Paddy Lifting Case: ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨੇ ਫੜੀ ਰਫ਼ਤਾਰ, ਜਾਣੋ ਅੱਜ ਕਿੰਨਾ ਹੋਇਆ ਵਾਧਾ
Paddy Lifting in Punjab: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਨੇ ਵੱਡੀ ਰਫਤਾਰ ਫੜੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ 4054 ਲਿਫਟਿੰਗ ਵਿੱਚ ਵਾਧਾ ਹੋਇਆ ਹੈ।
Paddy Lifting in Punjab/ਮਨੋਜ ਜੋਸ਼ੀ: ਪੰਜਾਬ ਵਿੱਚ ਲਿਫਟਿੰਗ ਜ਼ੋਰ ਫੜ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ (Paddy Lifting) ਨੇ ਵੱਡੀ ਰਫਤਾਰ ਫੜੀ ਹੈ। ਲਿਫਟਿੰਗ ਦਾ ਅੰਕੜਾ 4 LMT ਨੂੰ ਪਾਰ ਕਰ ਰਿਹਾ ਹੈ। 26 ਅਕਤੂਬਰ ਤੋਂ ਪਿਛਲੇ 10 ਦਿਨਾਂ ਦਾ ਡਾਟਾ ਦੇਖੀਏ ਤਾਂ 26 ਅਕਤੂਬਰ ਨੂੰ 383146 LMT ਲਿਫਟਿੰਗ ਹੋਈ ਹੈ। 27 ਅਕਤੂਬਰ ਨੂੰ 4.13 LMT ਲਿਫਟਿੰਗ ਹੋਈ ਹੈ। ਅੱਜ 28 ਅਕਤੂਬਰ ਨੂੰ 2288 ਮਿੱਲਰ ਲਿਫਟਿੰਗ (Paddy Lifting) ਕਰਨਗੇ। ਅੱਜ ਲਿਫਟਿੰਗ ਦਾ ਅੰਕੜਾ 4 LMT ਨੂੰ ਪਾਰ ਕਰ ਗਿਆ ਹੈ।
ਪੰਜਾਬ ਵਿੱਚ ਲਿਫਟਿੰਗ ਜ਼ੋਰ ਫੜਿਆ (Paddy Lifting in Punjab)
26th: 383146 MT
27th: 413151 MT
28th: 453247 MT
29th: 478333 MT
30th: 493412 MT
31st: 319769 MT
1st: 3642116 MT
2nd: 387002 MT
3rd: 537303 MT
4th: 585300 MT
ਇਹ ਵੀ ਪੜ੍ਹੋ: Paddy Lifting Issue: CM ਮਾਨ ਦੀ ਅਗਵਾਈ 'ਚ ਝੋਨੇ ਦੀ ਲਿਫਟਿੰਗ ਨੇ ਫੜੀ ਰਫ਼ਤਾਰ, ਜਾਣੋ ਅੱਜ ਕਿੰਨਾ ਹੋਇਆ ਵਾਧਾ
ਦਰਅਸਲ, 21 ਅਕਤੂਬਰ ਨੂੰ ਲਿਫਟਿੰਗ 1.39 LMT (Paddy Lifting in Punjab) ਸੀ, ਉਹ 26 ਅਕਤੂਬਰ ਨੂੰ ਵਧ ਕੇ 3.383 LMT ਹੋ ਗਈ ਹੈ। ਲਿਫਟਿੰਗ ਦੀ (Paddy Lifting in Punjab) ਰਫਤਾਰ ਹਰ ਦਿਨ ਵਧ ਰਹੀ ਹੈ। ਇਸ ਤੋਂ ਇਲਾਵਾ ਅੱਜ 2350 ਤੋਂ ਵੱਧ ਮਿੱਲਰ ਲਿਫਟਿੰਗ ਦੀ ਸੰਭਾਵਨਾ ਜਤਾ ਰਹੇ ਹਨ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਜੰਗੀ ਪੱਧਰ 'ਤੇ ਮੰਡੀਆਂ 'ਚੋਂ ਝੋਨਾ ਚੁੱਕਣ (Paddy Lifting) ਦੇ ਹੁਕਮ ਜਾਰੀ ਕੀਤੇ ਸਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮੰਡੀਆਂ ਵਿੱਚ ਝੋਨੇ ਦੀ ਲਿਫਟਿੰਗ ਜਲਦੀ ਤੋਂ ਜਲਦੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਅਨਾਜ ਦੀ ਖਰੀਦ ਅਤੇ ਲਿਫਟਿੰਗ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।