Punjab NIA Raid: ਅੱਜ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ NIA ਦੀ ਰੇਡ
NIA Raid in Punjab: ਅੱਜ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ NIA ਦੀ ਰੇਡ ਜਾਰੀ ਹੈ। ਫਿਰੋਜ਼ਪੁਰ `ਚ ਵੀ NIA ਦੀ ਛਾਪੇਮਾਰੀ ਹੋ ਰਹੀ ਹੈ।
Punjab NIA Raid Today/ਅਨਮੋਲ ਸਿੰਘ ਵੜਿੰਗ: ਅੱਜ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ NIA ਦੀ ਰੇਡ ਜਾਰੀ ਹੈ। ਕਿਹਾ ਜਾ ਰਿਹਾ ਹੈ ਕਿ ਨਸ਼ੇ ਦੇ ਮਾਮਲੇ ਨੂੰ ਲੈ ਰੇਡ ਹੋ ਰਹੀ ਹੈ। ਅਮਨਦੀਪ ਨਾਮ ਦੇ ਵਿਅਕਤੀ ਦੇ ਘਰ ਰੇਡ ਚੱਲ ਰਹੀ ਹੈ। ਅਮਨਦੀਪ ਨਾਭਾ ਜੇਲ੍ਹ 'ਚ ਬੰਦ ਹੈ। ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਰੋਜ਼ਪੁਰ 'ਚ ਵੀ NIA ਦੀ ਛਾਪੇਮਾਰੀ ਹੋ ਰਹੀ ਹੈ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਹਰਿਆਣਾ ਅਤੇ ਪੰਜਾਬ ਵਿੱਚ ਖਾਲਿਸਤਾਨੀ ਅੱਤਵਾਦੀਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਅੱਜ ਸਵੇਰੇ 5 ਵਜੇ ਤੋਂ ਲੈ ਕੇ ਕਰੀਬ 10 ਵਜੇ ਤੱਕ ਜਾਰੀ ਰਹੀ। ਇਹ ਛਾਪੇਮਾਰੀ ਪੰਜਾਬ ਦੇ ਮੁਕਤਸਰ, ਬਠਿੰਡਾ ਅਤੇ ਮੋਗਾ ਵਿੱਚ ਕੀਤੀ ਗਈ ਅਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ ਡੱਬਵਾਲੀ ਖੇਤਰਾਂ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
NIA ਦੀ ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਸਵੇਰੇ NIA ਦੀ ਰੇਡ ਕੀਤੀ ਜਾ ਰਹੀ ਹੈ। ਇਸ ੋਤਂ ਇਲਾਵਾ ਅੱਜ ਪੰਜਾਬ ਦੇ ਬਠਿੰਡਾ ਅਤੇ ਮਾਨਸਾ ਵਿੱਚ NIA ਦੀ ਰੇਡ ਜਾਰੀ ਹੈ। ਮਾਨਸਾ 'ਚ ਵਿਸ਼ਾਲ ਸਿੰਘ ਦੇ ਘਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਆੜ੍ਹਤੀ ਡਾਲਾ ਨੇ ਮਾਡਰਨ ਪਿਸਤੌਲ ਦਿੱਤਾ ਸੀ, ਜੋ ਕਿ ਗਰਪ੍ਰੀਤ ਸਿੰਘ ਹਰੀ ਨੋ ਸਿੰਘ ਬਾਲਾ ਕਤਲ ਕੇਸ 'ਚ ਵਰਤਿਆ ਗਿਆ ਸੀ
ਇਹ ਵੀ ਪੜ੍ਹੋ: Syria Civil War: ਭਾਰਤ ਨੇ ਸੀਰੀਆ ਤੋਂ 75 ਨਾਗਰਿਕਾਂ ਨੂੰ ਕੱਢਿਆ, ਲੇਬਨਾਨ ਰਾਹੀਂ ਵਾਪਸ ਪਰਤਣਗੇ, ਜਾਣੋ ਅੱਪਡੇਟ
ਬਠਿੰਡਾ ਵਿੱਚ ਐਨਆਈਏ ਵੱਲੋਂ ਟਿਕਾਣਿਆਂ ਉੱਤੇ ਰੇਡ
NIA ਨੇ ਡੱਬਵਾਲੀ ਸ਼ਹਿਰ ਅਤੇ ਪਿੰਡ ਲੋਹਗੜ੍ਹ 'ਚ 2 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। NIA ਨੇ ਸਵੇਰੇ 8.30 ਵਜੇ ਤੱਕ ਇੱਥੇ ਜਾਂਚ ਕੀਤੀ। ਦਿਨ ਚੜਦੇ ਹੀ ਐਨਆਈਏ ਦੀ ਟੀਮ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਗੈਂਗਸਟਰ ਅਰਸ਼ ਡੱਲਾ ਦੇ ਨਜ਼ਦੀਕੀ ਸੰਦੀਪ ਢਿੱਲੋਂ ਦੇ ਟਿਕਾਣਿਆਂ ਉੱਤੇ ਰੇਡ ਕੀਤੀ ਗਈ। ਐਨਆਈਏ ਵੱਲੋਂ ਰੇਡ ਬਠਿੰਡਾ ਦੇ ਕਸਬਾ ਮੌੜ ਮੰਡੀ ਅਮਰਪੁਰਾ ਬਸਤੀ ਅਤੇ ਪਿੰਡ ਜੰਡਾਂਵਾਲਾ ਸਮੇਤ ਕਰੀਬ ਅੱਧੀ ਦਰਜਨ ਥਾਵਾਂ ਤੇ ਐਨਆਈਏ ਵੱਲੋਂ ਰੇਡ ਕੀਤੀ ਗਈ। ਸੰਦੀਪ ਢਿੱਲੋਂ ਦੇ ਰਿਸ਼ਤੇਦਾਰ ਵੈਦ ਬੂਟਾ ਸਿੰਘ ਜੰਡਵਾਲਾ ਅਤੇ ਮੌੜ ਮੰਡੀ ਵਿਖੇ ਬੋਬੀ ਨਾਮਕ ਵਿਅਕਤੀ ਦੇ ਰਿਸ਼ਤੇਦਾਰਾਂ ਦੇ ਘਰ ਐਨਆਈਏ ਵੱਲੋਂ ਰੇਡ ਕੀਤੀ ਗਈ ਹੈ।
ਦੂਜੇ ਪਾਸੇ ਐੱਨਆਈਏ ਦੀ ਟੀਮ ਲੋਹਗੜ੍ਹ ਸਥਿਤ ਅਪਰਾਧਿਕ ਰੁਝਾਨ ਵਾਲੇ ਵਿਅਕਤੀ ਅੰਮ੍ਰਿਤ ਪਾਲ ਉਰਫ਼ ਰਾਜੂ ਦੇ ਘਰ ਪਹੁੰਚੀ। NIA ਦੀ ਟੀਮ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਰਾਜੂ ਤੋਂ ਪਹਿਲਾਂ ਵੀ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ।