Punjab Police and Bambiha Gang Encounter in Barnala Today: ਪੰਜਾਬ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੁਲਿਸ ਤੇ ਬੰਬੀਹਾ ਗੈਂਗ ਵਿਚਾਲੇ ਬੁੱਧਵਾਰ ਨੂੰ ਇੱਕ ਮੁੱਠਭੇੜ ਹੋਈ ਅਤੇ ਇਸ ਦੌਰਾਨ ਗੈਂਗ ਦਾ ਇੱਕ ਸ਼ੂਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਇਸ ਸ਼ੂਟਰ ਦੀ ਪਛਾਣ ਸੁਖੀ ਖਾਨ ਵਜੋਂ ਹੋਈ ਹੈ।  


COMMERCIAL BREAK
SCROLL TO CONTINUE READING

ਦੱਸ ਦਈਏ ਕਿ ਇਸ ਮਾਮਲੇ ਦੀ ਜਾਣਕਾਰੀ ਖੁਦ ਏਜੀਟੀਐਫ ਦੇ ਮੁਖੀ ਪ੍ਰਮੋਦ ਬਾਨ ਵੱਲੋਂ ਦਿੱਤੀ ਗਈ ਹੈ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਬਰਨਾਲਾ 'ਚ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਤੇ AGTF ਵਿਚਾਲੇ ਮੁਕਾਬਲਾ ਹੋਇਆ ਜਿਸ ਵਿੱਚ ਉਸ ਗੈਂਗ ਦਾ ਇੱਕ ਸ਼ੂਟਰ ਜ਼ਖਮੀ ਹੋ ਗਿਆ।  


ਬਰਨਾਲਾ ਦੇ ਹੰਡਿਆਇਆ ਰੋਡ ਉਤੇ ਦੋਵੇਂ ਵੱਲੋਂ ਫਾਇਰਿੰਗ ਕੀਤੀ ਗਈ। ਬੰਬੀਹਾ ਗਿਰੋਹ ਦੇ ਗੁਰਰੇ ਸਵਫਿਟ ਕਾਰ ਉਤੇ ਸਵਾਰ ਹੋ ਕੇ ਬੀਤੀ ਰਾਤ ਅੰਮ੍ਰਿਤਸਰ ਤੋਂ ਬਠਿੰਡਾ ਆਏ ਸਨ ਅਤੇ ਅੱਜ ਬਠਿੰਡਾ ਤੋਂ ਇਥੇ ਪੁੱਜੇ ਸਨ। ਇਸ ਮੁਕਾਬਲੇ ਵਿੱਚ ਸੁਖੀ ਖ਼ਾਨ ਜ਼ਖ਼ਮੀ ਹੋ ਗਿਆ ਹੈ। ਸੁਖੀ ਖ਼ਾਨ ਪਿੰਡ ਲੌਂਗੋਵਾਲ (ਸੰਗਰੂਰ) ਦਾ ਰਹਿਣ ਵਾਲਾ ਹੈ। ਏਜੀਟੀਐਫ ਕੋਲ ਇੰਟੈਲੀਜੈਂਸ ਇਨਪੁੱਟ ਸੀ। ਸੁਖੀ ਖਾਨ ਉਪਰ ਫਿਰੌਤੀ ਦੇ ਕੇਸ ਦਰਜ ਸਨ। ਜਦਕਿ ਤਿੰਨ ਹੋਰ ਮੁਲਜ਼ਮ ਵੀ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਸਮੇਤ ਵੱਡੀ ਗਿਣਤੀ ਵਿੱਛ ਪੁਲਿਸ ਬਲ ਮੌਕੇ ਉਪਰ ਤਾਇਨਾਤ ਸੀ।


ਇਹ ਵੀ ਪੜ੍ਹੋ : Sidhu Moosewala murder case: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਨਾਮਜ਼ਦ ਵਿਅਕਤੀਆਂ ਦੀ ਹੋਈ ਪੇਸ਼ੀ


ਆਪਸੀ ਦੋਹਾਂ ਧਿਰਾਂ ਦੀ ਫਾਇਰਿੰਗ ਵਿੱਚ ਜਿੱਥੇ ਗੈਂਗਸਟਰਾਂ ਵੱਲੋਂ ਪੁਲਿਸ ਦੀ ਗੱਡੀ ਉਤੇ ਫਾਇਰਿੰਗ ਕੀਤੀ ਗਈ ਉੱਥੇ ਹੀ ਪੁਲਿਸ ਵੱਲੋਂ ਫਾਇਰਿੰਗ 'ਤੇ ਇੱਕ ਗੈਂਗਸਟਰ ਦੇ ਗੋਲੀ ਲੱਗਣ ਉਤੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਈ ਦਿਨਾਂ ਤੋਂ AGF ਟੀਮ ਗੈਂਗਸਟਰਾ ਦਾ ਪਿੱਛਾ ਕਰ ਰਹੀ ਸੀ। ਜਿਨ੍ਹਾਂ ਨੇ ਬਰਨਾਲਾ ਪੁਲਿਸ ਦੇ ਨਾਲ ਰਾਬਤਾ ਕਰਦਿਆਂ ਹਾਈਵੇ ਰੋਡ ਬਰਨਾਲਾ ਦੇ ਹੰਡਿਆਇਆ ਚੌਕ ਉੱਪਰ ਬਣੇ ਫਲਾਈਓਵਰ ਉਤੇ ਸੀਆਈਏ ਇੰਚਾਰਜ ਬਰਨਾਲਾ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਇਨ੍ਹਾਂ ਗੈਂਗਸਟਰਾਂ ਨੂੰ ਅੱਗਿਓਂ ਗੱਡੀ ਲਗਾ ਕੇ ਘੇਰਿਆ ਤਾਂ ਇਨ੍ਹਾਂ ਵੱਲੋਂ ਉਨ੍ਹਾਂ ਉਤੇ ਫਾਇਰਿੰਗ ਹੋਈ।


ਇਸ ਦੇ ਜਵਾਬ ਵਿੱਚ ਬਰਨਾਲਾ ਪੁਲਿਸ ਤੇ ਏਜੀਟੀਐਫ਼ ਟੀਮ ਨੇ ਵੀ ਹਮਲਾ ਕਰਦਿਆਂ ਇੱਕ ਗੈਂਗਸਟਰ ਦੀ ਗੋਲੀ ਲੱਗ ਗਈ। ਇਸ ਤੋਂ ਬਾਅਦ ਪੁਲਿਸ ਨੇ ਜ਼ਖ਼ਮੀ ਗੈਂਗਸਟਰ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।


ਇਹ ਵੀ ਪੜ੍ਹੋ: Punjab Bandh Today Live Updates: ਪੰਜਾਬ 'ਚ ਅੱਜ ਬੰਦ ਦਾ ਐਲਾਨ, ਮੋਗਾ 'ਚ ਦੁਕਾਨ ਬੰਦ ਕਰਵਾਉਣ ਆਏ ਇੱਕ ਨਿਹੰਗ ਸਿੰਘ 'ਤੇ ਚੱਲੀ ਗੋਲੀ


(For more news apart from Punjab Police and Bambiha Gang Encounter in Barnala Today, stay tuned to Zee PHH)