Punjab Paddy: ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪਰਚੇਜ ਅਤੇ ਲਿਫਟਿੰਗ ਤਾਂ ਸ਼ੁਰੂ ਹੋ ਗਈ ਪਰ ਸਮਰਾਲਾ ਦੀ ਮੰਡੀ ਵਿੱਚ ਹੁਣ ਹਾਲ ਇਹ ਹੈ ਕਿ ਉੱਥੇ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਹੈ ਕਿਉਂਕਿ ਲਿਫਟਿੰਗ ਤੋਂ ਬਾਅਦ 8 ਲੱਖ ਦੇ ਕਰੀਬ ਬੋਰੀਆਂ ਵਿੱਚ ਬੰਦ ਪਿਆ। ਝੋਨਾ ਮੰਡੀ ਵਿੱਚ ਚੌਹ ਪਾਸੇ ਨਜ਼ਰ ਆ ਰਿਹਾ ਅਤੇ ਕਾਰਨ ਇੱਕੋ ਇੱਕ ਹੈ ਕਿ ਸਰਕਾਰ ਦੇ ਪੁੱਖਤਾ ਇੰਤਜ਼ਾਮ ਨਾ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗਦੇ ਜਾ ਰਹੇ ਹਨ।


COMMERCIAL BREAK
SCROLL TO CONTINUE READING

ਸਮਰਾਲਾ ਦਾਣਾ ਮੰਡੀ ਝੋਨੇ ਨਾਲ ਪੂਰੀ ਤਰ੍ਹਾਂ ਭਰ ਚੁੱਕੀ ਹੈ ਪਰ ਕੁਝ ਜਗ੍ਹਾ ਤੇ ਨਵਾਂ ਮਾਲ ਵੇਚਣ ਲਈ ਆ ਰਿਹਾ ਅਤੇ ਉਸ ਤੋਂ ਇਲਾਵਾ ਪੁਰਾਣੀਆਂ ਬੋਰੀਆ ਨਾਲ ਭਰੀ ਹੋਈ ਹੈ। ਸਮਰਾਲਾ ਦੇ 18 ਸ਼ੈਲਰਾਂ ਵਿੱਚੋਂ ਹਾਲੇ ਤੱਕ ਸਿਰਫ 6 ਸ਼ੈਲਰਾਂ ਦੀ ਹੀ ਐਗਰੀਮੈਂਟ ਹੋਇਆ ਹੈ ਅਤੇ ਬਾਕੀ ਸ਼ੇੈਲਰਾ ਨਾਲ ਵੀ ਗੱਲਬਾਤ ਹੋ ਰਹੀ ਹੈ। ਮੰਡੀਆਂ ਦੇ ਵਿੱਚ ਟਰੈਕਟਰ ਟਰਾਲੀਆਂ ਕਾਫੀ ਜਿਆਦਾ ਹੋਣ ਕਰਕੇ ਲਿਫਟਿੰਗ ਦੀ ਸਮੱਸਿਆ ਬਣੀ ਹੋਈ ਹੈ। ਮੰਡੀ ਵਿੱਚ ਕੁੱਲ 8 ਲੱਖ ਬੋਰੀਆਂ ਦੀ ਖਰੀਦ ਹੋ ਚੁੱਕੀ ਹੈ ਜਿਸ ਵਿੱਚੋਂ ਹੁਣ ਤੱਕ 35 ਹਜਾਰ ਬੋਰੀਆਂ ਏਜੰਸੀਆਂ ਵੱਲੋਂ ਚੁੱਕੀਆਂ ਜਾ ਚੁੱਕੀਆਂ ਹਨ ਅਤੇ 4 ਲੱਖ ਬੋਰੀਆਂ ਮੰਡੀਆਂ ਵਿੱਚ ਭਰਨ ਤੋਂ ਪਈਆਂ ਹਨ। ਇਸ ਤੋਂ ਇਲਾਵਾ ਸਭ ਤੋਂ ਵੱਡੀ ਸਮੱਸਿਆ ਨਮੀ ਦੀ ਆ ਰਹੀ ਹੈ ਜੇਕਰ ਸਾਢੇ ਸੱਤ ਲੱਖ ਦੇ ਕਰੀਬ ਬੋਰੀਆਂ ਨੂੰ ਚੁੱਕਣ ਨੂੰ ਟਾਈਮ ਜਿਆਦਾ ਲੱਗੇਗਾ।


ਇਹ ਵੀ ਪੜ੍ਹੋ: Punjab Festival Season: ਹੋ ਜਾਓ ਸਾਵਧਾਨ! ਸਿੰਥੈਟਿਕ ਰੰਗਾਂ ਤੇ ਮਿਲਾਵਟੀ ਮਠਿਆਈ ਖਾਣ ਨਾਲ ਹੋ ਸਕਦੇ ਹਨ ਚਮੜੀ ਅਤੇ ਸਾਹ ਦੇ ਰੋਗ 
 


ਉੱਥੇ ਹੀ ਰਮਨਦੀਪ ਸਿੰਘ ਖਹਿਰਾ ਸਹਾਇਕ ਖੁਰਾਕ ਤੇ ਸਪਲਾਈ ਅਫਸਰ ਨੇ ਕਿਹਾ ਕਿ 4 ਸਰਕਾਰੀ ਏਜੰਸੀਆਂ ਦਾਣਾ ਮੰਡੀ ਸਮਰਾਲਾ ਵਿੱਚੋਂ ਝੋਨੇ ਦੀ ਖਰੀਦ ਕਰ ਰਹੀਆਂ ਹਨ ਤੇ ਹੁਣ ਤੱਕ 7,95,000 ਬੋਰੀਆਂ ਦੀ ਖਰੀਦ ਹੋ ਚੁੱਕੀ ਹੈ ਜਿਸ ਵਿੱਚੋਂ ਸਿਰਫ 30000 ਬੋਰੀਆਂ ਦੀ ਖਰੀਦ ਹੋ ਚੁੱਕੀ ਹੈ। ਟਰੱਕਾਂ ਦੀ ਪੂਰੀ ਸੁਵਿਧਾ ਨਾ ਹੋਣ ਕਾਰਨ ਕਰਕੇ ਖਰੀਦ ਇਹ ਥੋੜੀ ਹੌਲੀ ਹੋ ਰਹੀ ਹੈ ਪਰ ਜਲਦ ਹੀ ਇਸ ਦਾ ਹੱਲ ਕਰ ਲਿਆ ਜਾਵੇਗਾ।


ਮੰਡੀ ਵਿੱਚ ਆਏ ਕਿਸਾਨਾਂ ਦਾ ਕਹਿਣਾ ਹੈ ਅਸੀਂ ਜ਼ਿੰਦਗੀ ਵਿੱਚ ਪਹਿਲੀ ਵਾਰ ਇਹੋ ਜਿਹੀ ਸਰਕਾਰ ਦੇਖੀ ਹੈ ਜਿਸ ਨੇ ਹੁਣ ਤੱਕ ਝੋਨਾ ਚੁੱਕਣ ਲਈ ਕੋਈ ਪੁਖਤਾ ਇੰਤਜ਼ਾਮ ਕੀਤੇ ਹੀ ਨਹੀਂ । ਪੰਜਾਬ ਸਰਕਾਰ ਨਾ ਤਾਂ ਸੈਂਟਰ ਸਰਕਾਰ ਕੋਈ ਰਾਬਤਾ ਬਣਾ ਪਾਈ ਅਤੇ ਨਾ ਹੀ ਆੜਤੀਆ ਅਤੇ ਸੈਲਰ ਮਾਲਕਾਂ ਨੂੰ ਨਾਲ ਕੋਈ ਰਾਬਤਾ ਬਣ ਰਿਹਾ ਹੈ ਜਿਸ ਕਾਰਨ ਅੱਜ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ।


ਮੰਡੀਆਂ ਵਿੱਚ ਝੋਨੇ ਉਤਾਰਨ ਦੀ ਥਾਂ ਵੀ ਨਹੀਂ ਚਾਰੋਂ ਪਾਸੇ ਮੰਡੀ ਦੇ ਵਿੱਚ ਝੋਨਾ ਨਾ ਚੱਕਣ ਕਾਰਨ ਝੋਨੇ ਦੇ ਅੰਬਾਰ ਲੱਗ ਚੁੱਕੇ ਹਨ ਜਿਸ ਕਾਰਨ ਕਿਸਾਨ ਆਪਣੀ ਅਗਲੀ ਫਸਲ ਜੋ ਕਣਕ ਬੀਜਦਾ ਹੈ ਉਹ ਲੇਟ ਹੋ ਰਹੀ ਹੈ । ਸਰਕਾਰ ਦੇ ਮੰਡੀਆਂ ਵਿੱਚ ਕਿਸਾਨ ਨੂੰ ਰੁਲਣ ਨਹੀਂ ਦਿੱਤਾ ਜਾਵੇਗਾ ਇਹ ਦਾਅਵੇ ਖੋਖਲੇ ਹੀ ਸਾਬਤ ਹੋ ਰਹੇ ਹਨ।