Punjab News Update: ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਦੌਰਾਨ ਅਸ਼ਟਾਮ ਪੇਪਰ ਤੇ ਵਰਤੀ ਜਾਣ ਵਾਲੀ ਭਾਸ਼ਾ ਨੂੰ ਸੁਖਾਲਾ ਬਣਾਉਣ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸੂਬੇ ਵਿੱਚ ਆਮ ਜਨਤਾ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਦੌਰਾਨ ਸਰਲ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਵੇਗੀ। 


ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਮਾਡਲ ਡੀਡ (Sale Deed} ਦੇ ਖਹੜੇ ਦੀ ਨਮੂਨਾ ਕਾਪੀ ਨਾਲ ਲੰਬੀ ਕਰਦੇ ਹੋਏ ਲਿਖਿਆ ਗਿਆ ਕਿ ਇਸ ਖਹੜੇ ਵਿੱਚ ਦਰਸਾਈ ਪੰਜਾਬੀ ਭਾਸ਼ਾ ਅਨੁਸਾਰ ਰਜਿਸਟਰੀਆਂ Sale Deed ਰਜਿਸਟਰ ਕਰਨਾ ਯਕੀਨੀ ਬਣਾਇਆ ਜਾਵੇ।


ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਹੋਰ ਦਸਤਾਵੇਜਾਂ ਨੂੰ ਮਾਲ ਵਿਭਾਗ ਦੀ Official Web Portal e https://revenue.punjab.gov.in 'ਤੇ ਉਪਲੱਬਧ Templates ਅਨੁਸਾਰ ਰਜਿਸਟਰ ਕੀਤਾ ਜਾਵੇ।


ਦੱਸ ਦਈਏ ਕਿ ਇਹ ਪੱਤਰ ਵਿਸ਼ੇਸ਼ ਮੁੱਖ ਸਕੱਤਰ (ਮਾਲ-ਕਮ-ਵਿੱਤੀ ਕਮਿਸ਼ਨਰ ਮਾਲ), ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਇਹ ਚਿੱਠੀ ਇੰਸਪੈਕਟਰ ਜਨਰਲ ਆਫ ਰਜਿਸਟੈਸ਼ਨ, ਪੰਜਾਬ, ਜਲੰਧਰ, ਪੰਜਾਬ ਰਾਜ ਦੇ ਸਮੂਹ ਮੰਡਲ ਕਮਿਸ਼ਨਰਜ਼, ਸਮੂਹ ਡਿਪਟੀ ਕਮਿਸ਼ਨਰਜ਼, ਸਮੂਹ ਉੱਪ ਮੰਡਲ ਮੈਜਿਸਟ੍ਰੇਟ ਅਤੇ ਸਮੂਹ ਸਬ-ਰਜਿਸਟਰਾਰ ਅਤੇ ਸੰਯੁਕਤ ਸਬ-ਰਜਿਸਟਰਾਰ ਨੂੰ ਲਿਖਿਆ ਗਿਆ ਹੈ।  



ਇਹ ਵੀ ਪੜ੍ਹੋ: Sukhpal Singh Khaira News: ਜਲਾਲਾਬਾਦ ਅਦਾਲਤ ਨੇ ਸੁਖਪਾਲ ਖਹਿਰਾ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ