹ ਪੱਤਰ ਪੰਜਾਬ ਪੁਲਿਸ ਦੇ ਸਾਰੇ ਦਫ਼ਤਰਾਂ ਦੇ ਮੁਖੀਆਂ ਨੂੰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ ਨੂੰ ਲਿਖਿਆ ਗਿਆ ਹੈ ਕਿ ਪੰਜਾਬ ਪੁਲਿਸ ਦੇ ਕਰਮਚਾਰੀ ਕਿਸ ਕਾਰਨ ਤਣਾਅ (STRESS)  ਵਿੱਚ ਹਨ ਅਤੇ ਤਣਾਅ ਘਟਾਉਣ ਲਈ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਕੀ ਕਰਨਾ ਚਾਹੀਦਾ ਹੈ।


COMMERCIAL BREAK
SCROLL TO CONTINUE READING

ਇਸ ਬਾਰੇ ਸੁਝਾਅ 12 ਜਨਵਰੀ ਨੂੰ ਸਵੇਰੇ 10:00 ਵਜੇ ਤੱਕ ਦਫ਼ਤਰ ਦੀ ਈਮੇਲ ਆਈਡੀ 'ਤੇ ਭੇਜੇ ਜਾਣ ਲਈ ਕਿਹਾ ਗਿਆ ਹੈ। ਇਹ ਪੱਤਰ ਪੰਜਾਬ ਪੁਲਿਸ ਦੇ ਡੀਜੀਪੀ ਦਫ਼ਤਰ ਤੋਂ ਜਾਰੀ ਕੀਤਾ ਗਿਆ ਸੀ ਜਿਸ 'ਤੇ ਏਆਈਜੀ ਭਲਾਈ ਦੇ ਦਸਤਖ਼ਤ ਹਨ।


ਪੜ੍ਹੋ ਇੱਥੇ ਪੂਰਾ ਪੱਤਰ 


 



ਇਹ ਪੱਤਰ ਪੰਜਾਬ ਪੁਲਿਸ ਦੇ ਸਮੂਹ ਦਫ਼ਤਰਾਂ ਦੇ ਮੁਖੀਆਂ ਨੂੰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਪੰਜਾਬ ਪੁਲਿਸ ਦੇ ਕਰਮਚਾਰੀ ਕਿਹੜੇ ਕਾਰਨਾਂ ਕਰਕੇ Stress ਤੋਂ ਪ੍ਰਭਾਵਿਤ ਹੋ ਰਹੇ ਹਨ, ਸਬੰਧੀ ਸੂਚਨਾ ਅਤੇ ਪੁਲਿਸ ਕਰਮਚਾਰੀ ਦਾ Stress ਦੂਰ/ਘੱਟ ਕਰਨ ਲਈ ਆਪਣੇ ਸੁਝਾਅ ਮਿਤੀ 12.01.2024 ਨੂੰ ਸਵੇਰੇ 10.00 ਤੱਕ ਹਰ ਹਾਲਤ ਵਿੱਚ ਇਸ ਦਫਤਰ ਦੀ ਮੇਲ punjabpolicewelfare@gmail.com ਉੱਤੇ ਕਰ ਸਕਦੇ ਹਨ।


ਇਹ ਵੀ ਪੜ੍ਹੋ: Ludhiana News: ਚਾਈਨਾ ਡੋਰ ਵੇਚਣ ਵਾਲੇ ਹੋ ਜਾਓ ਸਾਵਧਾਨ! ਪੁਲਿਸ ਨੇ ਵਿਅਕਤੀ ਕੀਤਾ ਕਾਬੂ