Punjab News: ਪੰਜਾਬ ਵਿੱਚ ਆਏ ਦਿਨ ਡਰੋਨ ਨਾਲ ਜੁੜੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਅਕਸਰ ਡਰੋਨ ਰਾਹੀਂ ਬਾਰਡਰ ਦੇ ਪਾਸਿਓਂ ਹੈਰੋਇਨ ਆਦਿ ਬਰਾਮਦ ਹੁੰਦਾ ਹੈ ਜੋ ਕਿ ਬੇਹੱਦ ਚਿੰਤਾ ਦੀ ਗੱਲ ਹੈ।  ਅੱਜ ਮੁੜ ਤੋਂ ਅਜਿਹਾ ਹੀ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਪਾਕਿਸਤਾਨੀ ਨਾਗਰਿਕ (Pakistani) ਨੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ।


COMMERCIAL BREAK
SCROLL TO CONTINUE READING


ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇਉਸ ਨੂੰ ਰੁਕਣ ਲਈ ਕਿਹਾ ਪਰ ਜਦੋਂ ਉਹ ਨਾ ਰੁਕਿਆ ਤਾਂ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਜਾਣਕਾਰੀ ਦੇ ਮੁਤਾਬਿਕ ਇਹ ਘਟਨਾ ਸਵੇਰੇ 4:30 ਵਜੇ ਦੀ ਹੈ।  ਫੜੇ ਗਏ ਪਾਕਿਸਤਾਨੀ ਦੀ ਪਛਾਣ ਰਮਜ਼ਾਨ ਵਾਸੀ ਬਰਕੀ, ਪਾਕਿਸਤਾਨ ਵਜੋਂ ਹੋਈ ਹੈ। ਉਸ ਕੋਲੋਂ 4780 ਪਾਕਿਸਤਾਨੀ ਕਰੰਸੀ (Pakistani currency) ਬਰਾਮਦ ਹੋਈ ਹੈ ਅਤੇ ਪੁੱਛਗਿੱਛ ਜਾਰੀ ਹੈ।


ਇਹ ਵੀ ਪੜ੍ਹੋ: Surinder Shinda Death News: CM ਮਾਨ ਸਮੇਤ ਪੰਜਾਬ ਦੇ ਕਈ ਆਗੂਆਂ ਨੇ ਗਾਇਕ ਸੁਰਿੰਦਰ ਸ਼ਿੰਦਾ ਦੀ ਮੌਤ 'ਤੇ ਦੁੱਖ ਕੀਤਾ ਪ੍ਰਗਟ

ਇਹ ਮਾਮਲਾ ਤਰਨਤਾਰਨ 'ਚ ਖੇਮਕਰਨ ਬਾਬਾ ਪੀਰ ਚੌਕੀ ਦਾ ਜਿੱਥੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਨੂੰ ਫੜਿਆ ਹੈ। ਉਹਨਾਂ ਨੇ ਕਿਹਾ ਕਿ ਉਹ ਵਿਅਕਤੀ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹਾ ਸੀ।


ਇਹ ਵੀ ਪੜ੍ਹੋ: Surinder Shinda Songs: ਭਾਵੇਂ ਸੁਰਿੰਦਰ ਛਿੰਦਾ ਨਹੀਂ ਰਹੇ ਪਰ ਆਪਣੀ ਕਲਾ ਸਦਕਾ ਹਮੇਸ਼ਾਂ ਲੋਕਾਂ 'ਚ ਰਹਿਣਗੇ ਜਿੰਦਾ