Punjab Revenue Department Staff Strike News: ਇਸ ਹਫ਼ਤੇ ਦੀ ਸ਼ੁਰੂਆਤ 'ਚ ਸੋਮਵਾਰ ਨੂੰ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੀ ਤਹਿਸੀਲ ਵਿੱਚ ਜ਼ਮੀਨ ਦੀ ਰਜਿਸਟਰੀ ਤੇ ਹੋਰ ਕੰਮ ਨਹੀਂ ਹੋਏ ਅਤੇ ਅੱਗੇ ਵੀ ਕੁਝ ਦਿਨ ਇਵੇਂ ਦੇ ਹਾਲਾਤ ਰਹਿਣ ਦੇ ਆਸਾਰ ਹਨ। ਦੱਸਣਯੋਗ ਹੈ ਕਿ ਰੂਪਨਗਰ ਦੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਤੇ ਤਹਿਸੀਲ ਮੁਲਾਜ਼ਮਾਂ ਦੇ ਵਿਵਾਦ ਕਰਕੇ ਹੁਣ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। 


COMMERCIAL BREAK
SCROLL TO CONTINUE READING

ਤਹਿਸੀਲ ਮੁਲਾਜ਼ਮਾਂ ਵੱਲੋਂ ਵਿਧਾਇਕ 'ਤੇ ਗੰਭੀਰ ਆਰੋਪ ਲਗਾਏ ਗਏ ਹਨ ਅਤੇ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਗਿਆ ਹੈ ਲਿਹਾਜ਼ਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਤਹਿਸੀਲਾਂ ਵਿੱਚ ਕੰਮਕਾਜ ਠੱਪ ਹੋਇਆ ਪਿਆ ਹੈ। ਭਾਵੇਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋਣ ਜਾਂ ਹੋਰ ਕੋਈ ਕੰਮ, ਦਫਤਰਾਂ 'ਚ ਕਲਮ ਛੋੜ ਹੜਤਾਲ ਚੱਲ ਰਿਹਾ ਹੈ ਅਤੇ ਕੇਵਲ ਐਮਰਜੈਂਸੀ ਕੰਮ ਹੀ ਕੀਤੇ ਜਾ ਰਹੇ ਹਨ। 


ਜ਼ਿਕਰਯੋਗ ਹੈ ਕਿ ਹੜਤਾਲ ਕਰ ਰਹੇ ਤਹਿਸੀਲਾਂ ਦੇ ਮੁਲਾਜ਼ਮ ਲਗਾਤਾਰ ਵਿਧਾਇਕ ਦਿਨੇਸ਼ ਚੱਢਾ ਤੋਂ ਮੁਆਫੀ ਦੀ ਮੰਗ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਲਜ਼ਾਮ ਹੈ ਕਿ ਅਚਨਚੇਤ ਚੈਕਿੰਗ ਦੌਰਾਨ ਵਿਧਾਇਕ ਵੱਲੋਂ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਵਿਧਾਇਕ ਉਨ੍ਹਾਂ ਤੋਂ ਮੁਆਫੀ ਨਹੀਂ ਮੰਗਦਾ, ਉਨ੍ਹਾਂ ਚਿਰ ਉਨ੍ਹਾਂ ਦੀ ਕਲਮ ਛੋੜ ਹੜਤਾਲ ਜਾਰੀ ਰਹੇਗੀ। 


ਇਸ ਦੌਰਾਨ ਵਿਧਾਇਕ ਦਿਨੇਸ਼ ਕੁਮਾਰ ਚੱਢਾ ਦਾ ਵੀ ਸਪਸ਼ਟ ਸਟੈਂਡ ਹੈ ਕਿ ਉਹ ਅਚਨਚੇਤ ਚੈਕਿੰਗ ਕਰਦੇ ਰਹਿਣਗੇ। ਹੁਣ ਅਜਿਹੇ 'ਚ ਦੇਖਣਾ ਇਹ ਹੋਵੇਗਾ ਕਿ ਇਹ ਹੜਤਾਲ ਅੱਗੇ ਕੀ ਮੋੜ ਲੈਂਦੀ ਹੈ।  


ਉਦੋਂ ਤੱਕ ਫਿਲਹਾਲ ਕੁਝ ਦਿਨ ਹੋਰ ਪੂਰੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਰਜਿਸਟਰੀ ਤੋਂ ਲੈ ਕੇ ਮਾਲ ਵਿਭਾਗ ਤੱਕ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਤਹਿਸੀਲਾਂ ਵਿੱਚ ਤਾਇਨਾਤ ਮਾਲ ਵਿਭਾਗ ਦੇ ਅਧਿਕਾਰੀ, ਪਟਵਾਰੀ ਸਣੇ ਕਲੈਰੀਕਲ ਸਟਾਫ਼ ਹੜਤਾਲ ’ਤੇ ਚਲੇ ਗਏ ਹਨ। 


ਇਹ ਵੀ ਪੜ੍ਹੋ: AAP Punjab Protest Today Live Updates: ਮਣੀਪੁਰ ਹਾਦਸੇ 'ਤੇ 'ਆਪ' ਦਾ ਰੋਸ ਪ੍ਰਦਰਸ਼ਨ ਅੱਜ, ਚੰਡੀਗੜ੍ਹ 'ਚ ਭਾਜਪਾ ਦਫਤਰ ਦਾ ਕਰਨਗੇ ਘੇਰਾਓ


ਇਹ ਵੀ ਪੜ੍ਹੋ: Canada Cabinet Reshuffle: ਮੰਤਰੀ ਮੰਡਲ ਵਿੱਚ ਫੇਰਬਦਲ ਦੀ ਯੋਜਨਾ ਬਣਾ ਰਹੇ ਕੈਨੇਡਾ PM ਜਸਟਿਨ ਟਰੂਡੋ 


(For more news apart from Punjab Revenue Department Staff Strike News, stay tuned to Zee PHH)