Punjab Fraud News: ਅੱਜਕੱਲ੍ਹ ਬੱਚਿਆਂ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਪਰ ਕਈ ਬੱਚੇ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕਈ ਵਿਦੇਸ਼ਾਂ ਵਿੱਚ ਰੁੁਲ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈਂ ਕਾਦੀਆਂ ਦੇ ਪਿੰਡ ਲੀਲ ਕਲਾਂ ਦਾ ਜਿੱਥੋਂ ਦੇ ਇੱਕ ਪਰਿਵਾਰ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ ਪਿੰਡ ਨੱਤ ਦੇ ਏਜੰਟ ਨੂੰ ਸਾਢੇ ਨੌਂ ਲੱਖ ਰੁਪਈਆ ਦਿੱਤਾ ਸੀ ਪਰ ਏਜੇਂਟ ਨੇ ਧੋਖਾ ਦਿੰਦੇ ਹੋਏ ਨੌਜਵਾਨ ਨੂੰ ਇਟਲੀ ਭੇਜਣ ਦੀ ਜਗ੍ਹਾ ਲੀਬੀਆ ਵਿੱਚ ਫਸਾ ਦਿੱਤਾ।


COMMERCIAL BREAK
SCROLL TO CONTINUE READING

ਹੁਣ ਲੀਬੀਆ ਵਿੱਚ ਏਜੰਟ ਦੇ ਵੱਲੋਂ ਨੌਜਵਾਨ ਦੀ ਮਾਰਕੁਟਾਈ ਕਰਦੇ ਹੋਏ ਦੀ ਵੀਡੀਓ ਸਾਹਮਣੇ ਆਈ ਹੈ ਅਤੇ ਉਸਦੇ ਕੋਲੋ ਹੋਰ ਪੈਸੇ ਮੰਗਵਾਉਣ ਦੀ ਮੰਗ ਕਰ ਰਿਹਾ ਹੈ। ਇਸ ਵੀਡੀਓ ਵਿੱਚ ਨੌਜਵਾਨ ਵੱਲੋਂ ਆਪਣੇ ਪਰਿਵਾਰ ਨੂੰ ਭੇਜੀ ਅਤੇ ਆਪਣੇ ਹਲਾਤ ਬਿਆਨ ਕੀਤੇ ਓਧਰ ਪਰਿਵਾਰ ਨੇ ਵੀ ਭਾਰਤੀ ਏਜੇਂਟ ਨੂੰ ਪੈਸੇ ਦਿੰਦਿਆ ਦੀ ਵੀਡੀਓ ਵੀ ਮੀਡੀਆ ਨਾਲ ਸਾਂਝੀ ਕੀਤੀ।


ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਦੇ ਪਿਤਾ ਬਲਕਾਰ ਸਿੰਘ ਅਤੇ ਚਾਚੀ ਬਲਜਿੰਦਰ  ਕੌਰ ਨੇ ਦੱਸਿਆ ਕਿ ਏਜੰਟ ਨੂੰ ਪੈਸੇ ਦਿੰਦਿਆਂ ਦੀ ਵੀਡੀਓ ਵੀ ਪਰਿਵਾਰ ਕੋਲ ਹੈ ਪਰ ਉਸ ਏਜੰਟ ਵੱਲੋਂ ਸਾਡੇ ਬੇਟੇ ਨੂੰ ਇਟਲੀ ਭੇਜਣ ਦੀ ਥਾਂ ਲੀਬੀਆ ਵਿੱਚ ਕਿਸੇ ਦੂਸਰੇ ਏਜੰਟ ਕੋਲ ਫਸਾ ਦਿੱਤਾ ਤੇ ਉਥੇ ਏਜੰਟ ਨੇ ਸਾਡੇ ਬੇਟੇ ਨਾਲ ਕੁੱਟਮਾਰ ਕਰ ਉਸ ਦੀ ਵੀਡੀਓ ਸਾਨੂੰ ਭੇਜੀ ਅਤੇ ਡਰਾ ਧਮਕਾ ਕੇ ਸਾਡੇ ਕੋਲੋਂ ਛੇ ਲੱਖ ਰੁਪਏ ਮੰਗਿਆ ਜੋ ਕਿ ਅਸੀਂ ਉਸ ਨੂੰ ਦੇ ਦਿੱਤਾ ਪਰ ਪਿਛਲੇ ਅੱਠ ਦਿਨਾਂ ਤੋਂ ਸਾਡਾ ਸਾਡੇ ਬੇਟੇ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ ਅਸੀਂ ਚਾਰ ਮਹੀਨੇ ਪਹਿਲਾਂ ਵੀ ਏਜੇੰਟ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ 


ਇਹ ਵੀ ਪੜ੍ਹੋ: Miss Pooja News: 'ਅਲਵਿਦਾ' ... ਮਿਸ ਪੂਜਾ ਨੇ ਪੋਸਟ ਸ਼ੇਅਰ ਕਰ ਕੀਤਾ ਸੋਸ਼ਲ ਮੀਡੀਆ ਛੱਡਣ ਦਾ ਐਲਾਨ

ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਾਡੀ ਭਗਵੰਤ ਮਾਨ ਸਰਕਾਰ ਕੋਲੋਂ ਇਹ ਮੰਗ ਹੈ ਕਿ ਸਾਡਾ ਬੱਚਾ ਸਹੀ ਸਲਾਮਤ ਘਰ ਲਿਆਂਦਾ ਜਾਵੇ ਅਤੇ ਅਜਿਹੇ ਧੋਖੇਬਾਜ ਏਜੰਟਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਅਜੀਤ ਸਿੰਘ ਲੀਲ ਕਲਾਂ ਅਤੇ ਸਰਪੰਚ ਗੁਰਨਾਮ ਸਿੰਘ  ਨੇ ਪੁਲੀਸ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਏਜੰਟ ਦੇ ਖਿਲਾਫ਼ ਕਾਰਵਾਈ ਨਾ ਹੋਈ ਤਾਂ ਸਾਨੂੰ ਮਜਬੂਰਨ ਪੁਲਿਸ ਪ੍ਰਸ਼ਾਸਨ ਖਿਲਾਫ ਸੰਘਰਸ਼ ਸ਼ੁਰੂ ਕਰਨਾ ਪਵੇਗਾ।


(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)