Punjab News: ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲਈ ਪਿੰਡ ਦਾ ਵੱਡਾ ਉਪਰਾਲਾ; ਹਰ ਕੋਈ ਕਰ ਰਿਹਾ ਹੈ ਤਾਰੀਫ਼
Punjab Latest News: ਅੱਜ ਇਸ ਪਿੰਡ ਦੀ ਪੰਚਾਇਤ ਨੇ ਇੱਕ ਵੱਡਾ ਫੈਸਲਾ ਲਿਆ ਕਿ ਉਹ ਆਪਣੇ ਪਿੰਡ ਨੂੰ ਨਸ਼ਾਮੁਕਤ ਬਣਾਉਣਗੇ ਤੇ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ।
Punjab Latest News: ਪੰਜਾਬ ਜਿਸ ਨੂੰ ਪੰਜ ਦਰਿਆਵਾਂ ਤੋਂ ਜਾਣਿਆਂ ਜਾਂਦਾ ਹੈ ਪਰ ਛੇਵਾਂ ਦਰਿਆ ਨਸ਼ੇ ਵਿੱਚ ਰੁੜ੍ਹਿਆ ਜਾ ਰਿਹਾ ਹੈ। ਜਦ ਵੀ ਪੰਜਾਬ ਵਿੱਚ ਨਵੀਂ ਸਰਕਾਰ ਬਣਦੀ ਹੈ ਤਾਂ ਉਸ ਦਾ ਪਹਿਲਾਂ ਵਾਅਦਾ ਇਹ ਹੀ ਹੁੰਦਾ ਹੈ ਕਿ ਪੰਜਾਬ ਨੂੰ ਨਸ਼ਾ ਤੋਂ ਮੁਕਤ ਕਰਵਾਇਆ ਜਾਵੇਗਾ ਪਰ ਹਰ ਰੋਜ਼ ਨਸ਼ੇ ਦੀ ਓਵਰਡੋਜ਼ ਦੇ ਕਾਰਨ ਕਈ ਨੌਜਵਾਨਾਂ ਦੀ ਮੌਤ ਦੇ ਕਈ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਹੁਣ ਹਾਲ ਹੀ ਵਿੱਚ ਹੀ ਮੋਗਾ ਦੇ ਇੱਕ ਪਿੰਡ ਬੁੱਗੀਪੁਰਾ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ 200 ਤੋਂ ਵੱਧ ਲੋਕ ਚਿੱਟੇ ਦੇ ਆਦੀ ਹਨ। ਜਿਨ੍ਹਾਂ ਵਿੱਚੋ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਇਸ ਪਿੰਡ ਦੀ ਪੰਚਾਇਤ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਉਹ ਆਪਣੇ ਪਿੰਡ ਨੂੰ ਨਸ਼ਾਮੁਕਤ ਬਣਾਉਣਗੇ ਤੇ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਪਿੰਡ ਵਿੱਚੋ ਬਾਇਕਾਟ ਕੀਤਾ ਜਾਵੇਗਾ। ਇਸ ਦੌਰਾਨ ਪਿੰਡ ਵਿੱਚ ਬੱਚਿਆਂ, ਔਰਤਾਂ 'ਤੇ ਬਜ਼ੁਰਗਾਂ ਨੇ ਰੈਲੀ ਕੱਢੀ ਤਾਂ ਜੋ ਪਿੰਡ ਵਿੱਚ ਨਸ਼ਾ ਕਰਨ ਵਾਲੇ 'ਤੇ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਈ ਜਾ ਸਕੇ। ਜਿਹੜਾ ਵੀ ਪਿੰਡ ਵਿੱਚ ਨਸ਼ਾ ਵੇਚਦਾ ਹੈ ਉਸ ਦੇ ਦਸਤਖ਼ਤ ਅਤੇ ਨਾਮ ਪੰਚਾਇਤ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: Amarnath Yatra 2023: ਸ਼ਰਧਾਲੂਆਂ ਲਈ ਹੈਲੀਕਾਪਟਰ ਦੀ ਆਨਲਾਈਨ ਬੁਕਿੰਗ ਸ਼ੁਰੂ, ਜਾਣੋ ਇਸ ਵਾਰ ਦੇ ਰੇਟ
ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਸਾਡੀ ਪੰਚਾਇਤ ਨੇ ਇਹ ਫੈਸਲਾ ਲਿਆ ਹੈ ਕਿ ਅਸੀਂ ਆਪਣੇ ਪਿੰਡ ਨੂੰ ਨਸ਼ੇ ਤੋਂ ਮੁਕਤ ਕਰਵਾਵਾਂਗੇ। ਪਰਿਵਾਰ ਵਿੱਚੋ ਕੋਈ ਨਾ ਕੋਈ ਬੰਦਾ ਨਸ਼ਾ ਕਰਦਾ ਹੈ ਜਿਸ ਕਰਕੇ ਪਰਿਵਾਰ ਵਾਲੇ ਟੇਂਸ਼ਨ ਵਿੱਚ ਰਹਿੰਦੇ ਹਨ। ਪਿੰਡ ਵਿੱਚ ਆਏ ਦਿਨ ਨਸ਼ੇ ਦੀ ਦਲਦਲ ਵਿੱਚ ਫਸ ਕੇ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਹਾਲਾਤਾਂ ਨੂੰ ਦੇਖਕੇ ਪਿੰਡ ਦੀਆਂ ਨੌਜਵਾਨ ਔਰਤਾਂ ਨੇ ਅੱਗੇ ਵੱਧ ਕੇ ਨਸ਼ਾ ਮੁਕਤ ਕਰਾਉਣ ਦੇ ਹੱਕ ਵਿੱਚ ਖੜਨ ਦਾ ਫੈਸਲਾ ਲਿਆ ਹੈ। ਪਿੰਡ ਵਿੱਚ ਨਸ਼ਾ ਰੋਕਣ ਲਈ ਰੈਲੀ ਕੱਢੀ ਗਈ ਜਿਸ ਦੀ ਗਿਣਤੀ ਲੱਖਾਂ ਵਿੱਚ ਸੀ। ਇਸ ਰੈਲੀ ਵਿੱਚ ਬੱਚੇ ਬਜ਼ੁਰਗ ਸ਼ਾਮਿਲ ਸਨ।
ਇਹ ਵੀ ਪੜ੍ਹੋ: Delhi Firing News: ਦੋ ਗੁੱਟਾਂ ਵਿੱਚ ਹੋਈ ਲੜਾਈ; ਸ਼ਰੇਆਮ ਚੱਲੀਆਂ ਗੋਲੀਆਂ, ਦੋ ਔਰਤਾਂ ਦੀ ਮੌਤ