ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਂਗਣਵਾੜੀ ਸੈਂਟਰਾਂ ਲਈ ਵੱਡਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਅੱਜ ਆਂਗਣਵਾੜੀ ਕੇਂਦਰਾਂ ‘ਚ ਬੱਚਿਆਂ ਤੇ ਮਹਿਲਾਵਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ ਮਾਰਕਫੈੱਡ (Markfed) ਦੇ ਸਹਿਯੋਗ ਨਾਲ ਲਾਂਚ ਕੀਤੇ ਗਏ ਹਨ। ਹੁਣ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਖਾਣਾ ਬੱਚਿਆਂ ਨੂੰ ਦਿੱਤਾ ਜਾਵੇਗਾ। ਹੁਣ ਆਂਗਣਵਾੜੀ ਕੇਂਦਰਾਂ ‘ਚ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਹੋਣਗੇ।  ਇਸ ਨਾਲ ਬੱਚਿਆਂ (Anganwadi Centers) ਦੀ ਸਿਹਤ ਠੀਕ ਅਤੇ ਤੰਦਰੁਸਤ ਰਹੇਗੀ। 


COMMERCIAL BREAK
SCROLL TO CONTINUE READING

ਇਸ ਬਾਰੇ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਟਵੀਟ ਜਰੀਏ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ,"ਸਿਹਤਮੰਦ ਪੰਜਾਬ ਵੱਲ ਸਾਡੀ ਸਰਕਾਰ ਦਾ ਇੱਕ ਹੋਰ ਕਦਮ...ਅੱਜ ਆਂਗਣਵਾੜੀ ਕੇਂਦਰਾਂ ‘ਚ ਬੱਚਿਆਂ ਤੇ ਮਹਿਲਾਵਾਂ ਲਈ ਆਉਣ ਵਾਲੇ ਖਾਣੇ ਦੇ ਉਤਪਾਦ (Markfed) ਮਾਰਕਫੈੱਡ ਦੇ ਸਹਿਯੋਗ ਨਾਲ ਲਾਂਚ ਕੀਤੇ…ਹੁਣ ਬਿਨਾਂ ਕਿਸੇ ਦੇਰੀ ਤੋਂ ਸਾਫ਼-ਸੁਥਰਾ ਖਾਣਾ ਬੱਚਿਆਂ ਨੂੰ ਦਿੱਤਾ ਜਾਵੇਗਾ…ਹੁਣ ਆਂਗਣਵਾੜੀ ਕੇਂਦਰਾਂ ‘ਚ ਖਾਣੇ ਦੇ ਉਤਪਾਦ ਮਾਰਕਫੈੱਡ ਦੇ ਹੋਣਗੇ.."।



ਇਹ ਵੀ ਪੜ੍ਹੋ: PCS ਅਧਿਕਾਰੀਆਂ ਦੇ ਸਮੂਹਿਕ ਛੁੱਟੀ 'ਤੇ ਜਾਣ ਕਰਕੇ ਲੋਕ ਹੋਏ ਖੱਜਲ-ਖੁਆਰ, ਕੰਮ ਕਾਜ ਹੋਇਆ ਠੱਪ

ਸਰਕਾਰ ਨੇ ਤੰਦਰੁਸਤ ਪੰਜਾਬ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਹੁਣ ਆਂਗਣਵਾੜੀ ਕੇਂਦਰਾਂ ਵਿਚ ਵੀ ਚੰਗਾ (Markfed) ਰਾਸ਼ਨ ਮਿਲੇਗਾ। ਪੰਜਾਬ ਦੇ ਆਂਗਣਵਾੜੀ ਕੇਂਦਰਾਂ ਵਿੱਚ ਹੁਣ ਬੱਚਿਆਂ ਅਤੇ ਔਰਤਾਂ ਨੂੰ ਮਾਰਕਫੈੱਡ ਦਾ ਰਾਸ਼ਨ ਸਪਲਾਈ ਕੀਤਾ ਜਾਵੇਗਾ। ਇਸ ਸਬੰਧੀ ਸਮਾਜਿਕ ਸੁਰੱਖਿਆ ਵਿਭਾਗ ਅਤੇ ਮਾਰਕਫੈੱਡ ਵਿਚਾਲੇ ਸਮਝੌਤਾ ਹੋਇਆ ਹੈ। ਆਂਗਣਵਾੜੀ ਕੇਂਦਰਾਂ ਵਿੱਚ ਰਾਸ਼ਨ ਦੀ ਸਪਲਾਈ (Markfed)  ਮਾਰਕਫੈੱਡ ਕਰੇਗੀ।


ਮੁੱਖ ਮੰਤਰੀ ਨੇ (CM Bhagwant Mann)  ਅੱਜ ਮਾਰਕਫੈੱਡ ਦੇ ਸਹਿਯੋਗ ਨਾਲ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਅਤੇ ਔਰਤਾਂ ਲਈ ਭੋਜਨ ਉਤਪਾਦ ਲਾਂਚ ਕੀਤੇ। ਉਨ੍ਹਾਂ ਕਿਹਾ ਕਿ ਹੁਣ ਬੱਚਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਸਾਫ਼-ਸੁਥਰਾ ਭੋਜਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਆਂਗਣਵਾੜੀ ਕੇਂਦਰਾਂ ਵਿੱਚ ਅਨਾਜ ਦੀ ਪੈਦਾਵਾਰ ਮਾਰਕਫੈੱਡ (Markfed) ਵੱਲੋਂ ਕੀਤੀ ਜਾਵੇਗੀ।