Ludhiana News: ਲੁਧਿਆਣਾ ਦੀ ਰਿਸ਼ੀਤਾ ਰਾਣਾ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਆਪਣੀ ਅਦਾਕਾਰੀ ਦੇ ਜੌਹਰ ਵੀ ਪਾਲੀਵੁੱਡ ਦੇ ਵਿੱਚ ਵਿਖਾ ਰਹੀ ਹੈ। ਪਹਿਲਾਂ ਬਾਲੀਵੁੱਡ ਅਦਾਕਾਰ ਰਾਹੁਲ ਰਾਏ ਦੇ ਨਾਲ ਇੱਕ ਪਲੈਟਫਾਰਮ ਉੱਤੇ ਆਉਣ ਤੋਂ ਬਾਅਦ ਹੁਣ ਮਿਸ ਇੰਡੀਆ ਦਾ ਖਿਤਾਬ ਜਿੱਤ ਚੁੱਕੀ ਰਿਸ਼ਤਾ ਰਾਣਾ ਨੇ ਲੁਧਿਆਣਾ ਦਾ ਨਾਂ ਮੁੜ ਤੋਂ ਚਮਕਾ ਦਿੱਤਾ ਹੈ, ਉਹ ਹੁਣ ਬਾਪੂ ਤੇਰੇ ਕਰਕੇ ਗਾਣੇ ਤੋਂ ਮਸ਼ਹੂਰ ਹੋਏ ਗਾਇਕ ਅਮਰ ਸੰਧੂ ਦੇ ਲਾਡਲੀ ਧੀ ਗਾਣੇ ਵਿੱਚ ਬਤੋਰ ਮੁੱਖ ਅਦਾਕਾਰ ਰੋਲ ਅਦਾ ਕਰ ਰਹੇ ਹਨ। 


COMMERCIAL BREAK
SCROLL TO CONTINUE READING

ਇਹ ਗਾਣਾ ਜਿੱਥੇ ਧੀਆਂ ਦੇ ਨਾਲ ਜੁੜਿਆ ਹੋਇਆ ਹੈ ਓਥੇ ਹੀ ਰਿਸ਼ਿਤਾ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਚ ਕਿਰਦਾਰ ਨਹੀਂ ਨਿਭਾਇਆ ਸਗੋਂ ਇਹ ਗਾਣਾ ਲੱਗਭਗ ਉਨ੍ਹਾਂ ਦੀ ਅਸਲ ਜਿੰਦਗੀ ਤੇ ਹੀ ਅਧਾਰਿਤ ਹੈ। ਇਸ ਮੌਕੇ ਉਨ੍ਹਾਂ ਗਾਣੇ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਧੀ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀ ਹੈ ਤਾਂ ਉਹ ਤਜ਼ੁਰਬਾ ਵੱਖਰਾ ਹੀ ਹੁੰਦਾ ਹੈ ਧੀਆਂ ਆਪਣੇ ਬਾਪੂ ਦੀਆਂ ਲਾਡਲੀਆਂ ਹੁੰਦਿਆਂ ਨੇ ਅਤੇ ਆਪਣੇ ਪਿਉ ਦਾ ਤਾਹ ਉਮਰ ਸਾਥ ਦਿੰਦਿਆਂ ਨੇ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਧੀਆਂ ਕਿਸੇ ਵੀ ਖੇਤਰ ਤੋਂ ਘੱਟ ਨਹੀਂ ਹਨ। 


ਇਹ ਵੀ ਪੜ੍ਹੋ: World Cup 2023 Video: ਮੈਚ ਦੌਰਾਨ ਭਾਰਤ ਦੇ ਰਾਸ਼ਟਰੀ ਗੀਤ 'ਤੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਦਿਖਾਈ ਇਕਜੁੱਟਤਾ

ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹਾਲੀ ਦੇ ਵਿੱਚ ਪੰਜਾਬ ਦੇ ਅੰਦਰ ਕਈ ਕੁੜੀਆਂ ਜੱਜ ਬਣੀਆਂ ਹਨ ਉਸੇ ਤਰ੍ਹਾਂ ਇਸ ਗਾਣੇ ਦੇ ਵਿੱਚ ਵੀ ਵਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲੋਕਾਂ ਨੂੰ ਚੰਗਾ ਕੰਟੈਂਟ ਦੇ ਸਕਣ ਤਾਂ ਜੋ ਲੋਕ ਆਪਣੇ ਪਰਿਵਾਰ ਦੇ ਨਾਲ ਉਸ ਦਾ ਆਨੰਦ ਮਾਣ ਸਕਣ। 


ਇਹ ਵੀ ਪੜ੍ਹੋBarnala News: ਮਹੇਸ਼ ਕੁਮਾਰ ਲੋਟਾ 'ਤੇ ਦਰਜ ਮੁਕੱਦਮਾ ਰੱਦ ਨਾ ਕਰਨ 'ਤੇ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ