Punjab News: ਪੰਜਾਬ ਦੇ ਬਹੁਤ ਸਾਰੇ ਅਜਿਹੇ ਹਸਪਤਾਲ ਹਨ ਜਿੱਥੇ ਕਈ ਵਾਰ ਸਿਹਤ ਸੁਵਿਧਾਵਾਂ ਘੱਟ ਮਿਲਣ ਕਰਕੇ ਮਰੀਜਾਂ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇੱਕ ਅਜਿਹਾ ਹੀ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ। ਦਰਅਸਲ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਬੱਤੀ ਗੁੱਲ ਹੋਣ ਕਰਨ ਲੇਬਰ ਰੂਮ ਵਿੱਚ ਔਰਤਾਂ ਦੀ ਡਿਲਵਿਰੀ ਕੇਸ ਕਰਨ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। 


COMMERCIAL BREAK
SCROLL TO CONTINUE READING

ਆਸ਼ਾ ਵਰਕਰ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਇੱਕ ਘੰਟੇ ਤੋਂ ਬਿਜਲੀ ਨਾ ਹੋਣ ਕਾਰਨ ਮੋਬਾਇਲ ਦੀ ਟਾਰਚ ਜਗਾ ਕੇ ਡਲੀਵਰੀ ਕੀਤੀ ਜਾ ਰਹੀਂ ਹੈ ਹਾਲਾਂਕਿ ਇੱਕ ਸਮੇਂ ਉੱਤੇ 6 ਡਲੀਵਰੀ ਕੇਸ ਆਏ ਹਨ। ਉੱਥੇ ਹੀ ਹਸਪਤਾਲ ਵਿੱਚ ਆਏ ਮਰੀਜ਼ ਦੇ ਪਰਿਵਾਰਕ ਮੈਂਬਰਾ ਨੇ ਵੀ ਸਿਹਤ ਸੁਵਿਧਾਵਾਂ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। 


ਇਹ ਵੀ ਪੜ੍ਹੋ: Mansa News: ਮੂੰਗੀ ਦੀ ਫ਼ਸਲ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ, ਸਰਕਾਰੀ ਖ਼ਰੀਦ ਹੋਈ ਬੰਦ

ਕੁਝ ਸਮੇਂ ਬਾਅਦ ਹਸਪਤਾਲ ਦੇ ਐਸ ਐਮ ਓ ਸਰਕਾਰੀ ਹਸਪਤਾਲ ਪੁੱਜੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਲੈਕਟਰੀਕੱਲ ਸਟਾਫ ਸੱਦ ਕੇ ਬਿਜਲੀ ਬਹਾਲ ਕਾਰਵਾਈ ਜਾ ਰਹੀਂ ਹੈ। ਸਰਕਾਰੀ ਹਸਪਤਾਲ ਵਿੱਚ ਐਮ.ਓ ਦਾ ਕਹਿਣਾ ਹੈ ਤਕਨੀਕੀ ਖਾਮੀ ਆਉਣ ਕਰਕੇ ਬਿਜਲੀ ਬੰਦ ਹੋ ਗਈ ਸੀ ਜਿਸ ਨੂੰ ਹੁਣ ਚਲਾ ਦਿੱਤਾ ਗਿਆ ਹੈ ਅਤੇ ਨਾਲ ਹੀ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਤੋਂ ਮੁਆਫੀ ਵੀ ਮੰਗੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਪਹਿਲੇ ਵੀ ਮਰੀਜਾਂ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।


ਇਹ ਵੀ ਪੜ੍ਹੋ: Delhi Anti-Sikh riots Case: ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਮਿਲੀ ਅਗਾਊਂ ਜ਼ਮਾਨਤ, ਅਦਾਲਤ ਨੇ ਰੱਖੀਆਂ ਇਹ ਸ਼ਰਤਾਂ