Punjab News: ਪਿੱਟਬੁਲ ਨੇ 9 ਸਾਲਾ ਬੱਚੇ ਨੂੰ ਵੱਢਿਆ, ਮਾਲਕਣ ਖਿਲਾਫ਼ ਕੇਸ ਦਰਜ
Rupnagar Pitbull dog News: ਪੰਜਾਬ ਦੇ ਜ਼ਿਲ੍ਹੇ ਰੂਪਨਗਰ ਵਿੱਚ ਪਿੱਟਬੁਲ ਨੇ ਨੌਂ ਸਾਲਾ ਬੱਚੇ ’ਤੇ ਪਿੱਟਬੁਲ ਨੇ ਹਮਲਾ ਕਰ ਦਿੱਤਾ।
Rupnagar Pitbull dog News: ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬੱਚਿਆਂ 'ਤੇ ਕੁੱਤੇ ਦੇ ਹਮਲੇ ਦਾ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਕੁੱਤਿਆਂ ਨੂੰ ਖੁੱਲ੍ਹੇ ਵਿੱਚ ਛੱਡਣ ਦੇ ਮਾਮਲਿਆਂ ਨੇ ਬੱਚਿਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਲਗਾਤਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਲੋਕ ਚੌਕਸ ਨਹੀਂ ਹੋ ਰਹੇ ਹਨ। ਇੱਕ ਅਜਿਹਾ ਹੀ ਮਾਮਲਾ ਪੰਜਾਬ ਦੇ ਜ਼ਿਲ੍ਹੇ ਰੂਪਨਗਰ ਤੋਂ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਪੰਜਾਬ ਦੇ ਰੂਪਨਗਰ ਵਿੱਚ ਪਿੱਟਬੁਲ ਨੇ ਨੌਂ ਸਾਲਾ ਬੱਚੇ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਇਸ ਬਾਰੇ ਪਿੱਟਬੁਲ ਦੀ ਮਾਲਕਣ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab Operation Seal News: ਆਪਰੇਸ਼ਨ ਸੀਲ ਦੌਰਾਨ ਬਠਿੰਡਾ ਪੁਲਿਸ ਨੂੰ ਨਸ਼ੇ ਦੀ ਹਾਲਾਤ 'ਚ ਮਿਲਿਆ ਨੌਜਵਾਨ, ਜਾਂਚ ਜਾਰੀ
ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਇਹ ਘਟਨਾ 17 ਅਗਸਤ ਦੀ ਹੈ। ਉਸ ਦਾ ਨੌਂ ਸਾਲਾ ਪੁੱਤਰ ਹਰਸ਼ਦੀਪ ਸਿੰਘ ਆਪਣੇ ਘਰ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਉਸ ਦੀ ਗੁਆਂਢਣ ਕਮਲਜੀਤ ਕੌਰ ਦੀ ਪਿੱਟਬੁਲ ਨਸਲ ਦੀ ਕੁੱਤੀ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਗਈ ਅਤੇ ਹਰਸ਼ਦੀਪ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮੇਰਾ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ।
ਇਸ ਦੌਰਾਨ ਰੌਲਾ ਸੁਣ ਕੇ ਉਸ ਦੇ ਗੁਆਂਢੀ ਸਰੂਪ ਸਿੰਘ ਨੇ ਚਾਕੂ ਤੇ ਦਾਤੀ ਦੀ ਮਦਦ ਨਾਲ ਲੜਕੇ ਦੇ ਵਾਲ ਕੱਟ ਕੇ ਕੁਤੇ ਦਾ ਜਬਾੜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਸਿਰ ਦੇ ਵਾਲ ਛੱਡ ਕੇ ਸਿਰ ਨੂੰ ਫੜ ਲਿਆ। ਇਸ ਦੌਰਾਨ ਰੌਲਾ ਸੁਣ ਕੇ ਹੋਰ ਪਿੰਡ ਵਾਸੀ ਵੀ ਲੜਕੇ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੇ। ਪਿੱਟਬੁਲ ਕੁੱਤੀ ਨੇ ਆਪਣਾ ਮੂੰਹ ਜਕੜੀ ਰੱਖਿਆ। ਲੋਕਾਂ ਨੇ ਕੁੱਤੀ ਨੂੰ ਕੁਹਾੜੀ ਨਾਲ ਮਾਰ ਕੇ ਲੜਕੇ ਦੀ ਜਾਨ ਬਚਾਈ।
ਪੁਲਿਸ ਵੱਲੋਂ ਮੌਕੇ 'ਤੇ ਪੁੱਜ ਕੇ ਕੀਤੀ ਜਾ ਰਹਿ ਜਾਚ ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਪਿੱਟਬੁਲ ਦੀ ਮਾਲਕਣ ਖ਼ਿਲਾਫ਼ ਵੱਖ- ਵੱਖ ਆਈਪੀਐਸ 298 ਅਤੇ 337 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੂਬੇ ਭਰ ਦੇ ਵਿੱਚ ਨਸਲ ਦੇ ਕੁੱਤੇ ਦੁਆਰਾ ਆਮ ਲੋਕਾਂ ਦੇ ਉੱਤੇ ਅਤੇ ਕਈ ਸਥਿਤੀਆਂ ਦੇ ਵਿੱਚ ਮਾਲਕ ਦੇ ਉੱਤੇ ਹਮਲਾ ਕੀਤਾ ਸੀ। ਨਸਲ ਦੇ ਕੁੱਤੇ ਵੱਲੋਂ ਉਹਨਾਂ ਉੱਤੇ ਵੀ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਨਸਲ ਦੇ ਕੁੱਤਿਆਂ ਵੱਲੋਂ ਲਗਾਤਾਰ ਹਮਲੇ ਜਾਰੀ ਹਨ ਅਤੇ ਸਭ ਤੋਂ ਤਾਜ਼ਾ ਤਰੀਨ ਮਾਮਲਾ ਰੂਪ ਨਗਰ ਵਿੱਚ ਸਾਹਮਣੇ ਆਇਆ ਹੈ। ਭਾਵੇਂ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਲੇਕਿਨ ਜਿਸ ਬੱਚੇ ਉਤੇ ਹਮਲਾ ਕੀਤਾ ਗਿਆ ਹੈ ਉਹ ਹਾਲੇ ਵੀ ਸਦਮੇ ਦੀ ਸਥਿਤੀ ਦੇ ਵਿੱਚ ਮੌਜੂਦ ਹੈ ਅਤੇ ਉਸਦੇ ਸਰੀਰ ਉੱਤੇ ਗਹਿਰੇ ਜ਼ਖ਼ਮ ਹਨ।
(ਰੂਪਨਗਰ- ਮਨਪ੍ਰੀਤ ਚਾਹਲ)