New Mayor of Moga: ਮੋਗਾ ਨੂੰ ਨਗਰ ਨਿਗਮ ਦਾ ਨਵਾਂ ਮੇਅਰ ਮਿਲਿਆ ਹੈ। ਬਲਜੀਤ ਸਿੰਘ ਚਾਨੀ ਨੇ ਮੇਅਰ ਦੀ ਚੋਣ ਜਿੱਤ ਲਈ ਹੈ। ਬਲਜੀਤ ਸਿੰਘ ਚਾਨੀ ਮੋਗਾ ਦੇ ਨਵੇਂ ਮੇਅਰ (New Mayor of Moga) ਬਣੇ ਹਨ। ਆਮ ਆਦਮੀ ਪਾਰਟੀ ਨੇ ਉਨ੍ਹਾਂ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਸਰਬ ਸੰਮਤੀ ਤੋਂ ਬਲਜੀਤ ਸਿੰਘ ਚਾਨੀ ਮੋਗਾ ਨਗਰ ਨਿਗਮ ਦੇ ਮੇਅਰ  (New Mayor of Moga) ਚੁਣੇ ਗਏ। ਕੁੱਲ 50 ਨਗਰ ਕੌਂਸਲਰਾਂ ਵਿੱਚੋਂ 42 ਕੌਂਸਲਰ ਬਲਜੀਤ ਸਿੰਘ ਚੰਨੀ ਦੇ ਹੱਕ ਵਿੱਚ ਖੜ੍ਹੇ ਸਨ। 8 ਕੌਂਸਲਰ ਗੈਰਹਾਜ਼ਰ ਰਹੇ।


COMMERCIAL BREAK
SCROLL TO CONTINUE READING

ਉਥੇ ਡਵੀਜ਼ਨਲ ਕਮਿਸ਼ਨਰ ਮੋਗਾ ਪੁੱਜੇ। ਕਾਰਪੋਰੇਟਰਾਂ ਦਾ ਇੱਕ ਜੱਥਾ ਪੋਲਿੰਗ ਸਥਾਨ 'ਤੇ ਪਹੁੰਚ ਗਿਆ। ਸੂਬੇ ਦਾ ਪਹਿਲਾ ਮੇਅਰ  (New Mayor of Moga) ਆਮ ਆਦਮੀ ਪਾਰਟੀ ਨੂੰ ਮਿਲਣ ਦੀ ਪੂਰੀ ਸੰਭਾਵਨਾ ਸੀ।


ਇਹ ਵੀ ਪੜ੍ਹੋ: Punjab Flood News: ਫਾਜ਼ਿਲਕਾ 'ਚ ਪਾਕਿਸਤਾਨ ਦੇ ਪਾਣੀ ਨੂੰ ਰੋਕਣ ਲਈ ਬਣਾਇਆ ਬੰਨ੍ਹ, ਹਿਮਾਚਲ 'ਚ ਮੁੜ ਮੀਂਹ ਦਾ ਅਲਰਟ



ਨਵੇਂ ਮੇਅਰ ਵਾਰਡ ਨੰਬਰ 8 ਤੋਂ ਨਗਰ ਕੌਂਸਲਰ ਹਨ। ਉਨ੍ਹਾਂ ਨੇ 2021 ਦੀਆਂ ਨਿਗਮ ਚੋਣਾਂ ਆਮ ਆਦਮੀ ਦੇ ਚੋਣ ਨਿਸ਼ਾਨ 'ਤੇ ਲੜੀਆਂ ਸਨ। ਵੋਟਿੰਗ ਦੌਰਾਨ ਮਿੰਨੀ ਸਕੱਤਰੇਤ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਮੌਜੂਦ ਸਨ। 4 ਜੁਲਾਈ ਨੂੰ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੂੰ ਵਿਧਾਇਕ ਧੜੇ ਦੇ ਕੌਂਸਲਰਾਂ ਨੇ ਬੇਭਰੋਸਗੀ ਦਾ ਮਤਾ ਪਾ ਕੇ ਬਾਹਰ ਕਰ ਦਿੱਤਾ ਸੀ।


ਨੀਤਿਕਾ ਭੱਲਾ ਕਰੀਬ ਦੋ ਸਾਲ ਮੇਅਰ ਦੇ ਅਹੁਦੇ 'ਤੇ ਰਹੀ। ਇਸ ਤੋਂ ਬਾਅਦ ਵਿਧਾਇਕ ਵੱਲੋਂ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ ਨੂੰ ਵਾਧੂ ਚਾਰਜ ਦੇ ਕੇ ਕਾਰਜਕਾਰੀ ਮੇਅਰ ਬਣਾ ਦਿੱਤਾ ਗਿਆ।