Car Parked On Wrong Side: ਪੰਜਾਬ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਹੁਤ ਹੀ ਘੱਟ ਲੋਕ ਕਰਦੇ ਹਨ ਜਿਸ ਨਾਲ ਸੜਕ ਹਾਦਸੇ ਵੀ ਜ਼ਿਆਦਾ ਹੁੰਦੇ ਹਨ। ਸੜਕ 'ਤੇ ਅਕਸਰ ਲੋਕਾਂ ਨੂੰ ਚਲਾਨ ਕੱਟਣ ਨੂੰ ਲੈ ਕੇ ਲੜਦੇ ਦੇਖਿਆ ਹੋਵੇਗਾ ਪਰ ਗਲਤ ਪਾਰਕਿੰਗ ਨੂੰ ਲੈ ਕੇ ਸ਼ਾਇਦ ਹੀ ਬਹਿਸ ਹੁੰਦੀ ਵੇਖੀ ਹੋਵੇਗੀ। ਇਕ ਅਜਿਹਾ ਹੀ ਮਾਮਲਾ ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਗਲਤ ਪਾਰਕਿੰਗ ਨੂੰ ਲੈ ਕੇ ਇਕ ਵਿਅਕਤੀ (Punjab Police) ਪੁਲਿਸ ਮੁਲਾਜ਼ਮ ਨਾਲ ਹੀ ਭਿੜ ਗਿਆ। 


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਇਕ ਕਾਰ ਚਾਲਕ ਨੇ ਪਹਿਲਾਂ ਤਾਂ ਸੜਕ 'ਤੇ ਗਲਤ ਪਾਰਕਿੰਗ (Car Parked On Wrong Side) ਕੀਤੀ ਅਤੇ ਫਿਰ ਜਦੋਂ ਟ੍ਰੈਫਿਕ ਪੁਲਿਸ ਨੇ ਉਸ ਨੂੰ ਗੱਡੀ ਹਟਾਉਣ ਲਈ ਕਿਹਾ ਤਾਂ ਉਹ ਪੁਲਿਸ ਮੁਲਾਜ਼ਮ ਨਾਲ ਬਹਿਸ ਕਰਨ ਲੱਗਾ ਜਿਸ ਤੋਂ ਬਾਅਦ ਕਾਰ ਚਾਲਕ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਪੁਲਿਸ ਮੁਲਾਜ਼ਮ (Punjab Police)   'ਤੇ ਗੱਡੀ ਚਾੜ੍ਹ ਦਿੱਤੀ।


ਮਿਲੀ ਜਾਣਕਾਰੀ ਦੇ ਮੁਤਾਬਕ ਸ਼ਹਿਰ ਦੇ ਅਕਾਲਸਰ ਰੋਡ ’ਤੇ ਟਰੈਫਿਕ ਪੁਲਿਸ ਮੁਲਾਜ਼ਮ (Punjab Police) ਡਿਊਟੀ ਕਰ ਰਹੇ ਸਨ। ਇਸ ਦੌਰਾਨ ਸਵਿਫਟ ਕਾਰ ਗਲਤ ਸਾਈਡ 'ਤੇ ਖੜ੍ਹੀ ਹੋਣ ਕਾਰਨ ਜਾਮ ਲੱਗ ਗਿਆ। ਜਦੋਂ ਟਰੈਫਿਕ ਪੁਲਿਸ  ਮੁਲਾਜ਼ਮ ਨੇ ਕਾਰ ਚਾਲਕ ਨੂੰ ਗੱਡੀ ਹਟਾਉਣ (Car Parked On Wrong Side) ਲਈ ਕਿਹਾ ਤਾਂ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਮੁਲਾਜ਼ਮ ਨੇ ਜਦੋਂ ਉੱਚ ਅਧਿਕਾਰੀ ਨੂੰ ਫੋਨ ’ਤੇ ਸੂਚਿਤ ਕੀਤਾ ਤਾਂ ਗੁੱਸੇ ਵਿੱਚ ਆਏ ਕਾਰ ਚਾਲਕ ਨੇ ਕਾਰ ਸਟਾਰਟ ਕਰ ਕੇ ਪੁਲਿਸ ਮੁਲਾਜ਼ਮ ਨੂੰ ਘਸੀਟ ਕੇ ਕੁਝ ਦੂਰੀ 'ਤੇ ਲੈ ਗਿਆ।  ਇਸ ਦੌਰਾਨ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। 


ਇਹ ਵੀ ਪੜ੍ਹੋ; ਮਲੇਸ਼ੀਆ 'ਚ ਵਾਪਰਿਆ ਵੱਡਾ ਸੜਕ ਹਾਦਸਾ; ਪੰਜਾਬੀ ਨੌਜਵਾਨ ਦੀ ਹੋਈ ਮੌਤ 

ਮੌਕੇ 'ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਮੁਲਾਜ਼ਮ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਪੁਲਿਸ ਮੁਲਾਜ਼ਮ (Punjab Police) ਦੇ ਬਿਆਨ ਦਰਜ ਕਰਕੇ ਮੁਲਜ਼ਮ ਕਾਰ ਚਾਲਕ (Car Parked On Wrong Side) ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਉਕਤ ਕਾਰ ਮਾਲਕ ਦੀ ਇਹ ਹਰਕਤ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।