ਇਸ ਪਿੰਡ `ਚ ਲਾੜੀ ਦੇ ਲਹਿੰਗਾ ਪਾਉਣ `ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ!
Lehengas Ban on Marriage: ਪੰਜਾਬ ਦੇ ਇਕ ਪਿੰਡ ਵਿੱਚ ਲਾੜੀ ਦੇ ਲਹਿੰਗਾ ਪਾਉਣ `ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਪੰਚਾਇਤ ਦਾ ਇਹ ਫੈਸਲਾ ਇਸ ਸਮੇਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Lehengas Ban on Marriage: ਵਿਆਹ ਹਰ ਇੱਕ ਦੇ ਜੀਵਨ ਦਾ ਬਹੁਤ ਹੀ ਮਹੱਤਵਪੂਰਨ ਪੜਾਅ ਹੁੰਦਾ ਹੈ। ਖਾਸ ਕਰ ਕੁੜੀਆਂ ਲਈ, ਕੁੜੀਆਂ ਲਈ ਸਭ ਤੋਂ ਜ਼ਰੂਰੀ ਕੰਮ ਹੁੰਦਾ ਹੈ ਉਹ ਆਪਣੇ ਆਪ ਨੂੰ ਆਪਣੇ ਖਾਸ ਦਿਨ 'ਤੇ ਸਜਾਉਣ। ਕੁੜੀਆਂ ਨੂੰ ਸਜਾਉਣ ਲਈ ਸਭ ਤੋਂ ਅਹਿਮ ਭੂਮਿਕਾ ਨਿਭਾਉਂਦਾ ਹੈ 'ਲਾੜੀ ਦਾ ਲਾਲ ਜੋੜਾ' ਭਾਵ ਲਹਿੰਗਾ (Lehengas Ban on Marriage) ਪਰ ਜੇ ਵਿਆਹ ਵਿਚੋਂ ਲਾੜੀ ਦਾ ਲਹਿੰਗਾ ਹੀ ਗਾਇਬ ਹੋ ਜਾਵੇ ਤਾਂ ਉਸਦੀਆਂ ਆਸਾਂ ਪਾਣੀ ਵਿੱਚ ਵਹਿ ਜਾਣਗੀਆਂ।
ਆਖ਼ਰ ਕਿਉਂ ਲਹਿੰਗਾ ਪਾਉਣ ਤੇ ਲੱਗੀ ਪਾਬੰਦੀ ---Lehengas Ban on Marriage
ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਦਾਸ ਤੋਂ ਸਾਹਮਣੇ ਆ ਰਿਹਾ ਹੈ ਜਿੱਥੋਂ ਦੀ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫੈਸਲਾ ਲਿਆ ਗਿਆ ਕਿ ਪਿੰਡ ਵਿੱਚ ਲਾਵਾਂ ਲੈਣ ਸਮੇਂ ਲਾੜੀ ਦੇ ਲਹਿੰਗਾ (Lehengas Ban on Marriage) ਪਾਉਣ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਇਸ ਪਾਬੰਦੀ ਦਾ ਅਸਲ ਕਾਰਨ ਪਿੰਡ ਦੀ ਮਹਿਲਾਂ ਸਰਪੰਚ ਦੇ ਪਤੀ ਸਮਾਜ ਸੇਵਕ ਨਿਸ਼ਾਨ ਸਿੰਘ ਬਲਿਆਨੀਆ ਨੇ ਦੱਸਿਆ ਕਿ ਪਿੰਡ ਦੀ ਗ੍ਰਾਮ ਪੰਚਾਇਤ ਨੇ ਇਹ ਫੈਸਲੇ ਪਿੰਡ ਦੀ ਭਲਾਈ (Lehengas Ban on Marriage) ਅਤੇ ਫਾਲਤੂ ਖ਼ਰਚੇ ਤੋਂ ਬਚਣ ਲਈ ਲਏ ਹਨ।
ਇਹ ਵੀ ਪੜ੍ਹੋ: 10ਵੀਂ ਜਮਾਤ ਦੀ ਕੁੜੀ PUBG ਖੇਡਦੇ ਪਈ ਪਿਆਰ 'ਚ, ਪ੍ਰੇਮੀ ਨੂੰ ਮਿਲਣ ਪਹੁੰਚੀ 2400ਕਿਲੋਮੀਟਰ ਦੂਰ!
ਲਾਵਾਂ ਦਾ ਸਮਾਂ( Marriage time News)
ਲਹਿੰਗਾ ਪਾਉਣ 'ਤੇ ਪਾਬੰਦੀ ਤੋਂ ਇਲਾਵਾ ਪਿੰਡ ਦੀ ਪੰਚਾਇਤ ਵੱਲੋਂ ਇਹ ਵੀ ਫੈਸਲਾ ਲਿਆ ਕਿ (Marriage time) ਲਾਵਾਂ ਦਾ ਸਮਾਂ ਗੁਰੂਦਵਾਰਾ ਸਾਹਿਬ ਵਿਖੇ 12ਵਜੇ ਤੋਂ ਪਹਿਲਾਂ ਦਾ ਹੋਵੇਗਾ। 12 ਵਜੇ ਤੋਂ ਬਾਅਦ ਜੇਕਰ ਕੋਈ ਬਰਾਤ ਲਾਵਾਂ ਲਈ ਪੁੱਜੇਗੀ ਤਾਂ ਪਿੰਡ ਵੱਲੋਂ ਉਸਨੂੰ 11000 ਦਾ ਜੁਰਮਾਨਾ ਲਗਾਇਆ ਜਾਵੇਗਾ। ਪੰਚਾਇਤ ਵਲੋਂ ਕਿਹਾ ਗਿਆ ਕਿ ਸਾਨੂੰ (Lehengas Ban on Marriage) ਫਾਲਤੂ ਖ਼ਰਚੇ ਕਰਨ ਦੀ ਬਜਾਏ ਸਮੇਂ ਦੇ ਪਾਬੰਦ ਹੋਣਾ ਜ਼ਰੂਰੀ ਹੈ। ਜਿਸ ਨਾਲ ਅਸੀਂ ਆਪਣੇ ਜੀਵਨ ਵਿੱਚ ਸੁਧਾਰ ਕਰ ਸਕਦੇ ਹਾਂ।
ਪਿੰਡ ਦੀ ਪੰਚਾਇਤ ਦੇ ਇਹ ਫੈਸਲੇ ਹਰ ਜਗਾਹ ਤੋਂ ਵਾਹ ਵਾਹੀ ਬਟੋਰ ਰਹੇ ਹਨ। ਪੰਚਾਇਤ ਵੱਲੋਂ ਕਿਹਾ ਗਿਆ ਹੈ ਕਿ ਪਿੰਡ ਵਿੱਚ ਕੋਈ ਵੀ ਅਜਿਹਾ ਕੋਈ ਵੀ ਨਸ਼ਾ ਵੇਚਣ ਵਰਗਾ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਜਾਵੇਗਾ ਜਿਸ ਨਾਲ ਪਿੰਡ ਦੇ ਅਕਸ 'ਤੇ ਕੋਈ ਦਾਗ਼ ਨਾ ਲੱਗ ਸਕੇ।
ਇਹ ਵੀ ਪੜ੍ਹੋ: ਵੱਡਾ ਹਾਦਸਾ ਟਲਿਆ! ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ ਨੂੰ ਲੱਗੀ ਅੱਗ, ਕਾਰਵਾਈ ਐਮਰਜੈਂਸੀ ਲੈਂਡਿੰਗ