Punjab Moga News:  ਮੋਗਾ 'ਚ ਫਿਰ ਇਕ ਵਾਰੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 2 ਲੜਕਿਆਂ ਵੱਲੋਂ ਇੱਕ ਨਬਾਲਿਗ ਨੂੰ ਵਰਗਲਾ ਕੇ ਉਸ ਨੂੰ ਅਹਾਤੇ ਵਿੱਚ ਲਿਜਾ ਕੇ (Moga girl gang rape) ਜਬਰ ਜਨਾਹ ਕੀਤਾ ਗਿਆ ਹੈ। ਉਥੇ ਹੀ ਪੀੜਤ ਲੜਕੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦੁਕਾਨ ਤੋਂ ਕਰਿਆਨੇ ਦਾ ਸਮਾਨ ਲੈਣ ਗਈ ਸੀ। ਉਦੋਂ ਓਥੇ ਲੱਖਾ ਸਿੰਘ ਅਤੇ ਪੰਨੂ ਨਾਮ ਦੇ ਦੋ ਲੜਕੇ ਆਏ ਅਤੇ ਉਹਨਾਂ ਦੀ ਬੇਟੀ ਨੂੰ ਅਹਾਤੇ ਵਿੱਚ  (Moga girl gang rape) ਲੈ ਗਏ ਜਿੱਥੇ ਉਹਨਾਂ ਨੇ ਉਸ ਨਾਲ ਜਬਰ ਜਨਾਹ ਕੀਤਾ।


COMMERCIAL BREAK
SCROLL TO CONTINUE READING

ਥਾਣਾ ਮੁੱਖੀ ਲਕਸ਼ਮਣ ਸਿੰਘ ਨੇ ਦੱਸਿਆ ਕਿ ਪੀੜਤਾ ਨੂੰ ਮਹਿਲਾ ਪੁਲਿਸ ਅਧਿਕਾਰੀਆਂ ਨੇ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ, ਜਿਸ ਨੇ ਪੁਸ਼ਟੀ ਕੀਤੀ ਕਿ ਨਾਬਾਲਗ ਨਾਲ ਜਬਰ ਜਨਾਹ (Moga girl gang rape) ਹੋਇਆ ਸੀ ਅਤੇ ਉਸ ਨਾਲ ਸਰੀਰਕ ਟਾਚਰ ਕੀਤਾ ਗਿਆ ਸੀ। ਉਸ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਜਿਸ ਕਾਰਨ ਉਸ ਦਾ ਇਲਾਜ ਚੱਲ ਰਿਹਾ ਹੈ।



ਇਹ ਵੀ ਪੜ੍ਹੋ: ਬਚਪਨ ਤੋਂ ਗੱਦੇ ਦੇ ਸਪੰਜ ਖਾਣ ਦੀ ਲੱਗੀ ਅਜੀਬ ਲਤ; ਕਾਰ ਦੀਆਂ ਸੀਟ ਤੱਕ ਨਹੀਂ ਛੱਡ ਦੀ ਔਰਤ!

ਇਸ ਦੌਰਾਨ ਪੁਲਿਸ ਨੇ ਪੀੜਤਾ ਦੇ ਬਿਆਨਾਂ  (Moga girl gang rape)  ਦੇ ਆਧਾਰ 'ਤੇ ਆਈਪੀਸੀ ਦੀ ਧਾਰਾ 376-ਡੀ, 323, 506, 342, 34 ਅਤੇ ਬੱਚਿਆਂ ਦੀ ਸੁਰੱਖਿਆ ਦੀ ਧਾਰਾ 6 ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੀੜਤ ਲੜਕੀ ਦੇ ਬਿਆਨਾਂ ਮੁਤਾਬਿਕ ਵਰਗਲਾ ਕੇ ਇੱਕ ਅਹਾਤੇ ਵਿੱਚ 2 ਲੜਕਿਆਂ ਨੇ ਪੀੜਤ ਲੜਕੀ ਨਾਲ ਜਬਰ ਜਨਾਹ ਕੀਤਾ ਅਤੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।


(ਨਵਦੀਪ ਸਿੰਘ ਦੀ ਰਿਪੋਰਟ)