Punjab News: ਲੁਧਿਆਣਾ `ਚ ਵੱਡੀ ਵਾਰਦਾਤ! CMS ਸਟਾਫ਼ ਨੂੰ ਬੰਦੀ ਬਣਾ ਕੇ 6 ਕਰੋੜ ਰੁਪਏ ਦੀ ਲੁੱਟ
Ludhiana loot News: ਇਸ ਤੋਂ ਬਾਅਦ ਵੈਨ ਦੇ ਬਾਹਰ ਰੱਖੀ 4 ਕਰੋੜ ਦੀ ਨਕਦੀ ਅਤੇ ਦਫਤਰ ਦੇ ਬਾਹਰ ਖੜ੍ਹੀ ਕਾਰ ਲੈ ਗਏ।
Ludhiana loot News: ਪੰਜਾਬ ਦੇ ਲੁਧਿਆਣਾ ਦੇ ਰਾਜਗੁਰੂ ਨਗਰ 'ਚ ਸਥਿਤ ਸੀ ਐਮ ਐਸ ਕੰਪਨੀ ਦੇ ਦਫਤਰ ਦੇ ਵਿੱਚ ਵੱਡੀ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਵਿੱਚ 7 ਕਰੋੜ ਤੋਂ ਵੱਧ ਦੀ ਲੁੱਟ ਹੋਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਬੀਤੀ ਰਾਤ 2 ਵਜੇ ਰਾਜਗੁਰੂ ਨਗਰ 'ਚ ਏ.ਟੀ.ਐੱਮ 'ਚ ਨਕਦੀ ਜਮ੍ਹਾ ਕਰਵਾਉਣ ਵਾਲੀ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫ਼ਤਰ 'ਚ ਹਥਿਆਰਾਂ ਨਾਲ ਲੈਸ 10 ਬਦਮਾਸ਼ ਦਾਖਲ ਹੋਏ। ਉਨ੍ਹਾਂ ਇੱਥੇ ਮੌਜੂਦ 5 ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ।
ਇਸ ਤੋਂ ਬਾਅਦ ਵੈਨ ਦੇ ਬਾਹਰ ਰੱਖੀ 4 ਕਰੋੜ ਦੀ ਨਕਦੀ ਅਤੇ ਦਫਤਰ ਦੇ ਬਾਹਰ ਖੜ੍ਹੀ ਕਾਰ ਲੈ ਗਏ। ਇਸ ਗੱਡੀ ਵਿੱਚ 3 ਕਰੋੜ ਤੋਂ ਵੱਧ ਦੀ ਨਕਦੀ ਸੀ। ਇਸ ਦੇ ਨਾਲ ਹੀ ਸੀਸੀਟੀਵੀ ਦਾ ਡੀਵੀਆਰ ਵੀ ਖੋਹ ਲਿਆ ਗਿਆ। ਬਦਮਾਸ਼ਾਂ ਦੇ ਚਲੇ ਜਾਣ ਤੋਂ ਬਾਅਦ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਸੂਚਿਤ ਕਰਨ 'ਤੇ ਲੁਟੇਰੇ ਮੁੱਲਾਂਪੁਰ ਨੇੜੇ ਗੱਡੀ ਛੱਡ ਕੇ ਫ਼ਰਾਰ ਹੋ ਗਏ। ਇਹ ਗੱਡੀ ਪੁਲਿਸ ਨੇ ਬਰਾਮਦ ਕਰ ਲਈ ਹੈ। ਕਾਰ 'ਚੋਂ 2 ਪਿਸਤੌਲ ਬਰਾਮਦ ਹੋਏ ਹਨ, ਜਦਕਿ ਨਕਦੀ ਗਾਇਬ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਰਾਹਤ ਦੀ ਖ਼ਬਰ: ਲਵਪ੍ਰੀਤ ਨੂੰ ਭਾਰਤ ਡਿਪੋਰਟ ਕਰਨ ਦੇ ਹੁਕਮਾਂ 'ਤੇ ਲੱਗੀ ਰੋਕ
ਦਰਅਸਲ ਸੀ ਐਮ ਐਸ ਕੰਪਨੀ ਵੱਲੋਂ ਵੱਖ-ਵੱਖ ਬੈਂਕਾਂ ਦੇ ਵਿੱਚ ਜਾ ਕੇ ਕੈਸ਼ ਪਾਇਆ ਜਾਂਦਾ ਹੈ। ਇਹਨਾਂ ਕੇਂਦਰਾਂ ਵਿੱਚ 24 ਘੰਟੇ ਸੁਰੱਖਿਆ ਮੁਲਾਜ਼ਮ ਵੀ ਮੌਜੂਦ ਰਹਿੰਦੇ ਹਨ ਪਰ ਬੀਤੀ ਦੇਰ ਰਾਤ ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੁਰੱਖਿਆ ਮੁਲਾਜ਼ਮਾਂ ਅਤੇ ਬਾਕੀ ਕਾਮਿਆਂ ਨੂੰ ਲੁਟੇਰਿਆਂ ਦੇ ਅੰਦਰ ਬੰਦ ਕਰਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਦੀ ਪੁਸ਼ਟੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕੀਤੀ ਹੈ।
ਉਹਨਾਂ ਨੇ ਕਿਹਾ ਹੈ ਕਿ ਅਜੇ ਕੈਸ਼ ਗਿਣਿਆ ਜਾ ਰਿਹਾ ਹੈ ਕੁੱਲ 10 ਕਰੋੜ ਰੁਪਿਆ ਸੀ, ਜਿਸ ਵਿੱਚੋਂ 4 ਕਰੋੜ ਰੁਪਿਆ ਲੈ ਲਿਆ ਜਾ ਚੁੱਕਾ ਹੈ ਜਿਹਨਾਂ ਕੋਲ ਮੌਜੂਦ ਪਿਆ ਹੈ ਬਾਕੀ ਦੀ ਲੁੱਟ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਡੇ ਵੱਲੋਂ ਜਲਦੀ ਹੀ ਇਸ ਵਾਰਦਾਤ ਨੂੰ ਸੁਲਝਾ ਲਿਆ ਜਾਵੇਗਾ, ਉਨ੍ਹਾਂ ਕਿਹਾ ਕਿ ਸਾਨੂੰ ਕਈ ਕਲੂ ਮਿਲ ਚੁੱਕੇ ਹਨ ਜੋ ਮੀਡੀਆ ਨਾਲ ਫਿਲਹਾਲ ਸਾਂਝ ਨਹੀਂ ਕੀਤੇ ਜਾ ਸਕਦੇ। ਪੁਲਿਸ ਇਸ ਪੂਰੀ ਵਾਰਦਾਤ ਦੀ ਹਰ ਪੱਖ ਤੋਂ ਜਾਂਚ ਰਹੀ ਹੈ ਕਿਉਂਕਿ ਇਸ ਤਰਾਂ ਮੁੱਖ ਦਫ਼ਤਰ ਦੇ ਵਿੱਚ ਆ ਕੇ ਪੈਸੇ ਲੈ ਕੇ ਜਾਣਾ ਵੱਡੀ ਵਾਰਦਾਤ ਹੈ।