Punjab News: SDM ਦੀ ਜਾਅਲੀ ਮੋਹਰ ਲਗਾ ਕੇ ਠੱਗੀ ਮਾਰਨ ਵਾਲਾ ਨੌਜਵਾਨ ਗ੍ਰਿਫ਼ਤਾਰ
Punjab News: ਐਸ ਡੀ ਐਮ ਖਰੜ ਵੱਲੋਂ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਕਤ ਵਿਅਕਤੀ ਵੱਲੋਂ ਕਿਸੇ ਹੋਰ ਵਿਅਕਤੀ ਨੂੰ ਇੱਕ ਜਾਲੀ ਰਸੀਦ ਦਿੱਤੀ ਗਈ ਸੀ ਜਿਸ ਉੱਪਰ ਜਾਲੀ ਹਸਤਾਖਰ ਅਤੇ ਮੋਹਰ ਲੱਗੀ ਹੋਈ ਸੀ।
Punjab News: ਪੰਜਾਬ ਵਿੱਚ ਧੋਖਾਧੜੀ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ। ਇਸ ਵਿਚਾਲੇ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਉਕਤ ਵਿਅਕਤੀ ਵੱਲੋਂ ਕਿਸੇ ਸੁਨੀਲ ਕੁਮਾਰ ਦੇ ਵਿਅਕਤੀ ਨੂੰ ਇੱਕ ਜਾਲੀ ਰਸੀਦ ਦਿੱਤੀ ਗਈ ਜਿਸ ਉੱਪਰ ਐੱਸਡੀਐਮ ਖਰੜ ਦੇ ਜਾਲੀ ਹਸਤਾਖਰ (Mohali SDM Fake Stamp) ਅਤੇ ਮੋਹਰ ਲੱਗੀ ਹੋਈ ਸੀ।
ਹੁਣ ਥਾਣਾ ਪੁਲਿਸ ਨੇ ਐਸਡੀਐਮ ਖਰੜ ਦੀ ਸ਼ਿਕਾਇਤ ਤੇ ਖਰੜ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਨਵਪ੍ਰੀਤ ਸਿੰਘ ਉਰਫ਼ ਜੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਸਬੰਧੀ ਐਸ ਡੀ ਐਮ ਖਰੜ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਇਸ ਦੌਰਾਨ ਐਸ ਡੀ ਐਮ ਖਰੜ ਵੱਲੋਂ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਕਤ ਵਿਅਕਤੀ ਵੱਲੋਂ ਕਿਸੇ ਹੋਰ ਵਿਅਕਤੀ ਨੂੰ ਇੱਕ ਜਾਲੀ ਰਸੀਦ ਦਿੱਤੀ ਗਈ ਸੀ ਜਿਸ ਉੱਪਰ ਐੱਸਡੀਐਮ ਖਰੜ ਦੇ (Mohali SDM Fake Stamp) ਜਾਲੀ ਹਸਤਾਖਰ ਅਤੇ ਮੋਹਰ ਲੱਗੀ ਹੋਈ ਸੀ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਪੁਲਿਸ ਨੇ ਮੋਬਾਈਲ ਖੋਹਣ ਦੇ 2 ਘੰਟੇ ਦੇ ਅੰਦਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਇਸ ਉੱਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਖਰੜ ਸਿਟੀ ਪੁਲਿਸ ਵੱਲੋਂ ਨਵਪ੍ਰੀਤ ਸਿੰਘ ਉਰਫ ਜੋਨੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਜਿੱਥੇ ਅਦਾਲਤ ਵੱਲੋਂ ਉਸਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ: Mohali News: ਮੋਹਾਲੀ ਦੇ ਕੁਝ ਇਲਾਕਿਆਂ 'ਚ ਅਗਲੇ ਤਿੰਨ ਦਿਨ ਪਾਣੀ ਦੀ ਸਪਲਾਈ ਰਹੇਗੀ ਠੱਪ
ਜਾਣੋ ਪੂਰਾ ਮਾਮਲਾ
ਐਸਡੀਐਮ ਖਰੜ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਨ ਵਾਲੇ ਨਵਪ੍ਰੀਤ ਸਿੰਘ ਨੇ ਕਿਸੇ ਵਿਅਕਤੀ ਨੂੰ ਰਸੀਦ ਦਿੱਤੀ ਸੀ। ਇਸ ਦੌਰਾਨ ਰਸੀਦ ਉੱਤੇ ਐਸਡੀਐਮ ਦੀ ਜਾਅਲੀ ਮੋਹਰ ਅਤੇ (Mohali SDM Fake Stamp) ਦਸਤਖ਼ਤ ਸਨ। ਨਿੱਜੀ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਮੁਲਜ਼ਮਾਂ ਨੇ ਸੁਨੀਲ ਕੁਮਾਰ ਵਾਸੀ ਖਰੜ ਨੂੰ ਰਸੀਦ ਦਿੱਤੀ ਸੀ। ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੂੰ ਖਰੜ ਦੀ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
(ਮਨੀਸ਼ ਸ਼ੰਕਰ ਦੀ ਰਿਪੋਰਟ)