Punjab Patiala Flood Threat: ਪਟਿਆਲਾ ਦੀ ਭਾਖੜਾ ਨਹਿਰ `ਚ ਪਿਆ ਪਾੜ! ਸਿਹਤ ਮੰਤਰੀ ਨੇ ਕੀਤਾ ਦੌਰਾ
Punjab Patiala Flood Threat: ਇਨ੍ਹਾਂ ਇਲਾਕਿਆਂ ਦੇ ਲੋਕਾਂ `ਚ ਡਰ ਦਾ ਮਾਹੌਲ ਸੀ ਪਰ ਵਾਇਰਲ ਮੈਸੇਜ ਪਹੁੰਚਦੇ ਹੀ ਸਿਹਤ ਮੰਤਰੀ ਨੇ ਇਲਾਕੇ ਦਾ ਦੌਰਾ ਕੀਤਾ।
Punjab Patiala Flood Threat: ਪਟਿਆਲਾ ਦੇ ਪਿੰਡ ਲਚਕਾਣੀ ਨੇੜਿਓਂ ਲੰਘਦੀ ਭਾਖੜਾ ਨਹਿਰ ਵਿੱਚ ਦਰਾਰ ਪੈਣ ਦਾ ਮੈਸੇਜ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਦੇਰ ਰਾਤ ਮੌਕੇ ਦਾ ਦੌਰਾ ਕੀਤਾ। ਡਾ: ਬਲਬੀਰ ਸਿੰਘ ਨੇ ਵੀਰਵਾਰ ਦੇਰ ਰਾਤ ਮੌਕੇ 'ਤੇ ਨਹਿਰੀ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਦਰਾਰ ਨੂੰ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਸਿਹਤ ਮੰਤਰੀ ਬਲਬੀਰ ਨੇ ਨੇੜਲੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ: Manjinder Singh Sirsa Video: ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ
ਸਿਹਤ ਮੰਤਰੀ ਬਲਬੀਰ ਨੇ ਲਿਖਿਆ ਹੈ ਕਿ ਹਾਲਾਤ ਕੰਟਰੋਲ ਵਿੱਚ ਨੇ ਕਿਸੇ ਵੀ ਪਿੰਡ ਵਾਸੀ ਨੂੰ ਘਬਰਾਉਣ ਦੀ ਲੋੜ੍ਹ ਨਹੀਂ, ਅਸੀਂ ਤੁਹਾਡੇ ਸੇਵਕ ਹਾਂ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਰਾਂਗੇ, ਕਿਸੇ ਨੂੰ ਵੀ ਖੱਜਲ-ਖੁਆਰ ਨਹੀਂ ਹੋਣ ਦੇਵਾਂਗੇ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦੇ ਦਿੱਤੇ ਹਨ, ਨਾਲ ਹੀ ਸਾਡੀ ਟੀਮ ਪੂਰੀ ਰਾਤ ਇਸ’ਤੇ ਲਗਾਤਾਰ ਪਹਿਰਾ ਦੇਵੇਗੀ ਤੇ ਮੈਨੂੰ ਪੱਲ-ਪੱਲ ਦੀ ਖ਼ਬਰ ਦਿੰਦੀ ਰਹੇਗੀ, ਕੱਲ੍ਹ ਸਵੇਰੇ ਹੀ ਇਸਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਵੇਗੀ..
ਭਾਖੜਾ ਨਹਿਰ ਵਿੱਚ ਪਾੜ ਪੈਣ ਕਾਰਨ ਇਲਾਕੇ ਵਿੱਚ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਵਟਸਐਪ 'ਤੇ ਮੈਸੇਜ ਵਾਇਰਲ ਕਰਦੇ ਹੋਏ ਇਲਾਕੇ 'ਚ ਖਤਰੇ ਦਾ ਜ਼ਿਕਰ ਕੀਤਾ ਸੀ। ਜੇਕਰ ਨਹਿਰ ਵਿੱਚ ਪਈ ਇਸ ਦਰਾਰ ਨੂੰ ਸਮੇਂ ਸਿਰ ਨਾ ਭਰਿਆ ਜਾਂਦਾ ਤਾਂ ਆਸ-ਪਾਸ ਦੇ ਪਿੰਡਾਂ ਅਤੇ ਕਲੋਨੀਆਂ, ਜਿਨ੍ਹਾਂ ਦੀ ਗਿਣਤੀ 12 ਦੇ ਕਰੀਬ ਹੈ, ਵਿੱਚ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਸਕਦਾ ਸੀ। ਇਨ੍ਹਾਂ ਇਲਾਕਿਆਂ ਦੇ ਲੋਕਾਂ 'ਚ ਡਰ ਦਾ ਮਾਹੌਲ ਸੀ ਪਰ ਵਾਇਰਲ ਮੈਸੇਜ ਪਹੁੰਚਦੇ ਹੀ ਸਿਹਤ ਮੰਤਰੀ ਨੇ ਇਲਾਕੇ ਦਾ ਦੌਰਾ ਕੀਤਾ।