Nangal news: ਦੇਖੋ ਕਿਵੇਂ ਪੁਲਿਸ ਦੀ ਮੌਜੂਦਗੀ ਵਿੱਚ ਨੌਜਵਾਨਾਂ ਨੇ ਨਹਿਰ ਵਿੱਚ ਲਗਾਈ ਛਲਾਂਗ
Nangal Youth Dives into River in presence of Police: ਪੁਲਿਸ ਨੂੰ ਇਸ ਗੱਲ ਦਾ ਧਿਆਨ ਰੱਖਦੇ ਹੋਏ ਨੌਜਵਾਨਾਂ ਨੂੰ ਇਹ ਸਾਰਾ ਵਰਤਾਰਾ ਕਰਨ ਤੋਂ ਰੋਕਣਾ ਚਾਹੀਦਾ ਹੈ।
Punjab News Today: ਹਰ ਸਾਲ ਨੰਗਲ ਦੀ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਕਿਨਾਰੇ ਬਣੇ ਵਰੁਣ ਦੇਵ ਮੰਦਿਰ ਵਿੱਚ ਦੋ ਦਿਨਾਂ ਦਾ ਮੇਲਾ ਆਯੋਜਿਤ ਕੀਤਾ ਜਾਂਦਾ ਹੈ, ਜਿਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ ਮੇਲੇ ਵਿੱਚ ਪਹੁੰਚਦੇ ਹਨ। ਇਸ ਦੌਰਾਨ ਮੌਜੂਦਾ ਹਲਕਾ ਵਿਧਾਇਕ ਵੱਲੋਂ ਨਹਿਰ ਵਿੱਚ ਬੇੜਾ ਛੱਡਣ ਦੀ ਰਸਮ ਵੀ ਅਦਾ ਕੀਤੀ ਜਾਂਦੀ ਹੈ।
ਇਸ ਵਾਰ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਬੇੜਾ ਛੱਡਣ ਦੀ ਰਸਮ ਅਦਾ ਕੀਤੀ ਗਈ। ਇਸ ਦੌਰਾਨ ਹਰ ਸਾਲ ਇੱਕ ਤਸਵੀਰ ਦੇਖਣ ਨੂੰ ਮਿਲਦੀ ਹੈ, ਜੋ ਪੁਲੀਸ ਪ੍ਰਸ਼ਾਸ਼ਨ 'ਤੇ ਸਵਾਲੀਆ ਨਿਸ਼ਾਨ ਵੀ ਖੜ੍ਹੇ ਕਰਦੀ ਹੈ, ਕਿ ਜਦੋਂ ਨਹਿਰ ਵਿੱਚ ਬੇੜਾ ਛੱਡਣ ਦੀ ਰਸਮ ਹਲਕਾ ਵਿਧਾਇਕ ਵੱਲੋਂ ਅਦਾ ਕੀਤੀ ਜਾਂਦੀ ਹੈ ਤਾਂ ਉਸ ਸਮੇ ਕਈ ਨੋਜਵਾਨ ਨਹਿਰ ਦੇ ਪੁਲ ਉੱਤੋਂ ਦੀ ਨਹਿਰ ਵਿੱਚ ਛਲਾਂਗ ਲਗਾਉਂਦੇ ਹਨ।
ਨੌਜਵਾਨ ਨਹਿਰ ਵਿੱਚ ਛਲਾਂਗ ਇਸ ਲਈ ਲਗਾਉਂਦੇ ਹਨ ਕੀ ਨਹਿਰ ਵਿੱਚ ਛੱਡੇ ਗਏ ਬੇੜੇ ਵਿੱਚੋਂ ਪੈਸੇ ਕੱਢੇ ਜਾਣ ਤੇ ਇਹ ਸਾਰਾ ਕੁੱਝ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਹੁੰਦਾ ਹੈ। ਪੁਲਿਸ ਇਸ ਨੂੰ ਮੂਕ ਦਰਸ਼ਕ ਬਣ ਕੇ ਦੇਖਦੀ ਰਹਿੰਦੀ ਹੈ।
ਜਦੋਂ ਨੌਜਵਾਨ ਨਹਿਰ ਵਿੱਚ ਛਲਾਂਗ ਲਗਾਉਂਦੇ ਹਨ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਪੁਲਿਸ ਨੂੰ ਇਸ ਗੱਲ ਦਾ ਧਿਆਨ ਰੱਖਦੇ ਹੋਏ ਨੌਜਵਾਨਾਂ ਨੂੰ ਇਹ ਸਾਰਾ ਵਰਤਾਰਾ ਕਰਨ ਤੋਂ ਰੋਕਣਾ ਚਾਹੀਦਾ ਹੈ।
ਹੁਣ ਕਿਉਂਕਿ ਅਜਿਹੇ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਅਤੇ ਫਿਰ ਵੀ ਪ੍ਰਸ਼ਾਸ਼ਨ ਵੱਲੋਂ ਕੋਈ ਸਖਤ ਕਦਮ ਨਹੀਂ ਉਠਾਏ ਗਏ ਤਾਂ ਸਵਾਲ ਇਹ ਬਣਦਾ ਹੈ ਕਿ ਜੇਕਰ ਕੋਈ ਵੱਡਾ ਹਾਦਸਾ ਵਾਪਰ ਜਾਏ ਤਾਂ ਉਸਦੀ ਜਿੰਮੇਵਾਰੀ ਕਿਸਦੀ ਹੋਵੇਗੀ?
ਇਹ ਵੀ ਪੜ੍ਹੋ: Parliament Monsoon Session 2023: ਅੱਜ ਤੋਂ ਹੋਵੇਗੀ ਨਵੇਂ ਸੰਸਦ 'ਚ ਪਹਿਲੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ, ਪੇਸ਼ ਕੀਤੇ ਜਾਣਗੇ 31 ਬਿੱਲ
ਇਹ ਵੀ ਪੜ੍ਹੋ: Chandigarh News: ਪੀਜੀਆਈ ਦੇ ਡਾਕਟਰ ਨੇ ਸੀਨੀਅਰ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼
(For more Punjab latest news today, apart from Nangal Youth Diving into River in the presence of Police, stay tuned to Zee PHH and get all the latest news)