ਚੰਡੀਗੜ੍ਹ, Punjab News: ਪੰਜਾਬ ਵਿਚ ਆਏ ਦਿਨ ਗੈਂਗਸਟਰਾਂ 'ਤੇ ਸ਼ਿਕੰਜਾ ਕਸਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਤਹਿਤ ਅੱਜ ਪੁਲਿਸ ਨੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣ ਲਈ ਜਾਲ ਵਿਛਾਇਆ ਸੀ। ਇਸ ਦੇ ਚਲਦੇ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।  ਦੂਜੇ ਸੂਬਿਆਂ  ਤੋਂ ਆਉਣ ਵਾਲੇ ਨਸ਼ਿਆਂ ਦੀ ਚੇਨ ਨੂੰ ਤੋੜਨ ਲਈ ਲਗਾਤਾਰ ਸਰਗਰਮ ਹੈ।  ਗੁਰਦਾਸਪੁਰ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਲੋੜੀਂਦੇ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਤਿੰਨੇ ਹਾਈ ਪ੍ਰੋਫਾਈਲ ਮੁਲਜ਼ਮਾਂ ਕੋਲੋ 72.5 ਕਿਲੋ ਹੈਰੋਇਨ ਬਰਾਮਦ ਹੋਈ ਹੈ। 


COMMERCIAL BREAK
SCROLL TO CONTINUE READING

 


ਮਿਲੀ ਜਾਣਕਾਰੀ ਦੇ ਮੁਤਾਬਿਕ ਮੁੰਬਈ 'ਚ 22 ਜੁਲਾਈ ਨੂੰ 72 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਹ ਤਿੰਨੇ ਮੁਲਜ਼ਮ ਮੁੰਬਈ ਦੇ ਨਾਹਵਾ ਸ਼ੇਵਾ ਪੋਰਟ ਤੋਂ ਬਰਾਮਦ 72.5 ਕਿਲੋ ਹੈਰੋਇਨ ਦੇ ਮਾਮਲੇ 'ਚ ਲੋੜੀਂਦੇ ਸਨ।  ਇਨ੍ਹਾਂ ਤਿੰਨਾਂ ਨੂੰ ਗੁਰਦਾਸਪੁਰ ਸੀਆਈਏ ਸਟਾਫ਼ ਵੱਲੋਂ ਨਾਕਾਬੰਦੀ ਦਰਮਿਆਨ ਚੈਕਿੰਗ ਦੌਰਾਨ ਕਾਬੂ ਕੀਤਾ ਗਿਆ। ਪੁਲਿਸ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ 32 ਬੋਰ ਦਾ ਰਿਵਾਲਵਰ ਅਤੇ 12 ਰੌਂਦ ਵੀ ਬਰਾਮਦ ਹੋੇਏ ਹਨ। ਤਿੰਨੋਂ ਮੁਲਜ਼ਮ ਥਾਰ ਗੱਡੀ 'ਤੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾ ਰਹੇ ਸਨ। ਇਸ ਸਬੰਧੀ ਜਾਣਕਾਰੀ ਡੀ.ਜੀ.ਪੀ. (DGP) ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ ਹੈ।


 



 


ਇਸ ਬਾਰੇ ਡੀ.ਜੀ.ਪੀ ਨੇ ਟਵੀਟ ਕਰਕੇ ਦੱਸਿਆ ਕਿ ਮਹੱਤਵਪੂਰਨ ਸਫਲਤਾ ਹਾਸਲ ਕਰਦੇ ਹੋਏ 22 ਜੁਲਾਈ ਨੂੰ ਏ.ਟੀ.ਐੱਸ. ਮੁੰਬਈ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਦੌਰਾਨ ਨਿਹਾਵਾ ਸੇਵਾ ਪੋਰਟ ਮੁੰਬਈ ਵਿਖੇ 72.5 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ। ਹੁਣ ਇਸ ਮਾਮਲੇ 'ਚ ਲੋੜੀਂਦੇ 3 ਹਾਈ ਪ੍ਰੋਫਾਈਲ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਸਕਰ ਪੰਜਾਬ 'ਚ ਵੱਡੇ ਪੱਧਰ 'ਤੇ ਨਸ਼ਾ ਤਸਕਰੀ 'ਚ ਸ਼ਾਮਲ ਸਨ। ਇਸ ਬਾਰੇ ਡੀ.ਜੀ.ਪੀ. (DGP) ਪੰਜਾਬ, ਗੌਰਵ ਯਾਦਵ ਕੁਝ ਹੀ ਦੇਰ ਵਿਚ ਪ੍ਰੈਸ ਵਾਰਤਾ ਕਰਨਗੇ ਤੇ ਕਿਹਾ ਜਾ ਰਿਹਾ ਹੈ ਕਿ ਇਸ ਬਾਰੇ ਕੁਝ ਹੋਰ ਅਹਿਮ ਖੁਲਾਸੇ ਵੀ ਕਰ ਸਕਦੇ ਹਨ।


 


WATCH LIVE TV