Punjab Road Accident News: ਬੀਤੇ ਦਿਨੀਂ ਫਿਰੋਜ਼ਪੁਰ ਦੇ ਮੋਦੀ ਮਿੱਲ ਰੋਡ ਨੇੜੇ ਇੱਕ ਸੜਕੀ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਟਰੈਕਟਰ ਟਰਾਲੀ ਅਤੇ ਐਕਟਿਵਾ ਦੀ ਟੱਕਰ ਹੋ ਗਈ ਤੇ ਸੜਕੀ ਹਾਦਸੇ ਦੌਰਾਨ ਸਕੂਟਰੀ ਚਾਲਕ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਜ਼ਖ਼ਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ ਪਿੰਡ ਖਾਈ ਫੇਮੇ ਕੇ ਦਾ ਰਹਿਣ ਵਾਲਾ ਸੀ। ਫ਼ਿਰੋਜ਼ਪੁਰ ਛਾਉਣੀ ਆਪਣੇ ਸਹੁਰੇ ਪਰਿਵਾਰ ਦੇ ਘਰ ਰਹਿੰਦਾ ਸੀ। ਕੰਟਰੋਲ ਮੈਂਟ ਬੋਰਡ ਵਿੱਚ ਨੌਕਰੀ ਕਰਦਾ ਸੀ ਅਤੇ ਡਿਊਟੀ ਖਤਮ ਤੋਂ ਬਾਅਦ ਆਪਣੇ ਦੋਸਤ ਨੂੰ ਸ਼ਹਿਰ ਛੱਡਣ ਆ ਰਿਹਾ ਸੀ ਰਸਤੇ ਵਿੱਚ ਟਰੈਕਟਰ ਟਰਾਲੀ ਅਤੇ ਐਕਟਿਵਾ ਸਕੂਟਰੀ ਟੱਕਰ ਹੋਣ ਨਾਲ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਟਰੈਕਟਰ ਚਾਲਕ ਦੀ ਗਲਤੀ ਹੈ ਇਸ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।


ਇਹ ਵੀ ਪੜ੍ਹੋ: Ludhiana Cash Van Loot News: CMS ਕੰਪਨੀ 'ਚ ਲੁੱਟ ਦੀ ਪੂਰੀ ਕਹਾਣੀ ਆਈ ਸਾਹਮਣੇ! FIR ਚ ਹੋਏ ਵੱਡੇ ਖੁਲਾਸੇ

ਦੂਜੇ ਪਾਸੇ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਮੌਕਾ ਦੇਖ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਵੱਲੋਂ ਕਿਹਾ ਗਿਆ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ, ਜਲਦੀ ਹੀ ਟਰੈਕਟਰ ਚਾਲਕ ਨੂੰ ਫੜਿਆ ਜਾਵੇਗਾ। ਦੂਜੇ ਪਾਸੇ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਮਾਤਮ ਦਾ ਮਾਹੌਲ ਬਣ ਗਿਆ ਹੈ ਅਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।


ਇਹ ਵੀ ਪੜ੍ਹੋ: Karan Deol-Drisha Acharya Marriage: ਜਾਣੋ ਕੌਣ ਹੈ ਸੰਨੀ ਦਿਓਲ ਦੀ ਨੂੰਹ! 


(ਰਾਜੇਸ਼ ਕਟਾਰੀਆ ਦੀ ਰਿਪੋਰਟ )