Punjab News: ਫਗਵਾੜਾ `ਚ ਪਤੀ-ਪਤਨੀ ਕਿਡਨੈਪ, ਨਿਹੰਗਾਂ ਦੇ ਬਾਣੇ `ਚ ਆਏ ਸਨ ਮੁਲਜ਼ਮ, ਵੇਖੋ CCTV ਫੋਟੇਜ
Punjab Latest News Today: ਦੋ-ਤਿੰਨ ਵਾਹਨਾਂ ਵਿੱਚ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਜੋੜਾ ਚਾਰ ਮਹੀਨਿਆਂ ਤੋਂ ਫਗਵਾੜਾ `ਚ ਕਿਰਾਏ `ਤੇ ਰਹਿ ਰਿਹਾ ਸੀ। ਸ਼ੁਰੂਆਤੀ ਜਾਂਚ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਲੱਗ ਰਿਹਾ ਹੈ।
Phagwara Husband Wife Kidnap News: ਜਲੰਧਰ-ਲੁਧਿਆਣਾ ਹਾਈਵੇ 'ਤੇ ਕਪੂਰਥਲਾ ਦੇ ਕਸਬਾ ਫਗਵਾੜਾ 'ਚ ਪਤੀ-ਪਤਨੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਕਰਨ ਵਾਲੇ 8 ਤੋਂ 10 ਵਿਅਕਤੀ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਨਿਹੰਗ ਸਿੰਘਾਂ ਦੇ ਬਾਣੇ (ਪਹਿਰਾਵੇ) ਵਿੱਚ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਹ ਘਟਨਾ ਫਗਵਾੜਾ ਦੇ ਖੋਤੜਾ ਰੋਡ 'ਤੇ ਪਰਮ ਨਗਰ ਦੀ ਹੈ। ਅਗਵਾ ਦੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪਤੀ-ਪਤਨੀ ਦੀ ਪਛਾਣ ਸੋਨੂੰ ਅਤੇ ਜੋਤੀ ਵਜੋਂ ਹੋਈ ਹੈ। ਅਗਵਾਕਾਰ ਦੋ ਗੱਡੀਆਂ, ਇੱਕ ਪਿਕਅੱਪ ਜੀਪ ਅਤੇ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਮੁਲਜ਼ਮਾਂ ਨੇ ਘਰ ਦੀ ਭੰਨਤੋੜ ਵੀ ਕੀਤੀ। ਅਗਵਾ ਕਰਨ ਤੋਂ ਪਹਿਲਾਂ ਜੋੜੇ ਦੀ ਕੁੱਟਮਾਰ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ: Chandigarh Weather Update: ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਨਮੀ ਤੋਂ ਮਿਲੀ ਰਾਹਤ; ਪੰਚਕੂਲਾ 'ਚ ਭਾਰੀ ਮੀਂਹ ਦਾ ਅਲਰਟ
ਮੌਕੇ 'ਤੇ ਘਰ ਦੇ ਦੋ ਦਰਵਾਜ਼ੇ ਟੁੱਟੇ ਹੋਏ ਮਿਲੇ। ਕੰਧ ਟੱਪ ਕੇ ਚੜ੍ਹੇ ਨਿਹੰਗ ਸਿੰਘ ਕੋਠੀ ਦੀ ਦੂਜੀ ਮੰਜ਼ਿਲ ’ਤੇ ਚਲੇ ਗਏ। ਉੱਥੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦਰਵਾਜ਼ਾ ਤੋੜ ਦਿੱਤਾ। ਪਤੀ-ਪਤਨੀ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਲੁਕੇ ਹੋਏ ਸਨ। ਨਿਹੰਗ ਸਿੰਘ ਕਮਰੇ ਦੇ ਬਾਹਰ ਪਹੁੰਚ ਗਏ ਅਤੇ ਉਥੇ ਵੀ ਉਨ੍ਹਾਂ ਦਰਵਾਜ਼ਾ ਤੋੜ ਦਿੱਤਾ। ਫਿਰ ਇੱਕ ਨਿਹੰਗ ਹੇਠਾਂ ਗਿਆ ਅਤੇ ਮੁੱਖ ਦਰਵਾਜ਼ਾ ਖੋਲ੍ਹਿਆ, ਬਾਕੀ ਅਗਵਾਕਾਰਾਂ ਨੂੰ ਘਰ ਵਿੱਚ ਦਾਖਲ ਹੋਣ ਦਿੱਤਾ।
ਇਹ ਵੀ ਪੜ੍ਹੋ: Ludhiana Crime News: ਰੈਸਟੋਰੈਂਟ 'ਚ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ, ਮਾਪਿਆਂ ਨੇ ਲਗਾਏ ਦੋਸ਼
ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਲੁੱਕੇ ਪਤੀ-ਪਤਨੀ ਦੀ ਕੁੱਟਮਾਰ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਧਰ, ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਵਿੱਚ ਜੁੱਟ ਗਏ। ਸ਼ਹਿਰ ਵਿੱਚ ਦਿਨ ਦਿਹਾੜੇ ਵਾਪਰੀ ਅਗਵਾ ਦੀ ਇਸ ਘਟਨਾ ਕਾਰਨ ਪੁਲਿਸ ਦੇ ਵੀ ਹੱਥ-ਪੈਰ ਸੁੱਜੇ ਹੋਏ ਹਨ।
ਕੋਠੀ ਦੀ ਦੇਖ-ਰੇਖ ਕਰ ਰਹੇ ਸੇਵਾਦਾਰ ਗੁਲਜ਼ਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਕੋਠੀ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ। ਚੋਰ ਕੋਠੀ 'ਚੋਂ ਕਾਫੀ ਸਾਮਾਨ ਚੋਰੀ ਕਰਕੇ ਲੈ ਗਏ ਸਨ। ਜਦੋਂ ਇਸ ਦੀ ਸੀਸੀਟੀਵੀ ਦੀ ਤਲਾਸ਼ੀ ਲਈ ਗਈ ਤਾਂ ਚੋਰਾਂ ਦੀ ਪਛਾਣ ਵੀ ਹੋ ਗਈ। ਸੋਨੂੰ ਅਤੇ ਜੋਤੀ ਨੂੰ ਅਗਵਾ ਕਰਨ ਵਾਲੇ ਉਹੀ ਲੋਕ ਸਨ ਜਿਨ੍ਹਾਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ ਸੀ।